ਗੋਲੀ ਲੱਗਣ ਤੋਂ ਬਾਅਦ ਗੋਵਿੰਦਾ ਨੇ ਬਿਆਨ ਕੀਤਾ ਜਾਰੀ, ਕਿਹਾ...
Tuesday, Oct 01, 2024 - 11:10 AM (IST)
ਮੁੰਬਈ- ਅਦਾਕਾਰ ਗੋਵਿੰਦਾ ਨਾਲ ਮੰਗਲਵਾਰ ਸਵੇਰੇ ਹਾਦਸਾ ਵਾਪਰ ਗਿਆ। ਉਹ ਸਵੇਰੇ ਕੋਲਕਾਤਾ ਲਈ ਰਵਾਨਾ ਹੋ ਰਿਹਾ ਸੀ। ਇਸ ਦੌਰਾਨ ਉਹ ਆਪਣਾ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਿਹਾ ਸੀ ਕਿ ਅਚਾਨਕ ਰਿਵਾਲਵਰ ਜ਼ਮੀਨ 'ਤੇ ਡਿੱਗ ਗਿਆ ਅਤੇ ਫਾਇਰ ਹੋ ਗਿਆ। ਇਸ ਦੌਰਾਨ ਅਦਾਕਾਰ ਦੀ ਲੱਤ 'ਚ ਗੋਲੀ ਲੱਗੀ। ਉਸ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਗੋਲੀ ਕੱਢ ਦਿੱਤੀ ਹੈ ਅਤੇ ਗੋਵਿੰਦਾ ਖਤਰੇ ਤੋਂ ਬਾਹਰ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਂਸਰ ਨਾਲ ਕਿਵੇਂ ਲੜਿਆ ਗਾਇਕ ਜੈਜ਼ ਧਾਮੀ, ਸਾਂਝਾ ਕੀਤਾ ਭਾਵੁਕ ਨੋਟ
ਹਾਦਸੇ ਤੋਂ ਬਾਅਦ ਗੋਵਿੰਦਾ ਨੇ ਇਕ ਨਿੱਜੀ ਚੈਨਲ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਪ੍ਰਸ਼ੰਸਕਾਂ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, 'ਹੈਲੋ, ਨਮਸਕਾਰ, ਮੈਂ ਗੋਵਿੰਦਾ ਹਾਂ। ਤੁਹਾਡੇ ਸਭ ਦਾ ਅਤੇ ਬਾਬਾ ਜੀ ਦਾ ਆਸ਼ੀਰਵਾਦ ਨਾਲ ਮੈਂ ਠੀਕ ਹਾਂ।ਗੋਲੀ ਲੱਗੀ ਸੀ ਪਰ ਗੁਰੂ ਦੀ ਕਿਰਪਾ ਨਾਲ ਗੋਲੀ ਨਿਕਲ ਗਈ ਹੈ। ਮੈਂ ਇੱਥੇ ਡਾਕਟਰਾਂ ਦਾ ਧੰਨਵਾਦ ਕਰਦਾ ਹਾਂ। ਤੁਹਾਡੀਆਂ ਪ੍ਰਾਰਥਨਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8