ਹਰਭਜਨ ਮਾਨ ਦੇ ਗੀਤ ‘ਤੇਰਾ ਘੱਗਰਾ ਸੋਹਣੀਏ’ ਨੇ ਜਿੱਤਿਆ ਲੋਕਾਂ ਦਾ ਦਿਲ, ਪ੍ਰਸ਼ੰਸਕਾਂ ਨੇ ਕਿਹਾ- ਸੁਪਰਹਿੱਟ

Friday, Nov 11, 2022 - 01:46 PM (IST)

ਹਰਭਜਨ ਮਾਨ ਦੇ ਗੀਤ ‘ਤੇਰਾ ਘੱਗਰਾ ਸੋਹਣੀਏ’ ਨੇ ਜਿੱਤਿਆ ਲੋਕਾਂ ਦਾ ਦਿਲ, ਪ੍ਰਸ਼ੰਸਕਾਂ ਨੇ ਕਿਹਾ- ਸੁਪਰਹਿੱਟ

ਬਾਲੀਵੁੱਡ ਡੈਸਕ- ਪੰਜਾਬੀ ਗਾਇਕ ਹਰਭਜਨ ਮਾਨ ਦੀ ਐਲਬਮ ‘ਮਾਈ ਵੇਅ- ਮੈਂ ਤੇ ਮੇਰੇ ਗੀਤ’ ਦਾ ਪਹਿਲਾ ਗੀਤ ‘ਤੇਰਾ ਘੱਗਰਾ ਸੋਹਣੀਏ’ 9 ਨਵੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੇ ਰਿਲੀਜ਼ ਹੁੰਦਿਆਂ ਹੀ ਧਮਾਲਾਂ ਪਾ ਦਿੱਤੀਆਂ ਹਨ। ਲੋਕ ਇਸ ਗਾਣੇ ਨੂੰ ਖੂਬ ਪਸੰਦ ਕਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਗਾਣੇ ਵਿੱਚ ਰਵਾਇਤੀ ਭੰਗੜਾ-ਗਿੱਧਾ, ਰਵਾਇਤੀ ਕੱਪੜੇ ਤੇ ਸਾਫ਼ ਸੁਥਰੀ ਗਾਇਕੀ ਦੇਖਣ ਨੂੰ ਮਿਲ ਰਹੀ ਹੈ। ਹਰਭਜਨ ਮਾਨ ਨੇ ਆਪਣੇ ਗੀਤ ਨਾਲ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ। 

ਇਹ ਵੀ ਪੜ੍ਹੋ- ਪੰਜਾਬੀ ਗਾਇਕ ਹਰਭਜਨ ਮਾਨ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ, ਸਾਂਝੀ ਕੀਤੀ ਆਉਣ ਵਾਲੇ 8 ਗੀਤਾਂ ਦੀ ਸੂਚੀ

ਹਰਭਜਨ ਮਾਨ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ। ਉਹ ਹਮੇਸ਼ਾ ਆਪਣੇ ਗੀਤਾਂ ’ਚ ਸੱਭਿਆਚਾਰ ਤੇ ਵਿਰਸੇ ਦੀ ਝਲਕ ਦਿਖਾਉਂਦੇ ਹਨ। ਇਸ ਵਾਰ ਵੀ ਕੁਝ ਇਸ ਤਰ੍ਹਾਂ ਦਾ ਹੀ ਦੇਖਣ ਨੂੰ ਮਿਲੀਆ ਹੈ। ਉਨ੍ਹਾਂ ਦਾ ਨਵਾਂ ਗੀਤ ‘ਤੇਰਾ ਘੱਗਰਾ ਸੋਹਣੀਏ’ ਪੰਜਾਬੀ ਵਿਰਸੇ ਦੇ ਰੰਗਾਂ ਨਾਲ ਭਰਪੂਰ ਹੈ। 

ਪ੍ਰਸ਼ੰਸਕ ਇਸ ਗੀਤ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਹ ਗੀਤ ਆਪਣੇ ਪਰਿਵਾਰ ’ਚ ਬੈਠ ਕੇ ਦੇਖਣ ਵਾਲਾ  ਹੈ। ਯੂਟਿਊਬ ‘ਤੇ ਲੋਕ ਕਮੈਂਟ ਬਾਕਸ ‘ਤੇ ਗਾਣੇ ਨੂੰ ਲੈਕੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਹਨ ਅਤੇ ਚੰਗਾ ਹੁੰਗਾਰਾ ਮਿਲੀਆ ਹੈ।

ਇਹ ਵੀ ਪੜ੍ਹੋ- ਹਰਭਜਨ ਮਾਨ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇਣ ਦੀ ਬਣਾਈ ਯੋਜਨਾ, ਪੋਸਟ ਸਾਂਝੀ ਕਰਕੇ ਕਹੀ ਇਹ ਗੱਲ

ਹਰਭਜਨ ਮਾਨ ਨੇ ਗੀਤ ਨੂੰ ਪਿਆਰ ਦੇਣ ਲਈ ਆਪਣੇ ਪ੍ਰਸ਼ੰਸਕਾਂ ਨੂੰ ਧੰਨਵਾਦ ਕੀਤਾ ਹੈ। ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਉਨ੍ਹਾਂ ਨੇ ਲਿਖਿਆ ਕਿ ‘ਨਵੇਂ ਗੀਤ ਲਈ ਹਜ਼ਾਰਾਂ ਅਸੀਸਾਂ ਤੇ ਦੁਆਵਾਂ ਭੇਜਣ ਵਾਲਿਓ ਪਿਆਰਿਓ, ਦਿਲੋਂ ਸ਼ੁਕਰਾਨੇ। ਯੂਟਿਊਬ ਤੇ ਇਸੇ ਤਰ੍ਹਾਂ ਲਾਈਕ, ਕਮੈਂਟਸ ਤੇ ਵੱਧ ਤੋਂ ਵੱਧ ਸਾਂਝੇ ਕਰਦੇ ਰਹਿਣਾ ਜੀ। ਤੁਹਾਡੀਆਂ ਰੀਲਾਂ ਤੇ ਸਟੋਰੀਆਂ ਵੀ ਬਹੁਤ ਖੂਬਸੂਰਤ ਹਨ।’


author

Shivani Bassan

Content Editor

Related News