ਜੈਸਮੀਨ ਭਸੀਨ ਦੇ ਹੱਥ ਲੱਗਾ ਇਕ ਹੋਰ ਪ੍ਰਾਜੈਕਟ, ਗਾਇਕ ਗੁਰਨਜ਼ਰ ਚੱਠਾ ਨਾਲ ਆਵੇਗੀ ਨਜ਼ਰ
Wednesday, Jun 02, 2021 - 10:16 AM (IST)
ਚੰਡੀਗੜ੍ਹ (ਬਿਊਰੋ) - ਮਿਊਜ਼ਿਕ ਕੰਪੋਜ਼ਰ ਤੇ ਗਾਇਕ ਗੁਰਨਜ਼ਰ ਚੱਠਾ ਬਹੁਤ ਜਲਦ ਆਪਣੇ ਨਵੇਂ ਟਰੈਕ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਦਰਅਸਲ, ਹਾਲ ਹੀ 'ਚ ਗੁਰਨਾਜ਼ਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਨਵੀਂ ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਹੈ।
ਗੁਰਨਜ਼ਰ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ, '14th ਜੂਨ ਨੂੰ 🌟 ਨੋਟ ਕਰ ਲਵੋ 💙..ਇਹ ਗੀਤ ਤੁਹਾਡੇ ਸਭ ਦੇ ਚਿਹਰੇ 'ਤੇ ਇਵੇਂ ਦੀ ਹੀ ਮੁਸਕਾਨ ਲੈ ਕੇ ਆਵੇਗਾ।' ਇਸ ਦੇ ਨਾਲ ਹੀ ਗੁਰਨਜ਼ਰ ਨੇ ਗੀਤ ਦੀ ਪੂਰੀ ਟੀਮ ਨੂੰ ਟੈਗ ਵੀ ਕੀਤਾ ਹੈ।
ਦੱਸ ਦਈਏ ਕਿ ਗੁਰਨਜ਼ਰ ਚੱਠਾ ਵਲੋਂ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਅਦਾਕਾਰਾ ਜੈਸਮੀਨ ਭਸੀਨ ਨਾਲ ਨਜ਼ਰ ਆ ਰਹੇ ਹਨ। ਇਸ ਗੀਤ 'ਚ ਜੈਸਮੀਨ ਭਸੀਨ ਆਪਣੀ ਅਦਾਕਾਰੀ ਨਾਲ ਚਾਰ ਚੰਨ ਲਗਾਉਂਦੀ ਹੋਈ ਨਜ਼ਰ ਆਵੇਗੀ। ਗੁਰਨਜ਼ਰ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਜੇ ਗੱਲ ਕਰੀਏ ਗੁਰਨਜ਼ਰ ਚੱਠਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ 'ਚੋਂ ਇੱਕ ਹੈ। ਉਨ੍ਹਾਂ ਨੇ 'ਮੇਰੇ ਯਾਰ', 'ਪਿੰਜਰਾ', 'ਤਬਾਹ', 'ਮੈਥੋਂ ਕਸੂਰ ਕੀ ਹੋਇਆ', 'ਬਲੈਕ ਐੱਨ ਵਾਈਟ', 'ਇਜ਼ਹਾਰ', 'ਆਦਤਾਂ' ਵਰਗੇ ਸੁਪਰ ਹਿੱਟ ਗੀਤ ਦੇ ਚੁੱਕੇ ਹਨ।