ਵਿਆਹ ਤੋਂ ਬਾਅਦ ਗਿੰਨੀ ਕਪੂਰ ਨੂੰ ਪਤੀ ਵਲੋਂ ਮਿਲਿਆ ਖ਼ਾਸ ਸਰਪ੍ਰਾਈਜ਼, ਤਸਵੀਰਾਂ ਕੀਤੀਆਂ ਸਾਂਝੀਆਂ
Tuesday, Aug 24, 2021 - 05:08 PM (IST)
 
            
            ਚੰਡੀਗੜ੍ਹ (ਬਿਊਰੋ) - ਪੰਜਾਬੀ ਗੀਤਾਂ 'ਚ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਗਿੰਨੀ ਕਪੂਰ ਨੇ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਜੀ ਹਾਂ ਇਸ ਵਾਰ ਗਿੰਨੀ ਕਪੂਰ ਦਾ ਜਨਮਦਿਨ ਬਹੁਤ ਖ਼ਾਸ ਰਿਹਾ ਕਿਉਂਕਿ ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਬਰਥਡੇਅ ਸੈਲੀਬ੍ਰੇਸ਼ਨ ਸੀ।

ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਗਿੰਨੀ ਕਪੂਰ ਨੇ ਲੰਬੀ ਚੌੜੀ ਪੋਸਟ ਪਾ ਕੇ ਆਪਣੇ ਪਤੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, 'ਕੋਈ ਸ਼ਬਦ ਹੀ ਨਹੀਂ, ਇੰਨੇ ਵਧੀਆ ਪਰਿਵਾਰ ਦੇਣ ਲਈ। ਮੈਂ ਰੱਬ ਦਾ ਧੰਨਵਾਦ ਕਰਦੀ ਹਾਂ। ਉਨ੍ਹਾਂ ਦਾ ਪਿਆਰ, ਦੇਖਭਾਲ ਅਤੇ ਸਹਾਇਤਾ ਕਦੇ ਖ਼ਤਮ ਨਾ ਹੋਵੇ।

ਅਜਿਹਾ ਮਹਿਸੂਸ ਨਹੀਂ ਹੋਇਆ ਕਿ ਇਹ ਮੇਰੇ ਸਹੁਰੇ ਘਰ 'ਚ ਵਿਆਹ ਤੋਂ ਬਾਅਦ ਮੇਰਾ ਪਹਿਲਾ ਜਨਮਦਿਨ ਹੈ, but the warmth and that special attention was even more here 😉।'

ਤਸਵੀਰਾਂ 'ਚ ਦੇਖ ਸਕਦੇ ਹੋਏ ਗਿੰਨੀ ਕਪੂਰ ਦੇ ਪਤੀ ਨੇ ਕਿੰਨੀ ਵਧੀਆ ਸਜਾਵਟ ਕੀਤੀ ਹੋਈ ਹੈ। ਗਿੰਨੀ 3-4 ਤਰ੍ਹਾਂ ਦੇ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ।

ਕਲਾਕਾਰ ਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਗਿੰਨੀ ਕਪੂਰ ਨੂੰ ਬਰਥਡੇਅ ਦੀਆਂ ਵਧਾਈਆਂ ਦੇ ਰਹੇ ਹਨ।

ਜੇ ਗੱਲ ਕਰੀਏ ਗਿੰਨੀ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਪ੍ਰੀਤ ਹਰਪਾਲ, ਕਰਨ ਔਜਲਾ, ਆਰ ਨੇਤ, ਰਾਜਵੀਰ ਜਵੰਦਾ, ਅੰਮ੍ਰਿਤ ਮਾਨ, ਪ੍ਰਭ ਗਿੱਲ, ਸ਼ਿਵਜੋਤ ਸਣੇ ਲਗਪਗ ਹਰ ਪੰਜਾਬੀ ਗਾਇਕ ਨਾਲ ਕੰਮ ਕਰ ਚੁੱਕੀ ਹੈ।




 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            