ਲੋਕਾਂ ਨੇ ਕੀਤਾ ਵਿਰੋਧ ਤਾਂ ਹੰਸ ਰਾਜ ਹੰਸ ਨੇ ਤੋੜੀ ਖੇਤੀ ਕਾਨੂੰਨਾਂ ਖਿਲਾਫ ਚੁੱਪੀ

Friday, Oct 02, 2020 - 05:54 PM (IST)

ਜਲੰਧਰ(ਸੋਨੂੰ ਮਹਾਜਨ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਦਾ ਹਰ ਥਾਂ ਵਿਰੋਧ ਹੋ ਰਿਹਾ ਹੈ। ਜਿਸ ਦੇ ਚਲਦਿਆਂ ਪੰਜਾਬੀ ਗਾਇਕ 'ਤੇ ਦਿੱਲੀ ਉਤਰ-ਪਛਮੀ ਦੇ ਐਮ.ਪੀ ਹੰਸ ਰਾਜ ਹੰਸ ਦਾ ਵੀ ਖੂਬ ਵਿਰੋਧ ਕੀਤਾ ਜਾ ਰਿਹਾ ਸੀ ਲੋਕਾਂ ਨੇ ਹੰਸ ਰਾਜ ਹੰਸ ਦੇ ਘਰ ਦਾ ਘਿਰਾਓ ਕੀਤਾ ਗਿਆ ਤਾਂ ਹੰਸ ਰਾਜ ਹੰਸ ਨੇ ਮੀਡੀਆ ਨੂੰ ਬੁਲਾ ਕੇ ਖੇਤੀ ਕਾਨੂੰਨਾਂ ਖਿਲਾਫ ਆਪਣੀ ਚੁੱਪੀ ਤੋੜੀ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਜੇਕਰ ਇਸ ਖੇਤੀ ਬਿਲਾਂ ਲਈ ਦਿੱਲੀ ਜਾ ਕੇ ਪੀ.ਐੱਮ. ਮੋਦੀ ਨੂੰ ਮਿਲਣਾ ਹੈ ਤਾਂ ਕਿਸਾਨ ਜੱਥੇਬੰਦਿਆਂ ਨਾਲ ਮੇਰੇ ਨਾਲ ਚੱਲਣ।

ਹੰਸ ਰਾਜ ਹੰਸ ਦਾ ਕਹਿਣਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਹਾਂ ਪੰਜਾਬ ਦਾ ਪੁੱਤ ਹਾਂ ਤੇ ਪੰਜਾਬ ਦੇ ਭਲੇ ਲਈ ਜੇਕਰ ਦਿੱਲੀ ਜਾਣ ਦੀ ਲੋੜ ਪੈਂਦੀ ਹੈ ਤਾਂ ਮੈਂ ਪਿੱਛੇ ਨਹੀ ਹਟਾਂਗੇ।ਹੰਸ ਨੇ ਕਿਹਾ ਕਿ ਮੈਂ ਕਿਸਾਨਾਂ ਲਈ ਮਰਨ ਲਈ ਵੀ ਤਿਆਰ ਹਾਂ ।ਹੰਸ ਦਾ ਅੱਗੇ ਕਿਹਾ ਕਿ ਮੇਰੇ ਘਰ ਦਾ ਘਿਰਾਓ ਕਰਦੇ ਹੋ ਤਾਂ ਮੇਰੇ ਪਰਿਵਾਰ ਨੂੰ ਕੋਈ ਤਕਲੀਫ ਨਾ ਹੋਵੇ।
 


Lakhan Pal

Content Editor

Related News