'ਤੁਣਕਾ ਤੁਣਕਾ' ਮਗਰੋਂ ਹਰਦੀਪ ਗਰੇਵਾਲ ਨੇ ਕੀਤਾ ਆਪਣੀ ਅਗਲੀ ਫ਼ਿਲਮ ਦਾ ਐਲਾਨ

Monday, Oct 11, 2021 - 03:30 PM (IST)

'ਤੁਣਕਾ ਤੁਣਕਾ' ਮਗਰੋਂ ਹਰਦੀਪ ਗਰੇਵਾਲ ਨੇ ਕੀਤਾ ਆਪਣੀ ਅਗਲੀ ਫ਼ਿਲਮ ਦਾ ਐਲਾਨ

ਚੰਡੀਗੜ੍ਹ (ਬਿਊਰੋ) : ਪੰਜਾਬੀ ਸਿਨੇਮਾ ਦੇ ਲਵਰਸ ਨੂੰ ਹੁਣ ਬੈਕ-ਟੂ-ਬੈਕ ਸਰਪ੍ਰਾਈਜ਼ਸ ਮਿਲ ਰਹੇ ਹਨ ਕਿਉਂਕਿ ਹਰ ਦੂਜੇ ਦਿਨ ਪੰਜਾਬੀ ਕਲਾਕਾਰਾਂ ਵੱਲੋਂ ਫ਼ਿਲਮਾਂ ਤੇ ਨਵੇਂ ਪ੍ਰੋਜੈਕਟਸ ਬਾਰੇ ਐਲਾਨ ਹੋ ਰਿਹਾ ਹੈ। ਪੰਜਾਬੀ ਗਾਇਕ ਤੇ ਅਦਾਕਾਰ ਹਰਦੀਪ ਗਰੇਵਾਲ ਨੇ ਆਪਣੀ ਆਉਣ ਵਾਲੀ ਨਵੀਂ ਫ਼ਿਲਮ ਦਾ 'ਸਵੈਟ ਪੰਜਾਬ' ਦਾ ਐਲਾਨ ਕੀਤਾ ਹੈ। ਹਰਦੀਪ ਗਰੇਵਾਲ ਦੀ ਆਉਣ ਵਾਲੀ ਫ਼ਿਲਮ ਨੂੰ ਡਾਇਰੈਕਟ ਗੈਰੀ ਖਟਰਾਓ ਕਰਨਗੇ, ਜਿਨ੍ਹਾਂ ਨੇ ਹਰਦੀਪ ਗਰੇਵਾਲ ਦੀ ਡੈਬਿਊ ਫ਼ਿਲਮ 'ਤੁਣਕਾ ਤੁਣਕਾ' ਨੂੰ ਡਾਇਰੈਕਟ ਕੀਤਾ ਸੀ। ਇਸ ਫ਼ਿਲਮ 'ਚ ਹਰਦੀਪ ਗਰੇਵਾਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਹਰਦੀਪ ਨੇ ਲਿਖਿਆ ਹੈ ਤੇ ਹਰਦੀਪ ਹੀ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਦੇ ਹੱਕ ’ਚ ਬੱਬੂ ਮਾਨ ਦੀ ਪੋਸਟ, ‘ਐ ਹੰਕਾਰੀ ਰਾਜੇ ਸੰਭਾਲ ਜ਼ਰਾ ਸ਼ੈਤਾਨੋਂ ਕੋ...’

ਦੱਸ ਦਈਏ ਕਿ ਹਰਦੀਪ ਗਰੇਵਾਲ ਦੀ ਡੈਬਿਊ ਫ਼ਿਲਮ ਵੀ ਉਨ੍ਹਾਂ ਦੁਆਰਾ ਬਣਾਈ ਗਈ ਸੀ ਤੇ ਹੁਣ ਇਹ ਦੂਜੀ ਵਾਰ ਹੈ ਜਦੋਂ ਉਹ ਇੱਕ ਪੰਜਾਬੀ ਫ਼ਿਲਮ ਦਾ ਨਿਰਮਾਣ ਕਰ ਰਹੇ ਹਨ। ਇਹ ਫ਼ਿਲਮ 'ਹਰਦੀਪ ਗਰੇਵਾਲ ਪ੍ਰੋਡਕਸ਼ਨ' ਦੇ ਤਹਿਤ ਰਿਲੀਜ਼ ਹੋਵੇਗੀ। ਫ਼ਿਲਮਾਂ ਬਾਰੇ ਅਜੇ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਟਲੀ, ਹੁਣ ਇਸ ਦਿਨ ਹੋਵੇਗਾ ਫ਼ੈਸਲਾ

ਦੱਸਣਯੋਗ ਹੈ ਕਿ ਹਰਦੀਪ ਗਰੇਵਾਲ ਦੀ ਫ਼ਿਲਮ 'ਤੁਣਕਾ ਤੁਣਕਾ' ਨੇ ਇੰਡਸਟਰੀ ਹੁਣ ਤੱਕ ਦੀ ਸਭ ਤੋਂ ਪਿਆਰੀ ਤੇ ਮੋਟੀਵੇਸ਼ਨਲ ਫ਼ਿਲਮ ਦਿੱਤੀ ਹੈ। ਇਸ ਫ਼ਿਲਮ ਨੇ ਵੱਖ-ਵੱਖ ਕੈਟੇਗਰੀਆਂ 'ਚ 7 ਇੰਟਰਨੈਸ਼ਨਲ ਐਵਾਰਡ ਵੀ ਜਿੱਤੇ ਹਨ, ਜੋ ਬਿਨਾਂ ਸ਼ੱਕ ਬਹੁਤ ਵੱਡੇ ਹਨ। ਇਹ imdB ਤੇ ਸਭ ਤੋਂ ਉੱਚਾ ਦਰਜਾ ਹਾਸਲ ਕਰਨ ਵਾਲੀ ਪੰਜਾਬੀ ਫ਼ਿਲਮ ਵੀ ਹੈ। ਹੁਣ ਹਰਦੀਪ ਦੇ ਫੈਨ ਇਸ ਅਨਾਊਸਮੈਂਟ ਨਾਲ ਬਹੁਤ ਖੁਸ਼ ਹੋਏ ਹਨ ਤੇ ਬੇਸਬਰੀ ਨਾਲ ਫ਼ਿਲਮ ਦੇ ਇੰਤਜ਼ਾਰ 'ਚ ਹਨ। ਹੁਣ ਇਸ ਫ਼ਿਲਮ ਦੇ ਸ਼ੂਟ ਦੇ ਜਲਦੀ ਸ਼ੁਰੂ ਹੋਣ ਅਤੇ ਸਿਨੇਮਾਘਰਾਂ 'ਚ ਹਰਦੀਪ ਨੂੰ ਮੁੜ ਦੇਖਣ ਲਈ ਇੰਤਜ਼ਾਰ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਲੱਖਾ ਸਿਧਾਣਾ ਨੇ ਦਿਖਾਇਆ ਯੂ. ਪੀ. ਦਾ ਉਹ ਸਕੂਲ, ਜਿਥੇ ਹਰ ਬੱਚਾ ਬੰਨ੍ਹਦੈ ਪੱਗ (ਵੀਡੀਓ)


author

sunita

Content Editor

Related News