ਭਾਰਤੀ ਫੌਜੀ ਦੀ ਭੂਮਿਕਾ ’ਚ ਨਜ਼ਰ ਆਏ ਗੁਰੂ ਰੰਧਾਵਾ, ਟਰੈਂਡਿੰਗ ’ਚ ਆਇਆ ਨਵਾਂ ਗੀਤ (ਵੀਡੀਓ)

01/14/2021 6:53:32 PM

ਚੰਡੀਗੜ੍ਹ (ਬਿਊਰੋ)– ਗੁਰੂ ਰੰਧਾਵਾ ਆਪਣੇ ਗੀਤਾਂ ਕਰਕੇ ਅਕਸਰ ਸੁਰਖ਼ੀਆਂ ’ਚ ਰਹਿੰਦੇ ਹਨ। ਗੁਰੂ ਰੰਧਾਵਾ ਦਾ ਕੋਈ ਵੀ ਗੀਤ ਅਜਿਹਾ ਨਹੀਂ ਹੈ, ਜੋ ਰਿਲੀਜ਼ ਹੁੰਦਿਆਂ ਹੀ ਯੂਟਿਊਬ ਦੀ ਟਰੈਂਡਿੰਗ ਲਿਸਟ ’ਚ ਨਾ ਆਇਆ ਹੋਵੇ। ਹਾਲ ਹੀ ’ਚ ਗੁਰੂ ਰੰਧਾਵਾ ਦਾ ਬੇਹੱਦ ਖਾਸ ਗੀਤ ਰਿਲੀਜ਼ ਹੋਇਆ ਹੈ।

ਦਰਅਸਲ ਨਵੇਂ ਰਿਲੀਜ਼ ਹੋਏ ਗੀਤ ‘ਮਹਿੰਦੀ ਵਾਲੇ ਹਾਥ’ ’ਚ ਗੁਰੂ ਰੰਧਾਵਾ ਭਾਰਤੀ ਫੌਜੀ ਦੀ ਭੂਮਿਕਾ ’ਚ ਨਜ਼ਰ ਆ ਰਹੇ ਹਨ। ਗੀਤ ਰਾਹੀਂ ਗੁਰੂ ਰੰਧਾਵਾ ਨੇ ਭਾਰਤੀ ਫੌਜੀ ਦੇ ਜਜ਼ਬਾਤਾਂ ਨੂੰ ਵੀ ਬਿਆਨ ਕੀਤਾ ਹੈ। ਗੁਰੂ ਰੰਧਾਵਾ ਵਲੋਂ ਸੋਸ਼ਲ ਮੀਡੀਆ ਰਾਹੀਂ ਵੀ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ‘ਮਹਿੰਦੀ ਵਾਲੇ ਹਾਥ’ ਗੀਤ ਉਨ੍ਹਾਂ ਲਈ ਬੇਹੱਦ ਖਾਸ ਹੈ।

ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ’ਚ ਗੁਰੂ ਰੰਧਾਵਾ ਨਾਲ ਅਦਾਕਾਰਾ ਸੰਜਨਾ ਸਾਂਘੀ ਨੇ ਵੀ ਫੀਚਰ ਕੀਤਾ ਹੈ। ਸੰਜਨਾ ਸਾਂਘੀ ‘ਦਿਲ ਬੇਚਾਰਾ’ ਫ਼ਿਲਮ ’ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਅਹਿਮ ਭੂਮਿਕਾ ਨਿਭਾਉਣ ਕਾਰਨ ਚਰਚਾ ’ਚ ਆਈ ਸੀ।

ਯੂਟਿਊਬ ’ਤੇ ‘ਮਹਿੰਦੀ ਵਾਲੇ ਹਾਥ’ ਗੀਤ ਟੀ-ਸੀਰੀਜ਼ ’ਤੇ ਰਿਲੀਜ਼ ਹੋਇਆ ਹੈ। ਗੀਤ ਯੂਟਿਊਬ ’ਤੇ 6ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਹੈ। ਗੀਤ ਨੂੰ ਆਵਾਜ਼ ਗੁਰੂ ਰੰਧਾਵਾ ਵਲੋਂ ਦਿੱਤੀ ਗਈ ਹੈ। ਗੀਤ ਦੇ ਬੋਲ ਸਈਦ ਕਾਦਰੀ ਨੇ ਲਿਖੇ ਹਨ, ਜਦਕਿ ਮਿਊਜ਼ਿਕ ਸਚੇਤ-ਪ੍ਰੰਪਰਾ ਨੇ ਦਿੱਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News