ਹਰਦੀਪ ਗਰੇਵਾਲ ਨੇ ਫ਼ਿਲਮ ਦੀ ਰਿਲੀਜ਼ ਡੇਟ ਵਧਾਈ ਅੱਗੇ, 16 ਜੁਲਾਈ ਨੂੰ ਨਹੀਂ ਰਿਲੀਜ਼ ਹੋਵੇਗੀ ‘ਤੁਣਕਾ ਤੁਣਕਾ’

Thursday, Jul 08, 2021 - 06:18 PM (IST)

ਹਰਦੀਪ ਗਰੇਵਾਲ ਨੇ ਫ਼ਿਲਮ ਦੀ ਰਿਲੀਜ਼ ਡੇਟ ਵਧਾਈ ਅੱਗੇ, 16 ਜੁਲਾਈ ਨੂੰ ਨਹੀਂ ਰਿਲੀਜ਼ ਹੋਵੇਗੀ ‘ਤੁਣਕਾ ਤੁਣਕਾ’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਹਰਦੀਪ ਗਰੇਵਾਲ ਨੇ ਆਪਣੀ ਡੈਬਿਊ ਫ਼ਿਲਮ ‘ਤੁਣਕਾ ਤੁਣਕਾ’ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਹੈ। ਇਹ ਫ਼ਿਲਮ ਹੁਣ 16 ਜੁਲਾਈ ਨੂੰ ਨਹੀਂ ਰਿਲੀਜ਼ ਹੋਵੇਗੀ। ਇਸ ਫ਼ਿਲਮ ਲਈ ਹਰਦੀਪ ਦੇ ਪ੍ਰਸ਼ੰਸਕਾਂ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ।

ਹਰਦੀਪ ਗਰੇਵਾਲ ਆਪਣੇ ਗੀਤਾਂ ਰਾਹੀਂ ਅਕਸਰ ਲੋਕਾਂ ਨੂੰ ਮੋਟੀਵੇਸ਼ਨ ਤੇ ਸੁਨੇਹਾ ਦਿੰਦੇ ਆ ਰਹੇ ਹਨ। ‘ਤੁਣਕਾ ਤੁਣਕਾ’ ਫ਼ਿਲਮ ਵੀ ਇਸੇ ਥੀਮ ’ਤੇ ਆਧਾਰਿਤ ਹੈ ਤੇ ਹਰਦੀਪ ਦਾ ਮਕਸਦ ਫ਼ਿਲਮ ਰਾਹੀਂ ਲੋਕਾਂ ਨੂੰ ਸੁਨੇਹਾ ਦੇਣਾ ਹੈ।

 
 
 
 
 
 
 
 
 
 
 
 
 
 
 
 

A post shared by Hardeep Grewal (@hardeepgrewalofficial)

ਦੱਸ ਦੇਈਏ ਕਿ ਫ਼ਿਲਮ ਦੀ ਰਿਲੀਜ਼ ਡੇਟ ਅੱਗੇ ਵਧਾਉਣ ਦਾ ਮੁੱਖ ਕਾਰਨ ਸਿਨੇਮਾਘਰਾਂ ਦਾ ਨਾ ਖੁੱਲ੍ਹਣਾ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਗਾਈਡਲਾਈਨਜ਼ ’ਚ ਭਾਵੇਂ ਢਿੱਲ ਦਿੱਤੀ ਗਈ ਹੈ ਪਰ ਸਿਨੇਮਾਘਰ ਮਾਲਕਾਂ ਵਲੋਂ ਅਜੇ ਤਕ ਸਿਨੇਮਾਘਰਾਂ ਨੂੰ ਚੰਗੀ ਤਰ੍ਹਾਂ ਨਾਲ ਨਹੀਂ ਖੋਲ੍ਹਿਆ ਜਾ ਰਿਹਾ ਹੈ।

ਉਥੇ ਹਰਦੀਪ ਗਰੇਵਾਲ ਨੇ ਆਪਣੇ ਚਾਹੁਣ ਵਾਲਿਆਂ ਨਾਲ ਇਹ ਵਾਅਦਾ ਵੀ ਕੀਤਾ ਕਿ ਉਹ ਫ਼ਿਲਮ ਨੂੰ ਵੱਡੇ ਪਰਦੇ ’ਤੇ ਹੀ ਲੈ ਕੇ ਆਉਣਗੇ। ਹਰਦੀਪ ਨੇ ਇਸ ਫ਼ਿਲਮ ਲਈ ਕਾਫੀ ਮਿਹਨਤ ਕੀਤੀ ਹੈ ਤੇ ਆਪਣਾ ਭਾਰ 55 ਕਿਲੋ ਤਕ ਕਰ ਲਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News