ਕੱਲ ਨੂੰ ਰਿਲੀਜ਼ ਹੋਵੇਗਾ ‘ਤੇਰੀ ਮੇਰੀ ਗੱਲ ਬਣ ਗਈ’ ਫ਼ਿਲਮ ਦਾ ਗੀਤ ‘ਗੁਲਾਬ’

Wednesday, Aug 17, 2022 - 05:56 PM (IST)

ਕੱਲ ਨੂੰ ਰਿਲੀਜ਼ ਹੋਵੇਗਾ ‘ਤੇਰੀ ਮੇਰੀ ਗੱਲ ਬਣ ਗਈ’ ਫ਼ਿਲਮ ਦਾ ਗੀਤ ‘ਗੁਲਾਬ’

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਪਹਿਲਾ ਗੀਤ ‘ਗੁਲਾਬ’ ਕੱਲ ਯਾਨੀ 18 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਅਖਿਲ ਨੇ ਗਾਇਆ ਹੈ। ਗੀਤ ਦੇ ਬੋਲ ਮਨਿੰਦਰ ਕੈਲੇ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਲਈ ਰੁਪਿੰਦਰ ਹਾਂਡਾ ਨੇ ਮੰਗਿਆ ਇਨਸਾਫ਼, ਕਿਹਾ– ‘ਅੱਜ ਇਕ ਮਾਂ ਦਾ ਪੁੱਤ ਮਰਿਆ ਕੱਲ ਨੂੰ...’

ਦੱਸ ਦੇਈਏ ਕਿ ‘ਤੇਰੀ ਮੇਰੀ ਗੱਲ ਬਣ ਗਈ’ ਫ਼ਿਲਮ ’ਚ ਪ੍ਰੀਤੀ ਸਪਰੂ, ਗੁੱਗੂ ਗਿੱਲ, ਅਖਿਲ, ਰੁਬੀਨਾ ਬਾਜਵਾ, ਪੁਨੀਤ ਇੱਸਰ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਡੋਲੀ ਮੱਟੂ, ਅਲਕਾ ਕੌਸ਼ਲ ਤੇ ਤੇਜ ਸਪਰੂ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਪ੍ਰੀਤੀ ਸਪਰੂ ਵਲੋਂ ਬਣਾਈ ਗਈ ਹੈ, ਜਿਸ ਦੇ ਐਸੋਸੀਏਟ ਰਾਈਟਰ, ਡਾਇਰੈਕਟਰ ਤੇ ਪ੍ਰੋਡਿਊਸਰ ਉਪਵਾਨ ਸੁਦਰਸ਼ਨ ਹਨ। ‘ਗੁਲਾਬ’ ਇਕ ਰੋਮਾਂਟਿਕ ਗੀਤ ਹੋਣ ਵਾਲਾ ਹੈ, ਜੋ ਤੁਹਾਡੀ ਰੂਹ ਨੂੰ ਸਕੂਨ ਦੇਵੇਗਾ।

PunjabKesari

‘ਤੇਰੀ ਮੇਰੀ ਗੱਲ ਬਣ ਗਈ’ ਫ਼ਿਲਮ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਗਾਇਕ ਅਖਿਲ ਦੀ ਡੈਬਿਊ ਫ਼ਿਲਮ ਹੈ। ਫ਼ਿਲਮ ਨੂੰ ਸਾਈਂ ਸਪਰੂ ਕ੍ਰਿਏਸ਼ਨਜ਼ ਤੇ ਜ਼ੀ ਸਟੂਡੀਓਜ਼ ਵਲੋਂ ਮਿਲ ਕੇ ਬਣਾਇਆ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News