ਗਿੱਪੀ ਗਰੇਵਾਲ ਨੂੰ ਪਤਨੀ ਰਵਨੀਤ ਨੇ ਰੋਮਾਂਟਿਕ ਅੰਦਾਜ਼ ’ਚ ਕੀਤਾ ਬਰਥਡੇ ਵਿਸ਼, ਪੁੱਤਰਾਂ ਨੇ ਪਾਈਆਂ ਇਹ ਪੋਸਟਾਂ
Monday, Jan 02, 2023 - 01:55 PM (IST)
ਜਲੰਧਰ (ਬਿਊਰੋ) : ਪੰਜਾਬੀ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ 1983 ਨੂੰ ਲੁਧਿਆਣਾ ਦੇ ਪਿੰਡ ਕੂਮਕਲਾਂ ਵਿਖੇ ਹੋਇਆ ਸੀ। ਗਿੱਪੀ ਗਰੇਵਾਲ ਇਸ ਸਾਲ ਦੁਬਈ 'ਚ ਆਪਣਾ ਜਨਮਦਿਨ ਮਨਾ ਰਹੇ ਹਨ। ਉਹ ਆਪਣੇ ਪਰਿਵਾਰ ਨਾਲ ਦੁਬਈ 'ਚ ਨਵਾਂ ਸਾਲ ਮਨਾਉਣ ਲਈ ਗਏ ਹਨ।
ਉਨ੍ਹਾਂ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਪਤਨੀ ਰਵਨੀਤ ਗਰੇਵਾਲ ਨੇ ਬੜੇ ਰੋਮਾਂਟਿਕ ਅੰਦਾਜ਼ 'ਚ ਪਤੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਰਵਨੀਤ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਗਿੱਪੀ ਗਰੇਵਾਲ ਨਾਲ ਤਸਵੀਰ ਸ਼ੇਅਰ ਕਰਦਿਆਂ ਕਪੈਸ਼ਨ 'ਚ ਲਿਖਿਆ, 'ਹੈਪੀ ਬਰਥਡੇ ਪਿਆਰੇ ਹਸਬੈਂਡ। ਮੇਰੀ ਜ਼ਿੰਦਗੀ 'ਚ ਸਭ ਕੁੱਝ ਤੁਹਾਡੇ ਤੋਂ ਸ਼ੁਰੂ ਹੋ ਕੇ, ਤੁਹਾਡੇ 'ਤੇ ਹੀ ਖ਼ਤਮ ਹੁੰਦਾ ਹੈ। ਤੁਸੀਂ ਮੇਰੀ ਜਾਨ ਹੋ। ਮੇਰੇ ਬੈਸਟ ਫਰੈਂਡ ਹੋ। ਆਈ ਲਵ ਯੂ ਆਲਵੇਜ਼।'
ਇਸ ਦੇ ਨਾਲ ਗਿੱਪੀ ਗਰੇਵਾਲ ਨੂੰ ਪਰਿਵਾਰ, ਦੋਸਤਾਂ ਤੇ ਫੈਨਜ਼ ਵੱਲੋਂ ਜਨਮਦਿਨ ਦੀਆਂ ਵਧਾਈਆਂ ਮਿਲ ਰਹੀਆਂ ਹਨ। ਗਿੱਪੀ ਦੇ ਪੁੱਤਰਾਂ ਨੇ ਵੀ ਆਪਣੇ ਪਿਤਾ ਨੂੰ ਜਨਮਦਿਨ ਦੀ ਪਿਆਰ ਭਰੇ ਅੰਦਾਜ਼ 'ਚ ਵਧਾਈ ਦਿੱਤੀ ਹੈ।
ਏਕਓਮ ਗਰੇਵਾਲ ਨੇ ਇੰਝ ਕੀਤਾ ਪਾਪਾ ਨੂੰ ਬਰਥਡੇ ਵਿਸ਼ :
ਸ਼ਿੰਦਾ ਗਰੇਵਾਲ ਦੀ ਪੋਸਟ :
ਗੁਰਬਾਜ਼ ਗਰੇਵਾਲ ਦੇ ਅਕਾਊਂਟ ਤੋਂ ਵੀ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਆਪਣੇ ਜਨਮਦਿਨ ਮੌਕੇ ਗਿੱਪੀ ਗਰੇਵਾਲ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਹੈ। ਗਿੱਪੀ ਗਰੇਵਾਲ ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਦੀ ਪਹਿਲੀ ਝਲਕ ਤੇ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ਿਲਮ 12 ਅਪ੍ਰੈਲ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫ਼ਿਲਮ ਦੀ ਕਹਾਣੀ ਨੂੰ ਗਿੱਪੀ ਗਰੇਵਾਲ ਵਲੋਂ ਲਿਖਿਆ ਗਿਆ ਹੈ, ਜਿਸ ਨੂੰ ਡਾਇਰੈਕਟ ਵੀ ਖ਼ੁਦ ਗਿੱਪੀ ਵਲੋਂ ਹੀ ਕੀਤਾ ਜਾਵੇਗਾ। ਫ਼ਿਲਮ ਅਮਰਦੀਪ ਗਰੇਵਾਲ ਵਲੋਂ ਪ੍ਰੋਡਿਊਸ ਕੀਤੀ ਜਾਵੇਗੀ, ਜੋ ਈਸਟ ਸਨਸ਼ਾਈਨ ਪ੍ਰੋਡਕਸ਼ਨਜ਼ ਦੀ ਪੇਸ਼ਕਸ਼ ਹੈ।