ਮੰਗੇਤਰ ਜ਼ੈਦ ਨਾਲ ਰੋਮਾਂਟਿਕ ਹੋਈ ਗੌਹਰ ਖ਼ਾਨ, ਸ਼ੇਅਰ ਕੀਤਾ ਪ੍ਰੀ-ਵੈਡਿੰਗ ਵੀਡੀਓ

12/18/2020 3:53:44 PM

ਮੁੰਬਈ: ਅਦਾਕਾਰਾ ਗੌਹਰ ਖਾਨ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਅਦਾਕਾਰਾ ਬਹੁਤ ਜਲਦ ਜ਼ੈਦ ਦਰਬਾਰ ਨਾਲ ਵਿਆਹ ਕਰਨ ਵਾਲੀ ਹੈ। ਦੋਵਾਂ ਦੇ ਵਿਆਹ ਨੂੰ ਸਿਰਫ਼ ਕੁਝ ਹੀ ਦਿਨ ਰਹਿ ਗਏ ਹਨ। ਹਾਲ ਹੀ ’ਚ ਗੌਹਰ ਅਤੇ ਜ਼ੈਦ ਨੇ ਰੋਮਾਂਟਿਕ ਪ੍ਰੀ-ਵੈਡਿੰਗ ਫੋਟੋਸ਼ੂਟ ਕਰਵਾਇਆ ਹੈ। ਜਿਸ ਦਾ ਵੀਡੀਓ ਗੌਹਰ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ। 

PunjabKesari
ਇਸ ਵੀਡੀਓ ’ਚ ਗੌਹਰ ਖ਼ਾਨ ਅਤੇ ਜ਼ੈਦ ਟ੍ਰੇਡੀਸ਼ਨਲ ਲੁੱਕ ’ਚ ਨਜ਼ਰ ਆ ਰਹੇ ਹਨ। ਗੌਹਰ ਨੇ ਖ਼ੂਬਸੂਰਤ ਮਲਟੀ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ’ਚ ਆਪਣੀ ਲੁੱਕ ਨੂੰ ਕੰਪਲੀਟ ਕੀਤਾ ਹੋਇਆ ਹੈ। ਇਸ ਲੁੱਕ ’ਚ ਗੌਹਰ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। ਉੱਧਰ ਜ਼ੈਦ ਨੇ ਕ੍ਰੀਮ ਰੰਗ ਦਾ ਕੁਰਤਾ ਪਜ਼ਾਮਾ ਪਾਇਆ ਹੋਇਆ ਹੈ। ਦੋਵੇਂ ਇਕੱਠੇ ਕਾਫ਼ੀ ਪਿਆਰੇ ਲੱਗ ਰਹੇ ਹਨ। ਗੌਹਰ ਅਤੇ ਜ਼ੈਦ ਇਕ-ਦੂਜੇ ਨਾਲ ਕਾਫ਼ੀ ਖੁਸ਼ ਹਨ ਅਤੇ ਡਾਂਸ ਕਰ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਗੌਹਰ ਨੇ ਲਿਖਿਆ ਕਿ ‘ਸਿਰਫ਼ ਏਕ ਹਫਤਾ ਬਚਾ ਹੈ।

 

 

 
 
 
 
 
 
 
 
 
 
 
 
 
 
 
 

A post shared by GAUAHAR KHAN (@gauaharkhan)

ਦੱਸ ਦੇਈਏ ਕਿ ਗੌਹਰ ਅਤੇ ਜ਼ੈਦ 25 ਦਸੰਬਰ ਨੂੰ ਵਿਆਹ ਕਰ ਰਹੇ ਹਨ। 22 ਦਸੰਬਰ ਤੋਂ ਸਾਰੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ। ਵਿਆਹ ਮੁੰਬਈ ’ਚ ਹੋਵੇਗਾ। ਵਿਆਹ ’ਚ ਪਰਿਵਾਰ ਵਾਲੇ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ।

 

PunjabKesari


Aarti dhillon

Content Editor

Related News