ਹੰਸਿਕਾ ਮੋਟਵਾਨੀ ਨੇ ਰੋਮਾਂਟਿਕ ਅੰਦਾਜ਼ ''ਚ ਪ੍ਰੇਮੀ ਨਾਲ ਕਰਵਾਈ ''ਕੁੜਮਾਈ'', ਵਾਇਰਲ ਹੋਈਆਂ ਜੋੜੇ ਦੀਆਂ ਤਸਵੀਰਾਂ

Wednesday, Nov 02, 2022 - 02:17 PM (IST)

ਹੰਸਿਕਾ ਮੋਟਵਾਨੀ ਨੇ ਰੋਮਾਂਟਿਕ ਅੰਦਾਜ਼ ''ਚ ਪ੍ਰੇਮੀ ਨਾਲ ਕਰਵਾਈ ''ਕੁੜਮਾਈ'', ਵਾਇਰਲ ਹੋਈਆਂ ਜੋੜੇ ਦੀਆਂ ਤਸਵੀਰਾਂ

ਮੁੰਬਈ (ਬਿਊਰੋ) : ਅਦਾਕਾਰਾ ਹੰਸਿਕਾ ਮੋਟਵਾਨੀ ਨੇ ਆਪਣੇ ਪ੍ਰਸ਼ੰਸਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਨੂੰ ਖ਼ਤਮ ਕਰਦਿਆਂ ਆਪਣੇ ਵਿਆਹ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਕੁਝ ਘੰਟੇ ਪਹਿਲਾਂ ਹੰਸਿਕਾ ਮੋਟਵਾਨੀ ਨੇ ਆਪਣੇ ਫੈਨਜ਼ ਦੇ ਨਾਲ ਵੈਡਿੰਗ ਪ੍ਰਪੋਜ਼ਲ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਪੈਰਿਸ ਦੇ ਆਈਫਲ ਟਾਵਰ ਦੇ ਸਾਹਮਣੇ ਆਪਣੇ ਬੁਆਏਫ੍ਰੈਂਡ ਸੋਹੇਲ ਕਥੂਰੀਆ ਨਾਲ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari
ਇਨ੍ਹਾਂ 'ਚੋਂ ਇੱਕ ਤਸਵੀਰ 'ਚ ਸੋਹੇਲ ਹੰਸਿਕਾ ਦਾ ਹੱਥ ਫੜੀ ਗੋਡਿਆਂ ਭਾਰ ਬੈਠੇ ਨਜ਼ਰ ਆ ਰਹੇ ਹਨ ਅਤੇ ਬੈਕਗ੍ਰਾਊਂਡ 'ਚ ਆਈਫਲ ਟਾਵਰ ਵੀ ਨਜ਼ਰ ਆ ਰਿਹਾ ਹੈ। ਦੋਵੇਂ ਲਾਲ ਗੁਲਾਬ ਅਤੇ ਚਿੱਟੀਆਂ ਮੋਮਬੱਤੀਆਂ ਨਾਲ ਬਣੇ ਦਿਲ ਅੰਦਰ ਖੜ੍ਹੇ ਹਨ। ਇਸ ਦੇ ਨਾਲ ਹੀ ਸਜਾਵਟ ਨਾਲ ਇੱਕ ਪਾਸੇ 'ਮੁਝਸੇ ਸ਼ਾਦੀ ਕਰੋਗੀ' ਵੀ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ।

PunjabKesari

ਦੱਸ ਦਈਏ ਕਿ ਸੋਹੇਲ ਅਤੇ ਹੰਸਿਕਾ ਦਾ ਰੋਮਾਂਟਿਕ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਦੋਵਾਂ ਨਾਲ ਉਨ੍ਹਾਂ ਦੇ ਕਈ ਦੋਸਤ ਵੀ ਮੌਜੂਦ ਹਨ। ਹੰਸਿਕਾ ਸਫੇਦ ਪਹਿਰਾਵੇ 'ਚ ਰਾਜਕੁਮਾਰੀ ਲੱਗ ਰਹੀ ਸੀ, ਉੱਥੇ ਹੀ ਸੋਹੇਲ ਨੇ ਕਾਲੇ ਰੰਗ ਦੀ ਜੈਕੇਟ ਅਤੇ ਪੈਂਟ ਨਾਲ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਸੀ।

PunjabKesari

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹੰਸਿਕਾ ਮੋਟਵਾਨੀ ਨੇ ਕੈਪਸ਼ਨ 'ਚ ਲਿਖਿਆ ਹੈ, ''ਹੁਣ ਅਤੇ ਹਮੇਸ਼ਾ ਲਈ'। ਆਪਣੀ ਪੋਸਟ 'ਤੇ ਟਿੱਪਣੀ ਕਰਦੇ ਹੋਏ ਸੋਹੇਲ ਨੇ ਲਿਖਿਆ, ''ਆਈ ਲਵ ਯੂ ਮਾਈ ਲਾਈਫ।''  ਅਨੁਸ਼ਕਾ ਸ਼ੈੱਟੀ, ਸ਼੍ਰੀਆ ਰੈੱਡੀ ਅਤੇ ਵਰੁਣ ਧਵਨ ਨੇ ਵੀ ਹੰਸਿਕਾ ਅਤੇ ਸੋਹੇਲ ਦੀ ਮੰਗਣੀ 'ਤੇ ਜੋੜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। 

PunjabKesari

ਦੱਸਣਯੋਗ ਹੈ ਕਿ ਹੰਸਿਕਾ ਮੋਟਵਾਨੀ ਨੇ ਆਪਣੀ ਲਵ ਲਾਈਫ਼ ਨੂੰ ਹੁਣ ਤੱਕ ਗੁਪਤ ਰੱਖਿਆ ਸੀ। ਮੀਡੀਆ ਰਿਪੋਰਟਸ ਮੁਤਾਬਕ, ਹੰਸਿਕਾ ਅਤੇ ਸੋਹੇਲ 4 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਇਨ੍ਹਾਂ ਦਾ ਵਿਆਹ ਰਾਜਸਥਾਨ 'ਚ ਹੋਵੇਗਾ। ਹਾਲਾਂਕਿ ਦੋਵਾਂ ਨੇ ਅਜੇ ਤੱਕ ਆਪਣੇ ਵਿਆਹ ਦੀ ਤਰੀਕ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਹੈ।

PunjabKesari


author

sunita

Content Editor

Related News