ਗਿੱਪੀ ਗਰੇਵਾਲ ਲਿਆ ਰਹੇ ਨੇ ‘ਲਿਮਟਿਡ ਐਡੀਸ਼ਨ’ ਐਲਬਮ, ਪੋਸਟਰ ਕੀਤਾ ਰਿਲੀਜ਼

Tuesday, Jun 29, 2021 - 02:58 PM (IST)

ਗਿੱਪੀ ਗਰੇਵਾਲ ਲਿਆ ਰਹੇ ਨੇ ‘ਲਿਮਟਿਡ ਐਡੀਸ਼ਨ’ ਐਲਬਮ, ਪੋਸਟਰ ਕੀਤਾ ਰਿਲੀਜ਼

ਚੰਡੀਗੜ੍ਹ (ਬਿਊਰੋ)– ਗਿੱਪੀ ਗਰੇਵਾਲ ਉਹ ਸ਼ਖ਼ਸ ਹੈ, ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਯਕੀਨੀ ਤੌਰ ’ਤੇ ਨਵੇਂ ਸਿਖਰਾਂ ’ਤੇ ਲਿਆਂਦਾ ਹੈ। ਆਪਣੇ ਇਕ ਤੋਂ ਬਾਅਦ ਇਕ ਗਾਣਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ਗਿੱਪੀ ਗਰੇਵਾਲ ਆਪਣੀ ਨਵੀਂ ਐਲਬਮ ‘ਲਿਮਟਿਡ ਐਡੀਸ਼ਨ’ ਪੇਸ਼ ਕਰਨ ਜਾ ਰਹੇ ਹਨ।

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਆਪਣੀ ਚਿਰਾਂ ਤੋਂ ਉਡੀਕੀ ਜਾਣ ਵਾਲੀ ਐਲਬਮ ਨੂੰ ‘ਲਿਮਟਿਡ ਐਡੀਸ਼ਨ’ ਟਾਈਟਲ ਹੇਠ ਐਲਾਨ ਦਿੱਤਾ ਹੈ। ਇਸ ਐਲਬਮ ’ਚ ਉਹ ਹੈਪੀ ਰਾਏਕੋਟੀ, ਵੀਤ ਬਲਜੀਤ ਤੇ ਕਈ ਪ੍ਰਸਿੱਧ ਗੀਤਕਾਰਾਂ ਨਾਲ ਮਿਲ ਕੇ ਕੰਮ ਕਰਨ ਜਾ ਰਹੇ ਹੈ। ਹਾਲਾਂਕਿ ਐਲਬਮ ਦੇ ਸਬੰਧ ’ਚ ਹੋਰ ਸਾਰੇ ਵੇਰਵਿਆਂ ਦਾ ਖ਼ੁਲਾਸਾ ਹੋਣਾ ਅਜੇ ਬਾਕੀ ਹੈ।

 
 
 
 
 
 
 
 
 
 
 
 
 
 
 
 

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਜਿਥੋਂ ਤਕ ਐਲਬਮ ਦੀ ਸ਼ੈਲੀ ਦਾ ਸਬੰਧ ਹੈ, ਗਿੱਪੀ ਗਰੇਵਾਲ ਪਹਿਲਾਂ ਹੀ ਇਸ਼ਾਰਾ ਕਰ ਚੁੱਕੇ ਹਨ ਕਿ ਐਲਬਮ ‘ਫੁਲਕਾਰੀ’ ਤੇ ‘ਦੇਸੀ ਰਾਕਸਟਾਰ’ ਦਾ ਸੰਪੂਰਨ ਮਿਸ਼ਰਣ ਹੋਵੇਗੀ।

ਸਿਨੇਮਾ ਦੇ ਪੱਖ ਤੋਂ ਗਿੱਪੀ ਗਰੇਵਾਲ ਸਿਨੇਮਾਘਰਾਂ ਦੇ ਮੁੜ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਕੋਲ ਪ੍ਰਸ਼ੰਸਕਾਂ ਲਈ ਤੋਹਫ਼ਿਆਂ ਦਾ ਇਕ ਪਿਟਾਰਾ ਹੈ। ਉਨ੍ਹਾਂ ਕੋਲ '‘ਪਾਣੀ ’ਚ ਮਧਾਨੀ’, ‘ਫੱਟੇ ਦਿੰਦੇ ਚੱਕ ਪੰਜਾਬੀ’ ਤੇ ‘ਵਾਰਨਿੰਗ’ ਵਰਗੇ ਹੋਰ ਕਈ ਪ੍ਰਾਜੈਕਟ ਹਨ।

ਖੈਰ ਹੁਣ ਦਰਸ਼ਕ ਗਿੱਪੀ ਗਰੇਵਾਲ ਦੇ ‘ਲਿਮਟਿਡ ਐਡੀਸ਼ਨ’ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News