ਗੁਰਦੀਪ ਸਵੱਦੀ ਦਾ ਗੀਤ ‘ਜੱਟ ਸ਼ਰਾਬੀ’ ਹੋਇਆ ਰਿਲੀਜ਼ (ਵੀਡੀਓ)

Saturday, Oct 15, 2022 - 11:38 AM (IST)

ਗੁਰਦੀਪ ਸਵੱਦੀ ਦਾ ਗੀਤ ‘ਜੱਟ ਸ਼ਰਾਬੀ’ ਹੋਇਆ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗੁਰਦੀਪ ਸਵੱਦੀ ਦਾ ਨਵਾਂ ਗੀਤ ‘ਜੱਟ ਸ਼ਰਾਬੀ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਯੂਟਿਊਬ ’ਤੇ 12 ਅਕਤੂਬਰ ਨੂੰ ਰਿਲੀਜ਼ ਕੀਤਾ ਗਿਆ, ਜਿਸ ਨੂੰ ਹੁਣ ਤਕ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਦਿਮਾਗ ਖ਼ਰਾਬ ਕਰ ਰਹੀ ਏਕਤਾ ਕਪੂਰ, ਸੁਪਰੀਮ ਕੋਰਟ ਨੇ ਕੀਤੀ ਨਿੰਦਿਆ

‘ਜੱਟ ਸ਼ਰਾਬੀ’ ਇਕ ਭੰਗੜਾ ਸੌਂਗ ਹੈ, ਜਿਹੜਾ ਵਿਆਹਾਂ ਦੇ ਇਸ ਸੀਜ਼ਨ ’ਤੇ ਖ਼ੂਬ ਢੁੱਕਦਾ ਹੈ। ਗੀਤ ਨੂੰ ਗੁਰਦੀਪ ਸਵੱਦੀ ਨੇ ਬੇਹੱਦ ਖ਼ੂਬਸੂਰਤੀ ਨਾਲ ਗਾਇਆ ਹੈ। ਗੀਤ ’ਚ ਗੁਰਦੀਪ ਨਾਲ ਨਵਰੋਜ਼ ਨੇ ਵੀ ਆਵਾਜ਼ ਦਿੱਤੀ ਹੈ।

ਗੀਤ ’ਚ ਗੁਰਦੀਪ ਸਵੱਦੀ ਨਾਲ ਫੀਮੇਲ ਲੀਡ ’ਚ ਰਿਮਸਨ ਕੌਰ ਵੀ ਨਜ਼ਰ ਆ ਰਹੀ ਹੈ। ਗੀਤ ਦੇ ਬੋਲ ਸਿੰਘਜੀਤ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਜੀ ਗੁਰੀ ਨੇ ਦਿੱਤਾ ਹੈ।

ਗੀਤ ਦੀ ਵੀਡੀਓ ਕਮਰਪ੍ਰੀਤ ਜੌਹਨੀ ਨੇ ਬਣਾਈ ਹੈ, ਜੋ ਪਿਕਚਰ ਹਾਊਸ ਸਟੂਡੀਓ ਦੀ ਪੇਸ਼ਕਸ਼ ਹੈ। ਯੂਟਿਊਬ ’ਤੇ ਇਸ ਗੀਤ ਨੂੰ ਤੂਰ ਰਿਕਾਰਡਸ ਦੇ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News