ਪੰਜਾਬੀ ਵਿਰਸੇ ਦੇ ਵਾਰਿਸ ''ਮਨਮੋਹਨ ਵਾਰਿਸ'' ਨੂੰ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ (ਦੇਖੋ ਤਸਵੀਰਾਂ)
Monday, Aug 03, 2015 - 05:00 PM (IST)
ਜਲੰਧਰ- ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਦਾ ਜਨਮ 3 ਅਗਸਤ 1967 ਨੂੰ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਹੱਲੂਵਾਲ ਵਿਖੇ ਹੋਇਆ। ਮਨਮੋਹਨ ਵਾਰਿਸ ਆਪਣੇ ਭਰਾਵਾਂ ਸੰਗਤਾਰ ਤੇ ਕਮਲ ਹੀਰ ਤੋਂ ਵੱਡੇ ਹਨ। ਵਾਰਿਸ ਦਾ ਵਿਆਹ ਪ੍ਰਿਤਪਾਲ ਕੌਰ ਹੀਰ ਨਾਲ ਹੋਇਆ, ਉਨ੍ਹਾਂ ਦੇ ਦੋ ਬੱਚੇ ਵੀ ਹਨ।
ਮਨਮੋਹਨ ਵਾਰਿਸ ਦੇ ਕਿਸੇ ਇਕ ਗੀਤ ਦਾ ਨਾਂ ਉਨ੍ਹਾਂ ਦੇ ਹਿੱਟ ਗੀਤਾਂ ਵਿਚ ਲੈਣਾ ਗਲਤ ਹੋਵੇਗਾ ਕਿਉਂਕਿ ਉਨ੍ਹਾਂ ਦਾ ਹਰ ਗੀਤ ਹਿੱਟ ਹੋ ਕੇ ਨਿਕਲਿਆ ਹੈ। ਭਾਵੇਂ ਉਹ ਸੈਡ ਸੌਂਗ ਹੋਵੇ, ਰੋਮਾਂਟਿਕ ਸੌਂਗ ਹੋਵੇ ਜਾਂ ਬੀਟ ਸੌਂਗ ਮਨਮੋਹਨ ਨੇ ਹਰ ਤਰ੍ਹਾਂ ਦੇ ਗੀਤਾਂ ''ਚ ਆਪਣੀ ਗਾਇਕੀ ਦੀ ਝੰਡੀ ਗੱਡੀ ਹੈ। ਉਨ੍ਹਾਂ ਨੂੰ ਖਾਸ ਕਰਕੇ ਪੰਜਾਬੀ ਵਿਰਸਾ ਰਾਹੀਂ ਵੀ ਜਾਣਿਆ ਜਾਂਦਾ ਹੈ। ਅਸੀਂ ਜਗ ਬਾਣੀ ਟੀਮ ਵਲੋਂ ਮਨਮੋਹਨ ਸਿੰਘ ਨੂੰ ਜਨਮਦਿਨ ਦੀ ਲੱਖ-ਲੱਖ ਮੁਬਾਰਕਬਾਦ ਦਿੰਦੇ ਹਾਂ।
