ਜ਼ੀ ਸਟੂਡੀਓਜ਼ ਵਲੋਂ ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ‘ਗੋਡੇ ਗੋਡੇ ਚਾਅ’ ਦਾ ਟਰੇਲਰ ਰਿਲੀਜ਼

05/02/2023 5:08:13 PM

ਚੰਡੀਗੜ੍ਹ (ਬਿਊਰੋ)– ‘ਕਿਸਮਤ 2’, ‘ਸੁਰਖੀ ਬਿੰਦੀ’, ‘ਪੁਆੜਾ’, ‘ਸੌਂਕਣ ਸੌਂਕਣੇ’ ਤੇ ਹੋਰ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਤੋਂ ਬਾਅਦ ਜ਼ੀ ਸਟੂਡੀਓਜ਼ ਦਰਸ਼ਕਾਂ ਲਈ ਇਕ ਹੋਰ ਪਰਿਵਾਰਕ ਮਨੋਰੰਜਨ ਨਾਲ ਵਾਪਸ ਆ ਰਿਹਾ ਹੈ। ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਦੀ ਆਉਣ ਵਾਲੀ ਫ਼ਿਲਮ ‘ਗੋਡੇ ਗੋਡੇ ਚਾਅ’ ਇਸ ਸਾਲ 26 ਮਈ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ਦੇ ਟਰੇਲਰ ਨੂੰ ਹਾਸੇ ਦਾ ਦੰਗਲ ਦੱਸਿਆ ਜਾ ਰਿਹਾ ਹੈ। ਸੋਨਮ ਬਾਜਵਾ ’ਚ ਬਾਰਾਤ ਦੇ ਨਾਲ ਪਿੰਡ ਦੀਆਂ ਔਰਤਾਂ ਨੂੰ ਲੈ ਕੇ ਜਾਣ ਦਾ ਮਿਸ਼ਨ ਚਲਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਪੀ ਗਿੱਲ ਦੀ ਜਾਨ ਨੂੰ ਖ਼ਤਰਾ! ਗੱਡੀ ਦੇ ਕਾਲੇ ਸ਼ੀਸ਼ਿਆਂ ’ਤੇ ਦਿੱਤਾ ਇਹ ਬਿਆਨ

ਟਰੇਲਰ ਯਕੀਨੀ ਤੌਰ ’ਤੇ ਹਾਸੇ ਦਾ ਪਿਟਾਰਾ ਹੈ। ਨਿਰਮਲ ਰਿਸ਼ੀ ਆਪਣੇ ਸ਼ਾਨਦਾਰ ਅੰਦਾਜ਼ ’ਚ ਹੈ, ਜਦਕਿ ਤਾਨੀਆ ਹਰ ਵਾਰ ਦੀ ਤਰ੍ਹਾਂ ਮਨਮੋਹਕ ਹੈ। ਸਕ੍ਰੀਨ ’ਤੇ ਭੈਣਾਂ ਦਾ ਰੋਲ ਕਰਨ ਵਾਲੀ ਸੋਨਮ ਤੇ ਤਾਨੀਆ ਵਿਚਕਾਰ ਦਿਲ ਨੂੰ ਛੂਹ ਲੈਣ ਵਾਲੀ ਮਜ਼ੇਦਾਰ ਕੈਮਿਸਟਰੀ ਦਾ ਅੰਦਾਜ਼ਾ ਪਹਿਲਾਂ ਹੀ ਲਗਾਇਆ ਜਾ ਸਕਦਾ ਹੈ। ਗੁਰਜੈਜ਼ ਤੇ ਗੀਤਾਜ਼ ਆਪਣੀਆਂ ਭੂਮਿਕਾਵਾਂ ’ਚ ਚਮਕਦੇ ਨਜ਼ਰ ਆ ਰਹੇ ਹਨ।

ਹਰ ਕਿਸੇ ਨੂੰ ਯਕੀਨੀ ਤੌਰ ’ਤੇ ਇਸ ਦੇ ਨਾਲ ਮਨੋਰੰਜਨ ਦਾ ਭਰੋਸਾ ਦਿੱਤਾ ਜਾ ਸਕਦਾ ਹੈ। ਟਰੇਲਰ ’ਚ ਸੋਨਮ, ਤਾਨੀਆ, ਗੀਤਾਜ਼, ਗੁਰਜੈਜ਼, ਨਿਰਮਲ ਰਿਸ਼ੀ ਇਕ ਨਵੇਂ ਅੰਦਾਜ਼ ’ਚ ਨਜ਼ਰ ਆ ਰਹੇ ਹਨ।

ਫ਼ਿਲਮ ’ਚ ਸੋਨਮ ਬਾਜਵਾ, ਤਾਨੀਆ, ਗੀਤਾਜ਼ ਬਿੰਦਰਖੀਆ ਤੇ ਗੁਰਜੈਜ਼ ਮੁੱਖ ਭੂਮਿਕਾਵਾਂ ’ਚ ਹਨ। ‘ਗੋਡੇ ਗੋਡੇ ਚਾਅ’, ‘ਕਿਸਮਤ’ ਤੇ ‘ਕਿਸਮਤ 2’ ਫੇਮ ਜਗਦੀਪ ਸਿੱਧੂ ਵਲੋਂ ਲਿਖੀ ਗਈ ਇਕ ਪਰਿਵਾਰਕ ਮਨੋਰੰਜਨ ਨਾਲ ਭਰਪੂਰ ਫ਼ਿਲਮ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ (ਹਰਜੀਤਾ) ਵਿਜੇ ਕੁਮਾਰ ਅਰੋੜਾ ਵਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ਆਲੋਚਨਾਤਮਕ ਤੌਰ ’ਤੇ ਪ੍ਰਸ਼ੰਸਾਯੋਗ ਬਲਾਕਬਸਟਰ ‘ਗੁੱਡੀਆਂ ਪਟੋਲੇ’ ਤੇ ‘ਕਲੀ ਜੋਟਾ’ ਦਾ ਨਿਰਦੇਸ਼ਨ ਵੀ ਕੀਤਾ ਹੈ।

ਨੋਟ– ਫ਼ਿਲਮ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News