3 ਵਾਰ ਤਲਾਕ ਲੈ ਚੁੱਕੀ ਮਸ਼ਹੂਰ ਅਦਾਕਾਰਾ ਨੇ ਆਪਣੇ ਪ੍ਰੇਮੀ ਨਾਲ ਸਾਂਝੀ ਕੀਤੀ ਇੰਟੀਮੇਟ ਵੀਡੀਓ
Tuesday, May 13, 2025 - 12:35 PM (IST)

ਲਾਸ ਏਂਜਲਸ (ਏਜੰਸੀ)- ਹਾਲੀਵੁੱਡ ਸਟਾਰ ਹੈਲੀ ਬੇਰੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਸੰਗੀਤਕਾਰ ਬੁਆਏਫ੍ਰੈਂਡ ਵੈਨ ਹੰਟ ਨਾਲ ਬਿਸਤਰੇ 'ਤੇ ਲੇਟੇ ਹੋਏ ਇੱਕ ਇੰਟੀਮੇਟ ਵੀਡੀਓ ਸ਼ੇਅਰ ਕੀਤੀ ਹੈ। "ਕੈਟਵੂਮੈਨ" ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਦੋਵੇਂ ਟੌਪਲੈੱਸ ਹੋ ਕੇ ਚਾਦਰ ਲੈ ਕੇ ਬਿਸਤਰੇ 'ਤੇ ਇਕੱਠੇ ਲੰਮੇ ਪਏ ਹੋਏ ਹਨ।
ਇਹ ਵੀ ਪੜ੍ਹੋ: ਸੰਨਿਆਸ ਲੈ ਵਰਿੰਦਾਵਨ ਪਹੁੰਚੇ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ
ਬੇਰੀ ਅਤੇ ਹੰਟ ਦੀ ਮੁਲਾਕਾਤ 2020 ਮਹਾਮਾਰੀ ਦੌਰਾਨ ਹੋਈ ਸੀ ਅਤੇ ਉਦੋਂ ਤੋਂ ਦੋਵੇਂ ਇਕੱਠੇ ਹਨ। "ਕਲਾਊਡ ਐਟਲਸ" ਅਦਾਕਾਰਾ ਨੇ 2022 ਵਿੱਚ ਇਕ ਮੀਡੀਆ ਆਊਟਲੈੱਟ ਨੂੰ ਦੱਸਿਆ ਸੀ, ਮੇਰੀ ਜ਼ਿੰਦਗੀ ਵਿੱਚ ਇਹ ਨਵਾਂ ਪਿਆਰ ਹੈ। ਕੋਵਿਡ ਦੇ ਕਾਰਨ, ਅਸੀਂ 4 ਮਹੀਨੇ ਫ਼ੋਨ 'ਤੇ ਗੱਲ ਕਰਦੇ ਹੋਏ ਬਿਤਾਏ। ਮੈਨੂੰ ਉਨ੍ਹਾਂ ਦੀ ਗੱਲਬਾਤ ਨਾਲ ਪਿਆਰ ਹੋ ਗਿਆ।
ਇਹ ਵੀ ਪੜ੍ਹੋ: ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗਾ ਰਾਮ ਚਰਨ ਦਾ Wax Statue, ਪੈੱਟ Dog ਨੇ ਜਿੱਤਿਆ ਸਭ ਦਾ ਦਿਲ
ਬੇਰੀ ਨੇ ਹੰਟ ਨੂੰ ਆਪਣੇ 2 ਬੱਚਿਆਂ ਲਈ "ਬਹੁਤ ਵਧੀਆ ਮਾਂ" ਬਣਾਉਣ ਦਾ ਸਿਹਰਾ ਵੀ ਦਿੱਤਾ। ਉਨ੍ਹਾਂ ਦੀ ਧੀ ਨਾਹਲਾ (17) ਸਾਬਕਾ ਗੈਬਰੀਅਲ ਔਬਰੀ ਤੋਂ ਅਤੇ ਪੁੱਤਰ ਮਾਸੀਓ (11) ਸਾਬਕਾ ਪਤੀ ਓਲੀਵੀਅਰ ਮਾਰਟੀਨੇਜ਼ ਤੋਂ ਹੈ। ਇੱਥੇ ਦੱਸ ਦੇਈਏ ਕਿ ਹੈਲੀ ਬੇਰੀ ਦਾ 3 ਵਾਰ ਤਲਾਕ ਹੋ ਚੁੱਕਾ ਹੈ। ਉਨ੍ਹਾਂ ਨੇ ਤਿੰਨ ਵਾਰ ਵਿਆਹ ਕੀਤਾ ਅਤੇ ਤਿੰਨ ਵਾਰ ਤਲਾਕ ਲੈ ਲਿਆ।
ਇਹ ਵੀ ਪੜ੍ਹੋ: ਮਸ਼ਹੂਰ ਰੈਪਰ 'ਤੇ ਜਾਨਲੇਵਾ ਹਮਲਾ, 14 ਵਾਰ ਮਾਰਿਆ ਗਿਆ ਚਾਕੂ, ਹਾਲਤ ਗੰਭੀਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8