25 ਜਨਵਰੀ ਨੂੰ ਐਮਾਜ਼ੋਨ ਪ੍ਰਾਈਮ ’ਤੇ ਰਿਲੀਜ਼ ਹੋਵੇਗੀ ‘ਗਹਿਰਾਈਆਂ’

12/20/2021 10:51:56 AM

ਮੁੰਬਈ (ਬਿਊਰੋ)– ਐਮਾਜ਼ੋਨ ਪ੍ਰਾਈਮ ਵੀਡੀਓ ਨੇ ਅੱਜ ਆਲੋਚਨਾਤਮਕ ਤੌਰ ’ਤੇ ਸਰਾਹੀ ‘ਕਪੂਰ ਐਂਡ ਸੰਨਜ਼’ ਤੋਂ ਬਾਅਦ ਸ਼ਕੁਨ ਬੱਤਰਾ ਵਲੋਂ ਬੇਹੱਦ ਉਡੀਕੀ ਜਾ ਰਹੀ ਨਿਰਦੇਸ਼ਿਤ ਫ਼ਿਲਮ ‘ਗਹਿਰਾਈਆਂ’ ਦੇ ਵਿਸ਼ੇਸ਼ ਡਾਇਰੈਕਟ-ਟੂ-ਸਰਵਿਸ ਵਰਲਡ ਪ੍ਰੀਮੀਅਰ ਦਾ ਐਲਾਨ ਕਰ ਦਿੱਤਾ ਹੈ। ਧਰਮਾ ਪ੍ਰੋਡਕਸ਼ਨ ਤੇ ਵਾਇਆਕਾਮ 18 ਸਟੂਡੀਓਜ਼ ਵਲੋਂ ਸ਼ਕੁਨ ਬੱਤਰਾ ਦੀ ਜੁਸਕਾ ਫ਼ਿਲਮਜ਼ ਦੇ ਸਹਿਯੋਗ ਨਾਲ ਸਾਂਝੇ ਤੌਰ ’ਤੇ ਨਿਰਮਿਤ ਇਹ ਫ਼ਿਲਮ ਸਬੰਧਾਂ ’ਤੇ ਆਧਾਰਿਤ ਇਕ ਡਰਾਮਾ ਹੈ, ਜੋ ਗੁੰਝਲਦਾਰ ਆਧੁਨਿਕ ਰਿਸ਼ਤਿਆਂ, ਸਿਆਣਪ, ਆਪਣੇ ਜੀਵਨ ਦੇ ਮਾਰਗ ਨੂੰ ਛੱਡ ਦੇਣ ਤੇ ਕੰਟਰੋਲ ਕਰਨ ਦੀਆਂ ਗਹਿਰਾਈਆਂ ਦਾ ਪਤਾ ਲਗਾਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ 15 ਦਿਨਾਂ ਲਈ ਸਲਮਾਨ ਨਾਲ ਇੱਥੇ ਜਾਵੇਗੀ ਕੈਟਰੀਨਾ ਕੈਫ! ਪੜ੍ਹੋ ਪੂਰੀ ਖ਼ਬਰ

‘ਗਹਿਰਾਈਆਂ’ ’ਚ ਨਸੀਰੂਦੀਨ ਸ਼ਾਹ ਤੇ ਰਜਤ ਕਪੂਰ ਦੇ ਨਾਲ ਦੀਪਿਕਾ ਪਾਦੁਕੋਣ, ਸਿਧਾਂਤ ਚਤੁਰਵੇਦੀ, ਅਨਨਿਆ ਪਾਂਡੇ ਤੇ ਧੈਰਯਾ ਕਾਰਵਾ ਦੀਆਂ ਮੁੱਖ ਭੂਮਿਕਾਵਾਂ ਹਨ। ਇਸ ਫ਼ਿਲਮ ਦਾ ਆਲਮੀ ਪ੍ਰੀਮੀਅਰ 25 ਜਨਵਰੀ, 2022 ਨੂੰ ਵਿਸ਼ੇਸ਼ ਤੌਰ ’ਤੇ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਤੇ ਪ੍ਰਦੇਸ਼ਾਂ ’ਚ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਹੋਵੇਗਾ।

ਐਮਾਜ਼ੋਨ ਪ੍ਰਾਈਮ ਵੀਡੀਓ ਲਈ ਸਮੱਗਰੀ ਲਾਇਸੰਸਿੰਗ ਦੇ ਪ੍ਰਮੁੱਖ ਮਨੀਸ਼ ਮੇਂਘਾਨੀ ਨੇ ਕਿਹਾ, ‘‘ਗਹਿਰਾਈਆਂ’ ਇਕ ਅਜਿਹੀ ਫ਼ਿਲਮ ਹੈ, ਜੋ ਨਾ ਸਿਰਫ਼ ਸਾਡੇ ਸਮਝਦਾਰ ਗਾਹਕਾਂ ’ਤੇ ਇਕ ਸ਼ਾਨਦਾਰ ਪ੍ਰਭਾਵ ਛੱਡੇਗੀ, ਸਗੋਂ ਸਿਨੇਮਾ ਦੇ ਉਨ੍ਹਾਂ ਪ੍ਰੇਮੀਆਂ ਨੂੰ ਵੀ ਮਨੋਰੰਜਨ ਕਰੇਗੀ, ਜੋ ਬਾਰੀਕੀ ਨਾਲ ਕਹਾਣੀ ਸੁਣਾਉਣ ਦੀ ਕਦਰ ਕਰਦੇ ਹਨ।’

ਧਰਮਾ ਪ੍ਰੋਡਕਸ਼ਨ ਦੇ ਕਰਨ ਜੌਹਰ ਨੇ ਕਿਹਾ, ‘‘ਗਹਿਰਾਈਆਂ’ ਆਧੁਨਿਕ ਰਿਸ਼ਤਿਆਂ ਦਾ ਇਕ ਜ਼ੋਰਦਾਰ, ਵਾਸਤਵਿਕ ਤੇ ਈਮਾਨਦਾਰ ਵਿਸ਼ਲੇਸ਼ਣ ਹੈ ਤੇ ਸ਼ਕੁਨ ਨੇ ਮਨੁੱਖੀ ਭਾਵਨਾਵਾਂ ਦੀਆਂ ਮੁਸ਼ਕਿਲਾਂ ਨੂੰ ਦਰਸਾਉਣ ਦਾ ਇਕ ਸ਼ਾਨਦਾਰ ਕੰਮ ਕੀਤਾ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News