ਗੁਰਦਾਸ ਮਾਨ ਨੇ ਸਾਂਝਾ ਕੀਤਾ ਨਵੇਂ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਦਾ ਪੋਸਟਰ, ਲੋਕਾਂ ਦੇ ਤਾਅਨਿਆਂ ਦਾ ਕੀਤਾ ਜ਼ਿਕਰ

Thursday, Aug 25, 2022 - 04:27 PM (IST)

ਗੁਰਦਾਸ ਮਾਨ ਨੇ ਸਾਂਝਾ ਕੀਤਾ ਨਵੇਂ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਦਾ ਪੋਸਟਰ, ਲੋਕਾਂ ਦੇ ਤਾਅਨਿਆਂ ਦਾ ਕੀਤਾ ਜ਼ਿਕਰ

ਬਾਲੀਵੁੱਡ ਡੈਸਕ- ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਆਪਣੀ ਗਾਇਕੀ ਨਾਲ ਪੰਜਾਬ ’ਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ 'ਚ ਵੀ ਆਪਣਾ ਨਾਂ ਬਣਾਇਆ ਹੈ। ਗੁਰਦਾਸ ਮਾਨ ਗਾਇਕ ਨੇ ਨਾਲ-ਨਾਲ ਸ਼ਾਨਦਾਰ ਅਦਾਕਾਰ ਵੀ ਹਨ। ਗੁਰਦਾਸ ਮਾਨ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਮਿਲਿਆ ਹੈ ਅਤੇ ਉਹ ਲੰਮੇ ਸਮੇਂ ਤੋਂ ਲੋਕਾਂ ਦੇ ਦਿਲਾਂ ’ਤੇ ਛਾਏ ਹੋਏ ਹਨ।

ਇਹ ਵੀ ਪੜ੍ਹੋ : ਸੰਨੀ ਦਿਓਲ ਅਤੇ ਦੁਲਕਰ ਸਲਮਾਨ ਦੀ ਫ਼ਿਲਮ ‘ਚੁਪ’ ਦੀ ਪਹਿਲੀ ਝਲਕ ਆਈ ਸਾਹਮਣੇ, ਇਸ ਦਿਨ ਹੋਵੇਗੀ ਰਿਲੀਜ਼

ਗਾਇਕ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਗੀਤ ਦਾ ਪੋਸਟਰ ਪੋਸਟ ਕੀਤਾ ਹੈ ਅਤੇ ਇਸ ਨਾਲ ਗੀਤ ਦੀ ਰਿਲੀਜ਼ ਡੇਟ ਦਾ ਵੀ ਐਲਾਨ ਵੀ ਕੀਤਾ ਹੈ। ਗੁਰਦਾਸ ਮਾਨ ਦੇ ਨਵੇਂ ਗੀਤ ਦਾ ਨਾਂ ‘ਗੱਲ ਸੁਣੋ ਪੰਜਾਬੀ ਦੋਸਤੋ’ ਹੈ। ਜੋ ਰਿਲੀਜ਼ ਲਈ ਤਿਆਰ ਹੈ।

PunjabKesari

ਪ੍ਰਸ਼ੰਸਕ ਗਾਇਕ ਦੇ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪੋਸਟਰ ਦੀ ਪਹਿਲੀ ਝਲਕ ਸਾਂਝੀ ਕਰਦੇ ਹੋਏ ਗਾਇਕ ਗੁਰਦਾਸ ਮਾਨ ਨੇ ਗੀਤ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ। ਇਹ ਗੀਤ 7 ਸਤੰਬਰ ਨੂੰ ਰਿਲੀਜ਼ ਹੋਵੇਗਾ।

PunjabKesari

 

ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਗੁਰਦਾਸ ਮਾਨ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਦਿੱਤੇ ਇਕ ਵਿਵਾਦਤ ਬਿਆਨ ਮਗਰੋਂ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ। ਜਿਸ ਨੂੰ ਲੈ ਕੇ ਮਾਨ ਨੂੰ ਲੋਕਾਂ ਦੇ ਤਰ੍ਹਾਂ-ਤਰ੍ਹਾਂ ਬੋਲ ਸਹਿਣੇ ਪਏ। ਇਸ ਦਾ ਜ਼ਿਕਰ ਗੁਰਦਾਸ ਮਾਨ ਨੇ ਆਪਣੇ ਗੀਤ ਦੇ ਪੋਸਟਰ ’ਚ ਵੀ ਕੀਤਾ ਹੈ। ਜਿਸ ’ਚ ਤੁਸੀਂ ਦੇਖ ਸਕਦੇ ਹੋ ਕਿ ਪੋਸਟਰ ’ਚ ਲਿਖਿਆ ਹੈ- ਮਾਂ ਬੋਲੀ ਦਾ ਗਦਾਰ, ਬੱਤੀ ਮਾਨ, ਤੇਰੀ ਨਹੀਂ ਸੁਣਨੀ, ਬੱਸ ਕਰ ਓਏ ਮਾਨਾ, ਅਤੇ ਆਪਣੀ ਕਲਮ ਨੂੰ ਖੂਹ ’ਚ ਪਾ ਦੇ ਵਰਗੇ ਸ਼ਬਦ ਲਿੱਖੇ ਹਨ।

ਇਹ ਵੀ ਪੜ੍ਹੋ : ਰਾਜੂ ਸ਼੍ਰੀਵਾਸਤਵ ਨੂੰ ਹੋਸ਼ ਆਉਂਣ ’ਤੇ ਦੋਸਤ ਸੁਨੀਲ ਪਾਲ ਨੇ ਵੀਡੀਓ ਸਾਂਝੀ ਕਰਕੇ ਕਹੀ ਇਹ ਗੱਲ

ਦੱਸ ਦੇਈਏ ਗਾਇਕ ਗੁਰਦਾਸ ਮਾਨ ਪੰਜਾਬ ਦੇ ਸਭ ਤੋਂ ਵੱਧ ਮਕਬੂਲ ਗਾਇਕਾਂ 'ਚੋਂ ਇਕ ਹਨ। ਗਾਇਕ ਦੇ ਗੀਤਾਂ ਦੀ ਗੱਲ ਕਰੀਏ ਤਾਂ ਗੁਰਦਾਸ ਮਾਨ ਨੇ ‘ਪੀੜ ਤੇਰੇ ਜਾਣ ਦੀ’, ‘ਛੱਲਾ’ , ‘ਆਪਣਾ ਪੰਜਾਬ ਹੋਵੇ’ , ‘ਪਿੰਡ ਦੀਆਂ ਗਲੀਆਂ’, ‘ਕੁੜੀਏ ਕਿਸਮਤ ਥੁੜੀਏ’ ਵਰਗੇ ਸੁਪਰਹਿੱਟ ਗੀਤ ਗਾ ਕੇ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ ਹੈ। ਹੁਣ ਪ੍ਰਸ਼ੰਸਕ ਗਾਇਕ ਦੇ ਇਸ ਨਵੇਂ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


author

Shivani Bassan

Content Editor

Related News