ਜੁਬਿਨ ਨੌਟਿਆਲ ਨੇ ‘ਹੈ ਕੈਸੀ ਕੈਸੀ’ ਦੀ ਸਹਿ ਰਚਨਾ ਕਰਕੇ ਹਿੰਦੀ ਪੌਪ ਸ਼ੈਲੀ ’ਚ ਰੱਖਿਆ ਕਦਮ
Wednesday, May 17, 2023 - 04:45 PM (IST)
ਮੁੰਬਈ (ਬਿਊਰੋ)– ਵਪਾਰਕ ਤੌਰ ’ਤੇ ਸਫਲ ਰੋਮਾਂਟਿਕ ਤੇ ਉਦਾਸ ਗੀਤਾਂ ਦੀ ਭਰਮਾਰ ਤੋਂ ਬਾਅਦ ਜੁਬਿਨ ਨੌਟਿਆਲ ਇਕ ਨਵੀਂ ਪੇਸ਼ਕਸ਼ ਲੈ ਕੇ ਆਇਆ ਹੈ, ਜੋ ਇਕ ਵੱਖਰੀ ਤੇ ਗੈਰ-ਰਵਾਇਤੀ ਆਵਾਜ਼ ਦਾ ਵਾਅਦਾ ਕਰਦਾ ਹੈ।
ਭੂਸ਼ਣ ਕੁਮਾਰ ਵਲੋਂ ਨਿਰਮਿਤ ਨਵੇਂ ਟਰੈਕ ‘ਹੈ ਕੈਸੀ ਕੈਸੀ’ ਜੁਬਿਨ ਨੇ ਆਫਬੀਟ ਹਿੰਦੀ ਪੌਪ ਸ਼ੈਲੀ ’ਚ ਪ੍ਰਯੋਗ ਕਰ ਰਹੇ ਹਨ। ਜ਼ੁਬਿਨ ਨੇ ਸਰੋਤਿਆਂ ਨੂੰ ਇਕ ਵੱਖਰੀ ਆਵਾਜ਼ ਦੇਣ ਲਈ ਇਕ ਦਿਲ ਨੂੰ ਛੂਹਣ ਵਾਲੇ ਹਿੰਦੀ ਗੀਤ ਨਾਲ ਪੌਪ ਸ਼ੈਲੀ ਦਾ ਮਿਸ਼ਰਣ ਕੀਤਾ।
ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼
ਜੁਬਿਨ ਨੌਟਿਆਲ ਤੇ ਰੌਕੀ ਖੰਨਾ ਵਲੋਂ ਰਚਿਆ ਤੇ ਲਿਖਿਆ ‘ਹੈ ਕੈਸੀ ਕੈਸੀ’ ਟਰੈਕ ’ਚ ਜੁਬਿਨ ਦੇ ਨਾਲ ਮਾਡਲ ਸਮੀਰਾ ਮੋਰੇਰਾ ਵੀ ਹੈ। ਕ੍ਰੇਵਿਕਸਾ ਵਲੋਂ ਨਿਰਦੇਸ਼ਿਤ ਇਹ ਸੰਗੀਤ ਵੀਡੀਓ ਇਕ ਵਿਜ਼ੂਅਲ ਟ੍ਰੀਟ ਹੈ, ਜੋ ਸਮਕਾਲੀ ਤੱਤ, ਸੁੰਦਰ ਵਿਜ਼ੂਅਲ ਤੇ ਆਧੁਨਿਕ ਕਲਾ ਨੂੰ ਸ਼ਾਮਲ ਕਰਦਾ ਹੈ।
ਜੁਬਿਨ ਨੌਟਿਆਲ ਦਾ ਕਹਿਣਾ ਹੈ ਕਿ ‘ਹੈ ਕੈਸੀ ਕੈਸੀ’ ਕੁਝ ਵੱਖਰਾ ਕਰਨ ਦੀ ਮੇਰੀ ਕੋਸ਼ਿਸ਼ ਸੀ। ਨਾ ਸਿਰਫ਼ ਇਕ ਨਵਾਂ ਸਾਊਂਡਸਕੈਪ ਪੇਸ਼ ਕਰ ਰਿਹਾ ਹੈ, ਸਗੋਂ ਇਸ ਵਾਰ ਵੀਡੀਓ ਦੇ ਨਾਲ ਪ੍ਰਯੋਗ ਵੀ ਕਰ ਰਿਹਾ ਹੈ। ਜਿਥੇ ‘ਹੈ ਕੈਸੀ ਕੈਸੀ’ ’ਚ ਪੌਪ-ਰੌਕ ਵਾਈਬ ਦੇ ਨਾਲ ਵਿਲੱਖਣ ਆਵਾਜ਼ ਹੈ, ਉਥੇ ਇਸ ਦਾ ਸੰਗੀਤ ਵੀਡੀਓ ਬਹੁਤ ਵੱਖਰਾ ਤੇ ਕਲਾਤਮਕ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।