ਇਸ ਅਦਾਕਾਰਾ ਨੇ ਪਹਿਲਾਂ ਲਿਆ ਤਲਾਕ, ਫਿਰ Ex ਪਤੀ ਨਾਲ ਕੀਤੀ ਪਾਰਟੀ, ਕੀਤੇ shocking ਖੁਲਾਸੇ
Friday, Mar 21, 2025 - 01:45 PM (IST)

ਮੁੰਬਈ- ਬਾਲੀਵੁੱਡ ਅਤੇ ਮਰਾਠੀ ਸਿਨੇਮਾ ਦੀ ਲੋਕਪ੍ਰਿਯ ਅਦਾਕਾਰਾ ਸਈ ਤਾਮਹਣਕਰ ਇਨ੍ਹੀਂ ਦਿਨੀਂ ਆਪਣੀ ਵੈੱਬ ਸੀਰੀਜ਼ ‘ਡੱਬਾ ਕਾਰਟੇਲ’ ਨੂੰ ਲੈ ਕੇ ਸੁਰਖੀਆਂ ’ਚ ਹੈ। ਇਸੇ ਦਰਮਿਆਨ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਸਈ ਨੇ 2013 ’ਚ ਪ੍ਰੋਡਿਊਸਰ ਅਮੇਯ ਗੋਸਾਵੀ ਨਾਲ ਵਿਆਹ ਕੀਤਾ ਸੀ ਪਰ 2 ਸਾਲ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ। ਇਕ ਹਾਲੀਆ ਇੰਟਰਵਿਊ ’ਚ ਉਸ ਨੇ ਦੱਸਿਆ ਕਿ ਉਸ ਨੇ ਤਲਾਕ ਫਾਈਨਲ ਹੋਣ ਤੋਂ ਬਾਅਦ ਪਤੀ ਅਤੇ ਦੋਸਤਾਂ ਦੇ ਨਾਲ ਖੂਬ ਪਾਰਟੀ ਕੀਤੀ ਸੀ। ਉਸਨੇ ਇਹ ਵੀ ਦੱਸਿਆ ਕਿ ਤਲਾਕ ਦੌਰਾਨ ਅਦਾਲਤ ਦਾ ਕੀ ਮਾਹੌਲ ਹੁੰਦਾ ਹੁੰਦੀ ਹੈ।ਉਸ ਨੇ ਕੋਰਟ ’ਚ ਆਪਣੇ ਤਲਾਕ ਦੌਰਾਨ ਦੇ ਐਕਸਪੀਰੀਅਨਸ ’ਤੇ ਕਿਹਾ, ‘‘ਤਲਾਕ ਦੌਰਾਨ ਅਦਾਲਤ ਦਾ ਮਾਹੌਲ ਕਾਫ਼ੀ ਵੱਖਰਾ ਹੁੰਦਾ ਹੈ। ਉਹ ਜਗ੍ਹਾ ਕਿਸੇ ਮੱਛੀ ਬਾਜ਼ਾਰ ਦੀ ਤਰ੍ਹਾਂ ਲੱਗਦੀ ਹੈ, ਜਿਥੇ ਉਹ ਤੁਹਾਡਾ ਨਾਮ ਉੱਚੀ-ਉੱਚੀ ਬੁਲਾਉਂਦੇ ਹਨ। ਮੇਰੇ ਲਈ ਜੋ ਸਭ ਤੋਂ ਵਧ ਹੈਰਾਨ ਕਰਨ ਵਾਲੀ ਗੱਲ ਸੀ ਉਹ ਇਹ ਕਿ ਉਨ੍ਹਾਂ ਨੇ ਮੈਨੂੰ ‘ਸਈ ਤਾਮਹਣਕਰ ਗੋਸਾਵੀ’ ਕਹਿ ਕੇ ਬੁਲਾਇਆ ਕਿਉਂਕਿ ਤਲਾਕ ਦੇ ਪੇਪਰ ’ਤੇ ਮੇਰਾ ਇਹੀ ਨਾਂ ਸੀ। ਹਾਲਾਂਕਿ ਮੈਂ ਇਸ ਨੂੰ ਨਹੀਂ ਬਦਲਿਆ ਸੀ।’’
ਇਹ ਵੀ ਪੜ੍ਹੋ: 5 ਸਾਲਾਂ ਤੋਂ ਇਸ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ 'ਬਿੱਗ ਬੌਸ OTT 3' ਦੀ ਜੇਤੂ ਸਨਾ ਮਕਬੂਲ
ਸਈ ਨੇ ਅੱਗੇ ਕਿਹਾ, ‘‘ਤਲਾਕ ਤੋਂ ਬਾਅਦ ਅਸੀਂ ਦੋਵੇਂ ਅਜੀਬੋ-ਗਰੀਬ ਹਾਲਤ ’ਚ ਸੀ। ਅਸੀਂ ਬਸ ਰਿਲੈਕਸ ਕਰਨਾ ਚਾਹੁੰਦੇ ਸੀ, ਇਸ ਲਈ ਅਸੀਂ ਡ੍ਰਿੰਕ ਕਰਨ ਲਈ ਬਾਹਰ ਜਾਣ ਦਾ ਫੈਸਲਾ ਕੀਤਾ। ਉਥੇ ਸਭ ਰੋਣ ਲੱਗੇ, ਅਸੀਂ ਕੁਝ ਪਿਆਰ ਭਰੀਆਂ ਗੱਲਾਂ ਕੀਤੀਆਂ ਅਤੇ ਜ਼ਿੰਦਗੀ ਨੂੰ ਲੈ ਕੇ ਕੁਝ ਸਲਾਹ ਦਿੱਤੀ। ਕੁਝ ਦੋਸਤਾਂ ਨੂੰ ਇਸ ਦੀ ਜਾਣਕਾਰੀ ਸੀ, ਇਸ ਲਈ ਉਨ੍ਹਾਂ ਨੇ ਸਾਨੂੰ ਫੋਨ ਕੀਤਾ ਸੀ। ਫਿਰ ਇਕ-ਇਕ ਕਰ ਕੇ ਹੋਰ ਵੀ ਫੋਨ ਆਉਣ ਲੱਗੇ ਕਿ ਤੁਸੀਂ ਕਿਵੇਂ ਹੋ, ਕੀ ਸਭ ਠੀਕ ਹੈ? ਜਿਵੇਂ-ਜਿਵੇਂ ਉਹ ਲੋਕ ਫੋਨ ਕਰ ਰਹੇ ਸਨ, ਅਸੀਂ ਉਨ੍ਹਾਂ ਨੂੰ ਆਪਣੀ ਲੋਕੇਸ਼ਨ ਦੱਸੀ ਅਤੇ ਫਿਰ 8-10 ਲੋਕ ਉਥੇ ਆ ਗਏ। ਫਿਰ ਅਸੀਂ ਨਾਲ ਮਿਲ ਕੇ ਸ਼ਰਾਬ ਪੀਤੀ ਅਤੇ ਚੰਗਾ ਸਮਾਂ ਬਿਤਾਇਆ।’’ ਸਈ ਨੇ ਇਹ ਵੀ ਦੱਸਿਆ ਕਿ ਤਲਾਕ ਤੋਂ ਬਾਅਦ ਵੀ ਉਹ ਆਪਣੇ ਸਾਬਕਾ ਪਤੀ ਅਮੇਯ ਦੇ ਨਾਲ ਚੰਗੀ ਬਾਂਡਿੰਗ ਸ਼ੇਅਰ ਕਰਦੀ ਹੈ। ਨਾਲ ਹੀ ਦੋਵੇਂ ਅਕਸਰ ਇਕ-ਦੂਸਰੇ ਨੂੰ ਮਿਲਦੇ ਵੀ ਰਹਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8