ਆਜ਼ਾਦੀ ਦਿਹਾੜੇ ’ਤੇ ਗੁਰਦਾਸ ਮਾਨ ਨੇ ਸਾਂਝੀ ਕੀਤੀ ਇਹ ਖ਼ਾਸ ਵੀਡੀਓ

08/15/2020 5:35:07 PM

ਜਲੰਧਰ (ਬਿਊਰੋ) - ਅੱਜ ਸਾਡਾ ਦੇਸ਼ ਆਪਣਾ 74ਵਾਂ ਸੁਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ‘ਤੇ ਹਰ ਕੋਈ ਦੇਸ਼ਪ੍ਰੇਮ ਦੇ ਰੰਗ ‘ਚ ਰੰਗਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਸਾਰੇ ਇਸ ਖ਼ਾਸ ਦਿਨ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ। ਸੈਲੇਬ੍ਰਿਟੀ ਵੀ ਆਪਣੇ ਪ੍ਰਸ਼ੰਸਕਾਂ ਨੂੰ 15 ਅਗਸਤ ਦੀਆਂ ਸ਼ੁੱਭਕਾਮਨਾਵਾਂ ਸੋਸ਼ਲ ਮੀਡੀਆ ‘ਤੇ ਦੇ ਰਹੇ ਹਨ। ਇਸ ਦੇ ਨਾਲ ਹੀ ਪ੍ਰਸਿੱਧ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਕਿਵੇਂ ਪਿੱਛੇ ਰਹਿੰਦੇ। ਗੁਰਦਾਸ ਮਾਨ ਨੇ ਵੀ ਆਪਣੇ ਅੰਦਾਜ਼ ਵਿਚ ਆਪਣੇ ਪ੍ਰਸ਼ੰਸਕਾਂ ਨੂੰ ਸੁਤੰਤਰ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਹਨ ।

 
 
 
 
 
 
 
 
 
 
 
 
 
 

Wrote a few lines for Independence Day 🙏🏽

A post shared by Gurdas Maan (@gurdasmaanjeeyo) on Aug 15, 2020 at 1:47am PDT

ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਖ਼ਾਸ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਵਿਚ ਗੁਰਦਾਸ ਮਾਨ ਨੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਆਪਣੀਆਂ ਲਿਖੀਆਂ ਕੁਝ ਸਤਰਾਂ ਸੁਣਾਈਆਂ ਹਨ ।ਇਸ ਵੀਡੀਓ ਨੂੰ ਗੁਰਦਾਸ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕੁਮੈਂਟ ਕਰਕੇ ਇਸ ਵੀਡੀਓ ਉੱਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ। ਗੁਰਦਾਸ ਮਾਨ ਵਲੋਂ ਲਿਖੀਆਂ ਸਤਰਾਂ ਦਿਲ ਨੂੰ ਛੂਹ ਜਾਂਦੀਆਂ ਹਨ।

 
 
 
 
 
 
 
 
 
 
 
 
 
 

Pehlan Sochan lai Gedi maari di si, teh Hun Socha vich gedi 🙏🏽

A post shared by Gurdas Maan (@gurdasmaanjeeyo) on Aug 1, 2020 at 9:10pm PDT

ਦੱਸ ਦਈਏ ਕਿ ਦੇਸ਼ ਅੱਜ ਅੱਜ਼ ਆਜ਼ਾਦੀ ਦੀ 74ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਹ ਆਜ਼ਾਦੀ ਸਾਨੂੰ ਲੱਖਾਂ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ। ਉਨ੍ਹਾਂ ਕੁਰਬਾਨੀਆਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦੀ ਆਬੋ ਹਵਾ 'ਚ ਸਾਹ ਲੈ ਰਹੇ ਹਾਂ।


sunita

Content Editor

Related News