ਅਦਾਕਾਰਾ ਹੰਸਿਕਾ ਮੋਟਵਾਨੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਗਰਲ ਗੈਂਗ ਨਾਲ ਕੀਤੀ ਬੈਚਲੋਰੇਟ ਪਾਰਟੀ (ਵੀਡੀਓ)

Sunday, Nov 27, 2022 - 05:45 PM (IST)

ਅਦਾਕਾਰਾ ਹੰਸਿਕਾ ਮੋਟਵਾਨੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਗਰਲ ਗੈਂਗ ਨਾਲ ਕੀਤੀ ਬੈਚਲੋਰੇਟ ਪਾਰਟੀ (ਵੀਡੀਓ)

ਮੁੰਬਈ (ਬਿਊਰੋ) : ਸਾਊਥ ਦੀ ਮਸ਼ਹੂਰ ਅਦਾਕਾਰਾ ਹੰਸਿਕਾ ਮੋਟਵਾਨੀ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਹੰਸਿਕਾ ਦਸੰਬਰ 'ਚ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੰਸਿਕਾ ਆਉਣ ਵਾਲੇ ਐਤਵਾਰ ਨੂੰ ਰਾਜਸਥਾਨ ਦੇ ਜੈਪੁਰ ਦੇ ਮੁੰਡੋਟਾ ਫੋਰਟ ਐਂਡ ਪੈਲੇਸ 'ਚ ਆਪਣੇ ਬੁਆਏਫ੍ਰੈਂਡ ਸੋਹੇਲ ਖਟੂਰੀਆ ਨਾਲ ਵਿਆਹ ਕਰਵਾਏਗੀ। ਫਿਲਹਾਲ ਅਦਾਕਾਰਾ ਨੇ ਆਪਣੀ ਬੈਚਲੋਰੇਟ ਪਾਰਟੀ ਦਾ ਵੀਡੀਓ ਸ਼ੇਅਰ ਕੀਤਾ ਹੈ।

ਹੰਸਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ
ਇਨ੍ਹੀਂ ਦਿਨੀਂ ਹੰਸਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਚੱਲ ਰਹੇ ਹਨ। ਹੰਸਿਕਾ ਨੇ ਕੁਝ ਦਿਨ ਪਹਿਲਾਂ ਮੁੰਬਈ 'ਚ ਆਯੋਜਿਤ 'ਮਾਤਾ ਕੀ ਚੌਕੀ' ਨਾਲ ਵਿਆਹ ਸਮਾਗਮ ਦੀ ਸ਼ੁਰੂਆਤ ਕੀਤੀ ਸੀ। ਹਾਲ ਹੀ 'ਚ ਹੰਸਿਕਾ ਮੋਟਵਾਨੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਸ ਦੀ ਸੁਪਰ ਫਨ ਬੈਚਲੋਰੇਟ ਪਾਰਟੀ ਦੀ ਝਲਕ ਦਿਖਾਈ ਦੇ ਰਹੀ ਹੈ।

ਬੈਚਲੋਰੇਟ ਪਾਰਟੀ ਦੌਰਾਨ ਕੀਤੀ ਖ਼ੂਬ ਮਸਤੀ
ਇਸ ਵੀਡੀਓ 'ਚ ਹੰਸਿਕਾ ਮੋਟਵਾਨੀ ਸਫੇਦ ਸਿਲਕ ਦੇ ਲਹਿੰਗੇ 'ਚ ਨਜ਼ਰ ਆ ਰਹੀ ਹੈ, ਜਿਸ 'ਤੇ 'ਬ੍ਰਾਈਡ' ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਬ੍ਰਾਇਡਸਮੇਡਸ ਕਸਟਮਾਈਜ਼ਡ ਬਲੈਕ ਗਾਊਨ 'ਚ ਨਜ਼ਰ ਆ ਰਹੀ ਹੈ। ਬਾਅਦ 'ਚ ਉਹ ਇੱਕ ਚਿੱਟੇ ਰੰਗ ਦੀ ਮਿੰਨੀ ਸਕਰਟ ਅਤੇ ਕ੍ਰੌਪਡ ਸਫੈਦ ਕਮੀਜ਼ 'ਚ ਪਾਰਟੀ 'ਚ ਪਹੁੰਚਦੀ ਦਿਖਾਈ ਦਿੰਦੀ ਹੈ। ਵੀਡੀਓ 'ਚ ਅਦਾਕਾਰਾ ਦੀ ਗਰਲਫ੍ਰੈਂਡ ਨਾਲ ਮਸਤੀ ਭਰੀ ਟਰਿੱਪ ਦੀਆਂ ਝਲਕੀਆਂ ਵੀ ਦਿਖਾਈਆਂ ਗਈਆਂ ਹਨ। ਹੰਸਿਕਾ ਨੂੰ ਬੈਚਲੋਰੇਟ ਪਾਰਟੀ 'ਚ ਵੀ ਖੂਬ ਸਮਾਂ ਬਿਤਾਉਂਦੇ ਦੇਖਿਆ ਜਾ ਸਕਦਾ ਹੈ। ਹੰਸਿਕਾ ਦੀ ਵੀਡੀਓ 'ਚ ਮਸ਼ਹੂਰ ਅਦਾਕਾਰਾ ਸ਼੍ਰੀਆ ਰੈੱਡੀ ਵੀ ਨਜ਼ਰ ਆ ਰਹੀ ਹੈ।
 
PunjabKesari

ਦਸੰਬਰ ਤੋਂ ਸ਼ੁਰੂ ਹੋਣਗੀਆਂ ਵਿਆਹ ਦੀਆਂ ਰਸਮਾਂ 
ਦੱਸ ਦੇਈਏ ਹੰਸਿਕਾ ਅਤੇ ਸੋਹੇਲ ਖਟੂਰੀਆ ਰਵਾਇਤੀ ਸਿੰਧੀ ਰੀਤੀ-ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ। ਵਿਆਹ 'ਚ ਹੰਸਿਕਾ ਅਤੇ ਸੋਹੇਲ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਮਹਿੰਦੀ, ਹਲਦੀ ਅਤੇ ਸੰਗੀਤ ਦੀਆਂ ਰਸਮਾਂ 3 ਦਸੰਬਰ ਤੋਂ ਸ਼ੁਰੂ ਹੋਣਗੀਆਂ।

PunjabKesari

ਹੰਸਿਕਾ ਦਾ ਵਿਆਹ OTT 'ਤੇ ਹੋਵੇਗਾ ਟੈਲੀਕਾਸਟ
ਖ਼ਬਰ ਹੈ ਕਿ ਹੰਸਿਕਾ ਦਾ ਵਿਆਹ OTT ਪਲੇਟਫਾਰਮ 'ਤੇ ਟੈਲੀਕਾਸਟ ਕੀਤਾ ਜਾਵੇਗਾ। ਖ਼ਬਰਾਂ ਦੀ ਮੰਨੀਏ ਤਾਂ ਹੰਸਿਕਾ ਮੋਟਵਾਨੀ ਅਤੇ ਸੋਹੇਲ ਖਟੂਰੀਆ ਵੀ ਰਾਜਸਥਾਨ ਤੋਂ ਪਰਤਣ ਤੋਂ ਬਾਅਦ ਮੁੰਬਈ 'ਚ ਸ਼ਾਨਦਾਰ ਵਿਆਹ ਦੀ ਰਿਸੈਪਸ਼ਨ ਦੇਣ ਦੀ ਯੋਜਨਾ ਬਣਾ ਰਹੇ ਹਨ।


author

sunita

Content Editor

Related News