ਰੰਧਾਵਾ ਦੇ ''ਕੰਪ੍ਰੋਮਾਈਜ਼ਡ ਲੀਡਰ'' ਵਾਲੇ ਬਿਆਨ ''ਤੇ ਜਾਣੋ ਕੀ ਬੋਲੇ ਰਾਜਾ ਵੜਿੰਗ
Saturday, Jul 11, 2026 - 06:59 PM (IST)
ਚੰਡੀਗੜ੍ਹ (ਵੈੱਬ ਡੈਸਕ)- ਚਰਨਜੀਤ ਸਿੰਘ ਚੰਨੀ ਧੜੇ ਨਾਲ ਜੁੜੇ ਸੀਨੀਅਰ ਆਗੂਆਂ ਨੇ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਸਾਹਮਣੇ ਖੁੱਲ੍ਹ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਅਤੇ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਕੀਤੀ। ਮੀਟਿੰਗ ਮਗਰੋਂ ਸਭ ਤੋਂ ਤਿੱਖਾ ਹਮਲਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ। ਮੀਟਿੰਗ ਤੋਂ ਬਾਹਰ ਆ ਕੇ ਵੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਅਜਿਹਾ ਆਗੂ ਚਾਹੀਦਾ ਹੈ ਜੋ ਡਟ ਕੇ ਪਾਰਟੀ ਦੀ ਗੱਲ ਕਰੇ। ਉਨ੍ਹਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ "ਸਾਨੂੰ ਕੰਪਰੋਮਾਈਜ਼ ਲੀਡਰ ਨਹੀਂ ਚਾਹੀਦਾ।"
ਇਹ ਵੀ ਪੜ੍ਹੋ: ਪੰਜਾਬ: ਬੱਸ ਅੱਡੇ 'ਤੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੇ ਗਏ ਬਿਆਨ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਮੀਡੀਆ ਵੱਲੋਂ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਕੌਣ ਹਨ ਕੰਪਰੋਮਾਈਜ਼ ਨੇਤਾ? ਕੀ ਉਨ੍ਹਾਂ ਨੇ ਮੇਰਾ ਨਾਂ ਲਿਆ ? ਜੇਕਰ ਮੇਰਾ ਨਾਂ ਨਹੀਂ ਲਿਆ ਤਾਂ ਤੁਸੀਂ ਇਹ ਕਿਉਂ ਕਹਿ ਰਹੇ ਹੋ ? ਤੁਸੀਂ ਮੇਰੇ ਵੱਲ ਇਸ਼ਾਰਾ ਕਿਉਂ ਕਰ ਰਹੇ ਹੋ। ਦੂਜੀ ਗੱਲ ਸੁਖਜਿੰਦਰ ਸਿੰਘ ਰੰਧਾਵਾ ਬਿਲਕੁਲ ਠੀਕ ਕਹਿ ਰਹੇ ਹਨ, ਕਿਉਂਕਿ ਮੈਂ ਸੁਖਜਿੰਦਰ ਸਿੰਘ ਰੰਧਾਵਾ ਨਾਲ ਅਤੇ ਉਹ ਮੇਰੇ ਨਾਲ ਕਰੀਬ ਸਾਢੇ ਚਾਰ ਪੌਣੇ ਪੰਜ ਸਾਲ ਇਕੱਠੇ ਰਹੇ ਹਾਂ। ਜੇਕਰ ਸਾਡੇ ਤੋਂ ਕੋਈ ਕੰਪਰੋਮਾਈਜ਼ਡ ਹੁੰਦਾ ਤਾਂ ਅਸੀਂ ਇੰਨੇ ਲੰਬੇ ਸਮੇਂ ਤੱਕ ਇਕੱਠੇ ਨਹੀਂ ਰਹਿ ਸਕਦੇ ਸੀ ਪਰ ਉਹ ਬਿਲਕੁਲ ਸਹੀ ਹਨ ਕਿ ਪਾਰਟੀ ਦੇ ਅੰਦਰ ਕੋਈ "ਸਲੀਪਰ ਸੈੱਲ" ਜਾਂ ਸਮਝੌਤਾ ਕਰਨ ਵਾਲੇ ਆਗੂ ਨਹੀਂ ਹੋਣੇ ਚਾਹੀਦੇ।
ਉਨ੍ਹਾਂ ਕਿਹਾ ਕਿ ਕਈਆਂ 'ਤੇ ਭਾਜਪਾ ਆਗੂਆਂ ਨੂੰ ਮਿਲਣ ਦਾ ਦੋਸ਼ ਹੈ, ਕਈਆਂ 'ਤੇ ਉੱਤਰ ਪ੍ਰਦੇਸ਼ ਦੇ ਆਗੂਆਂ ਨੂੰ ਮਿਲਣ ਦਾ ਦੋਸ਼ ਹੈ ਅਤੇ ਕਈਆਂ 'ਤੇ "ਝਾੜੂ" (ਆਮ ਆਦਮੀ ਪਾਰਟੀ) ਦੇ ਆਗੂਆਂ ਨੂੰ ਮਿਲਣ ਦਾ ਦੋਸ਼ ਹੈ। ਉਹ 100% ਸਹੀ ਹੈ ਕਿ ਪੰਜਾਬ ਨੂੰ ਸਲੀਪਰ ਸੈੱਲ ਜਾਂ ਸਮਝੌਤਾ ਕਰਨ ਵਾਲੇ ਆਗੂਆਂ ਦੀ ਲੋੜ ਨਹੀਂ ਹੈ। ਇਸ ਲਈ, ਮੈਂ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।
ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ 'ਚ 8 ਕਾਨੂੰਨਗੋਆਂ ਦੇ ਤਬਾਦਲੇ, List 'ਚ ਵੇਖੋ ਨਾਂ
ਇਸੇ ਲਈ ਮੈਂ ਕਿਹਾ ਕਿ ਅਸੀਂ ਦੋਵੇਂ ਕੰਪਰੋਮਾਈਜ਼ ਨੇਤਾ ਨਹੀਂ ਸੀ। ਇਸੇ ਲਈ ਸਾਡੀ ਦੋਸਤੀ ਸਾਢੇ ਚਾਰ ਸਾਲ ਚੱਲੀ ਹੈ, ਭਾਵੇਂ 25 ਸਾਲ ਹੋ ਗਏ ਹਨ ਪਰ ਸਾਢੇ ਚਾਰ ਸਾਲ ਹੋ ਗਏ ਹਨ। ਸੁਖਜਿੰਦਰ ਰੰਧਾਵਾ ਕਿਸੇ ਸਮਝੌਤਾਵਾਦੀ ਨੇਤਾ ਨਾਲ ਨਹੀਂ ਰਹਿ ਸਕਦਾ। ਅਤੇ ਉਸਦਾ ਮੇਰੇ ਨਾਲ ਇੱਕ ਮਾਮੂਲੀ ਮਤਭੇਦ ਹੈ, ਜੋ ਇੱਕ ਜਾਂ ਦੋ ਦਿਨਾਂ ਵਿੱਚ ਹੱਲ ਹੋ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੁਸ਼ਖ਼ਬਰੀ! ਰੇਲਵੇ ਬੋਰਡ ਨੇ ਕੀਤਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
