ਗਰਭਵਤੀ ਪਤਨੀ ਦੇਬਿਨਾ ਨੂੰ RRR ਫਿਲਮ ਦਿਖਾਉਣ ਥਿਏਟਰ ਪਹੁੰਚੇ ਗੁਰਮੀਤ ਚੌਧਰੀ, ਦੇਖੋ ਵਾਇਰਲ ਤਸਵੀਰਾਂ

Sunday, Mar 27, 2022 - 10:34 AM (IST)

ਗਰਭਵਤੀ ਪਤਨੀ ਦੇਬਿਨਾ ਨੂੰ RRR ਫਿਲਮ ਦਿਖਾਉਣ ਥਿਏਟਰ ਪਹੁੰਚੇ ਗੁਰਮੀਤ ਚੌਧਰੀ, ਦੇਖੋ ਵਾਇਰਲ ਤਸਵੀਰਾਂ

ਮੁੰਬਈ- ਮਸ਼ਹੂਰ ਅਦਾਕਾਰ ਗੁਰਮੀਤ ਚੌਧਰੀ ਅਤੇ ਅਦਾਕਾਰਾ ਦੇਬਿਨਾ ਬੈਨਰਜੀ ਟੀਵੀ ਦੇ ਪਾਵਰ ਜੋੜਿਆਂ 'ਚੋਂ ਇਕ ਹਨ। ਜਲਦ ਹੀ ਇਹ ਜੋੜਾ ਮਾਤਾ-ਪਿਤਾ ਬਣਨ ਜਾ ਰਿਹਾ ਹੈ। ਦੇਬਿਨਾ ਆਪਣੀ ਪ੍ਰੈਗਨੈੱਸੀ ਦੇ ਆਖਿਰੀ ਮਹੀਨਿਆਂ 'ਚ ਹੈ ਜਿਸ ਨੂੰ ਉਹ ਪਰਿਵਾਰ ਦੇ ਨਾਲ ਇੰਜੁਆਏ ਕਰਦੇ ਹੋਏ ਬਿਤਾ ਰਹੀ ਹੈ। ਹਾਲ ਹੀ 'ਚ ਦੇਬਿਨਾ ਆਪਣੇ ਪਤੀ ਗੁਰਮੀਤ ਚੌਧਰੀ ਨਾਲ ਐੱਸ.ਐੱਸ. ਰਾਜਮੌਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਆਰ.ਆਰ.ਆਰ.' ਦੇਖਣ ਪਹੁੰਚੀ, ਜਿਥੋਂ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੋਂ ਸਾਹਮਣੇ ਆਈਆਂ ਹਨ।

PunjabKesari
ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਦੇਬਿਨਾ ਬੈਨਰਜੀ ਇਸ ਦੌਰਾਨ ਕ੍ਰੀਮ ਰੰਗ ਦੇ ਕੋਟ ਦੇ ਨਾਲ ਬਲੈਕ ਲੈਗਿੰਗ 'ਚ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਖੁੱਲ੍ਹੇ ਕੋਟ 'ਚ ਅਦਾਕਾਰਾ ਦਾ ਬੇਬੀ ਬੰਪ ਜ਼ਿਆਦਾ ਨਜ਼ਰ ਨਹੀਂ ਆ ਰਿਹਾ। ਇਸ ਲੁੱਕ ਨੂੰ ਉਨ੍ਹਾਂ ਨੇ ਕੈਜ਼ੁਅਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਹੋਇਆ ਹੈ ਅਤੇ ਹੱਥ 'ਚ ਪਰਸ ਕੈਰੀ ਕੀਤਾ ਹੋਇਆ ਹੈ।

PunjabKesari
ਇਸ ਦੌਰਾਨ ਮਾਮ-ਟੂ-ਬੀ ਦੇਬਿਨਾ ਦੇ ਚਿਹਰੇ 'ਤੇ ਪ੍ਰੈਗਨੈਂਸੀ ਗਲੋਅ ਸਾਫ ਨਜ਼ਰ ਆ ਰਿਹਾ ਹੈ। ਉਧਰ ਪਤਨੀ ਦੇ ਨਾਲ ਬਲੈਕ ਲੁੱਕ 'ਚ ਪੋਜ਼ ਦਿੰਦੇ ਹੋਏ ਗੁਰਮੀਤ ਵੀ ਕਾਫ਼ੀ ਡੈਸ਼ਿੰਗ ਲੱਗ ਰਹੇ ਹਨ। ਇਕੱਠਿਆਂ ਜੋੜੇ 'ਚ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ। 

PunjabKesari
ਦੱਸ ਦੇਈਏ ਕਿ ਗੁਰਮੀਤ ਚੌਧਰੀ-ਦੇਬਿਨਾ ਬੈਨਰਜੀ ਵਿਆਹ ਦੇ ਪੂਰੇ 11 ਸਾਲ ਬਾਅਦ ਮਾਤਾ-ਪਿਤਾ ਬਣਨ ਜਾ ਰਹੇ ਹਨ, ਜਿਸ ਨੂੰ ਲੈ ਕੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਆਪਣੇ ਮਾਤਾ-ਪਿਤਾ ਬਣਨ ਦੀ ਜਾਣਕਾਰੀ ਦੋਵਾਂ ਨੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਦਿੱਤੀ ਸੀ।


author

Aarti dhillon

Content Editor

Related News