ਦੂਜੀ ਵਾਰ ਪ੍ਰੈਗਨੈਂਟ ਹੈ ਹਾਰਦਿਕ ਦੀ ਪਤਨੀ ਨਤਾਸ਼ਾ! ਕ੍ਰਿਸਮਿਸ ਪਾਰਟੀ ਦੀਆਂ ਤਸਵੀਰਾਂ ''ਚ ਦਿਖਿਆ ਬੇਬੀ ਬੰਪ

Sunday, Dec 26, 2021 - 11:27 AM (IST)

ਦੂਜੀ ਵਾਰ ਪ੍ਰੈਗਨੈਂਟ ਹੈ ਹਾਰਦਿਕ ਦੀ ਪਤਨੀ ਨਤਾਸ਼ਾ! ਕ੍ਰਿਸਮਿਸ ਪਾਰਟੀ ਦੀਆਂ ਤਸਵੀਰਾਂ ''ਚ ਦਿਖਿਆ ਬੇਬੀ ਬੰਪ

ਮੁੰਬਈ- 'ਡੀਜੇ ਵਾਲੇ ਬਾਬੂ ਗਰਲ' ਭਾਵ ਅਦਾਕਾਰਾ ਨਤਾਸ਼ਾ ਸਟੇਨਕੋਵਿਕ ਅਤੇ ਇੰਡੀਅਨ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਦੇ ਘਰ ਜਲਦ ਹੀ ਦੂਜੇ ਨੰਨ੍ਹੇ ਬੱਚੇ ਦੀ ਕਿਲਕਾਰੀ ਗੂੰਜਣ ਵਾਲੀ ਹੈ। ਨਤਾਸ਼ਾ ਦੀ ਪ੍ਰੈਗਨੈਂਸੀ ਦੀਆਂ ਖ਼ਬਰਾਂ ਉਸ ਸਮੇਂ ਬੀ-ਟਾਊਨ 'ਚ ਫੈਲੀਆਂ ਜਦੋਂ ਉਨ੍ਹਾਂ ਨੇ ਆਪਣੇ ਕ੍ਰਿਸਮਿਸ ਸੈਲੀਬਿਰੇਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

PunjabKesari

ਤਸਵੀਰਾਂ 'ਚ ਨਤਾਸ਼ਾ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਦੁਬਾਰਾ ਮਾਂ ਬਣਨ ਜਾ ਰਹੀ ਹੈ। ਹਾਲਾਂਕਿ ਸੈਲੀਬਰਿਟੀ ਜੋੜੇ ਵਲੋਂ ਸਾਫ਼ ਤੌਰ 'ਤੇ ਇਸ 'ਤੇ ਕੁਝ ਨਹੀਂ ਕਿਹਾ ਗਿਆ ਹੈ। 

PunjabKesari
ਹਾਰਦਿਕ ਅਤੇ ਨਤਾਸ਼ਾ ਨੇ ਇਸ ਦੌਰਾਨ ਆਪਣੇ ਪੁੱਤਰ ਅਗਸਤਿਆ ਦੇ ਨਾਲ ਖੂਬ ਮਸਤੀ ਕੀਤੀ ਅਤੇ ਕਾਫੀ ਸਾਰੀਆਂ ਤਸਵੀਰਾਂ ਵੀ ਕਲਿੱਪ ਕਰਵਾਈਆਂ।

PunjabKesari
ਤੁਸੀਂ ਤਸਵੀਰਾਂ 'ਚ ਹਾਰਦਿਕ ਅਤੇ ਕੁਣਾਲ ਹਿਮਾਂਸ਼ੂ ਪਾਂਡਿਆ ਨੂੰ ਉਨ੍ਹਾਂ ਦੀਆਂ ਪਤਨੀਆਂ ਦੇ ਨਾਲ ਪੋਜ਼ ਦਿੰਦੇ ਹੋਏ ਦੇਖ ਸਕਦੇ ਹੋ।

PunjabKesari
ਜ਼ਿਕਰਯੋਗ ਹੈ ਕਿ ਹਾਰਦਿਕ ਪਾਂਡਿਆ ਅਤੇ ਨਤਾਸ਼ਾ ਨੇ ਪਿਛਲੇ ਸਾਲ ਅਚਾਨਕ ਆਪਣੇ ਵਿਆਹ ਅਤੇ ਪ੍ਰੈਗਨੈਂਸੀ ਦੀ ਖ਼ਬਰ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਕੋਰੋਨਾ ਦੇ ਵਿਚਾਲੇ ਵਿਆਹ ਤੋਂ ਬਾਅਦ ਦੋਵਾਂ ਦੇ ਘਰ ਜੁਲਾਈ 2020 'ਚ ਬੱਚੇ ਦੀ ਕਿਲਕਾਰੀ ਗੂੰਜੀ। ਨਤਾਸ਼ਾ ਨੇ 30 ਜੁਲਾਈ ਨੂੰ ਪਿਆਰੇ ਜਿਹੇ ਪੁੱਤਰ ਨੂੰ ਜਨਮ ਦਿੱਤਾ। 

PunjabKesari


author

Aarti dhillon

Content Editor

Related News