ਸਿਧਾਰਥ ਨੇ ਇਸ ਖ਼ਾਸ ਅੰਦਾਜ਼ ’ਚ ਦਿੱਤੀ ਕਿਆਰਾ ਨੂੰ ਜਨਮ ਦਿਨ ਦੀ ਵਧਾਈ

Saturday, Jul 31, 2021 - 02:13 PM (IST)

ਸਿਧਾਰਥ ਨੇ ਇਸ ਖ਼ਾਸ ਅੰਦਾਜ਼ ’ਚ ਦਿੱਤੀ ਕਿਆਰਾ ਨੂੰ ਜਨਮ ਦਿਨ ਦੀ ਵਧਾਈ

ਮੁੰਬਈ: ਅਦਾਕਾਰਾ ਕਿਆਰਾ ਅਡਵਾਨੀ ਦਾ ਅੱਜ ਜਨਮ ਦਿਨ ਹੈ। 31 ਜੁਲਾਈ ਨੂੰ ਹਸੀਨਾ ਆਪਣਾ 29ਵਾਂ ਜਨਮ ਦਿਨ ਮਨ੍ਹਾ ਰਹੀ ਹੈ। ਇਸ ਮੌਕੇ ’ਤੇ ਰਾਤ 12 ਵਜੇ ਤੋਂ ਹੀ ਉਨ੍ਹਾਂ ਨੂੰ ਪ੍ਰਸ਼ੰਸਕ ਅਤੇ ਕਰੀਬੀਆਂ ਦੀਆਂ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਇਸ ਦੌਰਾਨ ਅਦਾਕਾਰਾ ਦੇ ਪ੍ਰੇਮੀ ਅਤੇ ਅਦਾਕਾਰ ਸਿਧਾਰਥ ਮਲਹੋਤਰਾ ਨੇ ਉਨ੍ਹਾਂ ਨੂੰ ਖ਼ਾਸ ਅੰਦਾਜ਼ ’ਚ ਵਿਸ਼ ਕੀਤਾ ਹੈ। ਉਨ੍ਹਾਂ ਦਾ ਇਹ ਪੋਸਟ ਹੁਣ ਲੋਕਾਂ ਦਾ ਖ਼ੂਬ ਧਿਆਨ ਖਿੱਚ ਰਿਹਾ ਹੈ। 

PunjabKesari
ਸਿਧਾਰਥ ਮਲਹੋਤਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਕਿਆਰਾ ਦੇ ਨਾਲ ਆਪਣੀ ਪਹਿਲੀ ਫ਼ਿਲਮ ਦੇ ਸੈੱਟ ਤੋਂ ਇਕ ਬੀ.ਟੀ.ਐੱਸ. ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਜਨਮ ਦਿਨ ਮੁਬਾਰਕ ਹੋ...। 

Kiara Advani stunning look in yellow bikini - tollywood
ਦੱਸ ਦੇਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਿਆਰਾ ਅਤੇ ਸਿਧਾਰਥ ਦੇ ਰਿਸ਼ਤੇ ਦੀਆਂ ਅਫਵਾਹਾਂ ਚਰਚਾ ’ਚ ਹਨ। ਹਾਲਾਂਕਿ ਦੋਵੇਂ ਆਪਣੇ ਰਿਸ਼ਤੇ ਦੀਆਂ ਖ਼ਬਰਾਂ ’ਤੇ ਚੁੱਪੀ ਸਾਧੇ ਹੋਏ ਹਨ। ਦੋਵਾਂ ਨੇ ਹੁਣ ਤੱਕ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਹੈ। 

PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਿਆਰਾ ਜਲਦ ਹੀ ਕਾਰਤਿਕ ਆਰਯਨ ਅਤੇ ਤੱਬੂ ਦੇ ਨਾਲ ਫ਼ਿਲਮ ‘ਭੂਲ ਭੁਲਈਆ 2’ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ ਵਰੁਣ ਧਵਨ, ਅਨਿਲ ਕਪੂਰ ਅਤੇ ਨੀਤੂ ਕਪੂਰ ਸਟਾਰਰ ਫ਼ਿਲਮ ‘ਜੁਗ ਜੁਗ ਜੀਓ’ ਵੀ ਹੈ।


author

Aarti dhillon

Content Editor

Related News