ਗੌਹਰ ਖਾਨ ਨੇ ਪਤੀ ਨੂੰ ਦਿੱਤੀ ਰਾਸ਼ਨ ਦੀ ਲਿਸਟ ਤਾਂ ਮਾਲ 'ਚ ਜਾ ਕੇ ਹੋਏ ਕੰਫਿਊਜ਼ (ਵੀਡੀਓ)

10/06/2021 12:05:03 PM

ਮੁੰਬਈ- ਅਦਾਕਾਰਾ ਗੌਹਰ ਖਾਨ ਅਤੇ ਜੈਦ ਦਰਬਾਰ ਵਿਆਹ ਤੋਂ ਬਾਅਦ ਹਮੇਸ਼ਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ ਜਿਥੇ ਦੋਵਾਂ 'ਚ ਇਕ ਚੰਗੀ ਬਾਂਡਿੰਗ ਦੇਖਣ ਨੂੰ ਮਿਲਦੀ ਹੈ। ਇਸ ਦੌਰਾਨ ਜ਼ੈਦ ਨੇ ਇਕ ਵੀਡੀਓ ਸ਼ੇਅਰ ਕੀਤਾ, ਜਿਸ 'ਚ ਉਹ ਆਪਣੀ ਪਤਨੀ ਦੇ ਲਈ ਕਹਿਣ 'ਤੇ ਰਾਸ਼ਨ ਖਰੀਦਦੇ ਹੋਏ ਨਜ਼ਰ ਆ ਰਹੇ ਹਨ ਅਤੇ ਕਾਫੀ ਪਰੇਸ਼ਾਨ ਦਿਖ ਰਹੇ ਹਨ। ਉਨ੍ਹਾਂ ਦਾ ਇਹ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ।


ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜ਼ੈਦ ਮਾਲ 'ਚ ਰਾਸ਼ਨ ਦੀ ਲਿਸਟ ਨੂੰ ਲੈ ਕੇ ਪਹੁੰਚਦੇ ਹਨ ਜਿਥੋਂ ਉਹ ਸਾਮਾਨ ਖਰੀਦਦੇ ਹੋਏ ਕਾਫੀ ਕੰਫਿਊਜ਼ ਹੋ ਜਾਂਦੇ ਹਨ ਅਤੇ ਮਾਲ 'ਚ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ। ਉਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੌਹਰ ਦੇ ਸ਼ੋਹਰ ਨੇ ਕੈਪਸ਼ਨ 'ਚ ਲਿਖਿਆ #BigSpender ਤੁਸੀਂ ਮੈਨੂੰ ਸਮਝ ਰਹੇ ਹੋ ਨਾ।

 
 
 
 
 
 
 
 
 
 
 
 
 
 
 

A post shared by Zaid Darbar (@zaid_darbar)


ਜ਼ੈਦ ਦਰਬਾਦ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਦੇਖੀ ਜਾ ਰਹੀ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਇਸ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ ਕਿ-'ਭਰਾ ਵਿਆਹ ਤੋਂ ਬਾਅਦ ਇਹੀਂ ਹੁੰਦਾ ਹੈ'। ਦੂਜੇ ਨੇ ਲਿਖਿਆ ਕਿ 'ਇਥੇ ਵੀ ਹਾਲ ਕੁਝ ਅਜਿਹਾ ਹੀ ਹੈ'।
ਦੱਸ ਦੇਈਏ ਕਿ ਗੌਹਰ ਖਾਨ ਅਤੇ ਜ਼ੈਦ ਦਰਬਾਰ ਇਨ੍ਹੀਂ ਦਿਨੀਂ ਵੇਕੇਸ਼ਨ 'ਤੇ ਹਨ। ਜੋੜਾ ਤੁਰਕੀ 'ਚ ਇਕੱਠੇ ਕੁਆਲਿਟੀ ਟਾਈਮ ਸਪੈਂਡ ਕਰ ਰਿਹਾ ਹੈ।


Aarti dhillon

Content Editor

Related News