ਬੇਟੇ ਗੁਰਬਾਜ਼ ਨੇ ਕੀਤਾ ਪਾਪਾ ਗਿੱਪੀ ਗਰੇਵਾਲ ਦੀ ਨੱਕ ’ਚ ਦਮ, ਵੀਡੀਓ ਹੋਈ ਵਾਇਰਲ
Wednesday, Dec 02, 2020 - 06:51 PM (IST)

ਜਲੰਧਰ (ਬਿਊਰੋ)– ਪੰਜਾਬੀ ਗਾਇਕ ਗਿੱਪੀ ਗਰੇਵਾਲ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਬੱਚਿਆਂ ਦੀਆਂ ਕਿਊਟ ਵੀਡੀਓਜ਼ ਤੇ ਤਸਵੀਰਾਂ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਗੁਰਬਾਜ਼ ਦੀ ਸ਼ਰਾਰਤ ਕਰਦਿਆਂ ਦੀ ਇਕ ਵੀਡੀਓ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ।
ਵੀਡੀਓ ’ਚ ਗੁਰਬਾਜ਼ ਟੀ. ਵੀ. ਦੇ ਰਿਮੋਟ ਨਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ’ਚ ਗਿੱਪੀ ਗਰੇਵਾਲ ਗੁਰਬਾਜ਼ ਨੂੰ ਬੋਲ ਰਹੇ ਹਨ, ‘ਉਹ ਰਿਮੋਟ ਦਾ ਕੀ ਕਰਨ ਲੱਗਾ ਹੈ, ਚੈਨਲ ਬਦਲਣ ਲੱਗਾ ਹੈ, ਰਿਮੋਟ ਤੋੜ ਕੇ ਰੱਖ ਦਿੱਤਾ।’
ਇਹ ਵੀਡੀਓ ਗਿੱਪੀ ਗਰੇਵਾਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਇਹ ਵੀਡੀਓ ਕਈ ਅਕਾਊਂਟਸ ’ਤੇ ਵਾਇਰਲ ਹੋ ਰਹੀ ਹੈ। ਦਰਸ਼ਕਾਂ ਨੂੰ ਗੁਰਬਾਜ਼ ਦੀ ਇਹ ਸ਼ਰਾਰਤ ਵਾਲੀ ਵੀਡੀਓ ਖੂਬ ਪਸੰਦ ਆ ਰਹੀ ਹੈ।
ਗਿੱਪੀ ਗਰੇਵਾਲ ਭਾਵੇਂ ਵਿਦੇਸ਼ ’ਚ ਹਨ ਪਰ ਉਹ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਹਨ। ਹਾਲ ਹੀ ’ਚ ਗਿੱਪੀ ਗਰੇਵਾਲ ਨੇ ਕੰਗਨਾ ਰਣੌਤ ’ਤੇ ਆਪਣੀ ਭੜਾਸ ਵੀ ਕੱਢੀ ਹੈ। ਟਵਿਟਰ ’ਤੇ ਕੰਗਨਾ ਰਣੌਤ ਨੂੰ ਟੈਗ ਕਰਦਿਆਂ ਗਿੱਪੀ ਗਰੇਵਾਲ ਨੇ ਲਿਖਿਆ, ‘ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕੰਗਨਾ ਰਣੌਤ, ਬਿਨਾਂ ਕਿਸੇ ਤੱਥ ਤੇ ਮੁੱਢਲੀ ਜਾਣਕਾਰੀ ਦੇ ਇੰਨਾ ਘਟੀਆ ਬੋਲਣ ਲਈ। ਉਮੀਦ ਕਰਦਾ ਹਾਂ ਕਿ ਤੂੰ ਜਲਦ ਠੀਕ ਹੋਵੋਗੀ ਤੇ ਬਿਨਾਂ ਕਿਸੇ ਪੱਖਪਾਤ ਦੇ ਸਥਿਤੀ ਨੂੰ ਦੇਖਣ ਦੇ ਯੋਗ ਹੋਵੋਗੀ। ਇਹ ਸਿਰਫ ਮਿੱਟੀ ਨਾਲ ਜੁੜੇ ਕਿਸਾਨਾਂ ਦਾ ਮਸਲਾ ਨਹੀਂ, ਸਗੋਂ ਹਰ ਭਾਰਤੀ ਨਾਲ ਜੁੜਿਆ ਮਸਲਾ ਹੈ।’