ਫਿਰ ਮੁਸ਼ਕਿਲਾਂ ’ਚ ਘਿਰੀ ਗਹਿਨਾ ਵਿਸ਼ਸ਼ਠ, ਮਾਡਲ ਨੇ ਲਗਾਇਆ ਅਸ਼ਲੀਲ ਵੀਡੀਓ ਸ਼ੂਟ ਕਰਵਾਉਣ ਦਾ ਦੋਸ਼

Sunday, Feb 14, 2021 - 03:26 PM (IST)

ਫਿਰ ਮੁਸ਼ਕਿਲਾਂ ’ਚ ਘਿਰੀ ਗਹਿਨਾ ਵਿਸ਼ਸ਼ਠ, ਮਾਡਲ ਨੇ ਲਗਾਇਆ ਅਸ਼ਲੀਲ ਵੀਡੀਓ ਸ਼ੂਟ ਕਰਵਾਉਣ ਦਾ ਦੋਸ਼

ਮੁੰਬਈ: ਪੋਰਨਗ੍ਰਾਫਿਕ ਵੀਡੀਓ ਮਾਮਲੇ ’ਚ ਫਸੀ ਅਦਾਕਾਰਾ ਗਹਿਨਾ ਵਿਸ਼ਸ਼ਠ ਇਕ ਵਾਰ ਫਿਰ ਮੁਸ਼ਕਿਲਾਂ ’ਚ ਘਿਰਦੀ ਨਜ਼ਰ ਆ ਰਹੀ ਹੈ। ਉਸ ਦਾ ਨਾਂ ਇਕ ਹੋਰ ਮਾਮਲੇ ’ਚ ਸਾਹਮਣੇ ਆਇਆ ਹੈ। ਇਕ ਮਾਡਲ ਨੇ 3 ਹੋਰ ਲੋਕਾਂ ’ਤੇ ਗੈਂਗਰੇਪ ਕਰਨ ਦਾ ਦੋਸ਼ ਲਗਾਇਆ ਹੈ ਅਤੇ ਇਸ ਕੇਸ ਵਿੱਚ ਗਹਿਨਾ ਦਾ ਨਾਮ ਵੀ ਸ਼ਾਮਲ ਹੈ। ਮਾਡਲ ਨੇ ਉਨ੍ਹਾਂ ਦੇ ਪ੍ਰੋਡੈਕਸ਼ਨ ਹਾਊਸ ਵੱਲੋਂ ਸ਼ੂਟ ਕੀਤੇ ਗਏ ਵੀਡੀਓ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਇਸ ਮਾਮਲੇ ’ਚ ਹੁਣ ਚੌਥੀ ਐੱਫ.ਆਈ.ਆਰ. ਦਰਜ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। 

PunjabKesari
24 ਸਾਲ ਦੀ ਮਾਡਲ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਇਕ ਵੀਡੀਓ ਲਈ 3 ਮਰਦਾਂ ਦੇ ਨਾਲ ਅਸ਼ਲੀਲ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਗਹਿਨਾ ਸਮੇਤ 3 ਲੋਕਾਂ ’ਤੇ ਮਹਿਲਾ ਨੂੰ ਗਲ਼ਤ ਤਰੀਕੇ ਨਾਲ ਕੈਦ ਕਰਕੇ ਰੱਖਣ ਦੇ ਦੋਸ਼ ਵੀ ਲਗਾਏ। ਮੁੰਬਈ ਪੁਲਸ ਨੇ ਮਾਡਲ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਸਾਰੀ ਸੱਚਾਈ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

PunjabKesari
ਇਕ ਵਾਰ ਫਿਰ ਦੱਸ ਦੇਈਏ ਕਿ ਮੁੰਬਈ ਪੁਲਸ ਦੀ ਪ੍ਰਾਪਰਟੀ ਸੇਲ ਨੇ ਗਹਿਨਾ ਵਿਸ਼ਸ਼ਠ ਨੂੰ 6 ਫਰਵਰੀ ਨੂੰ ਗਿ੍ਰਫ਼ਤਾਰ ਕੀਤਾ ਸੀ। ਗਹਿਨਾ ’ਤੇ ਦੋਸ਼ ਹੈ ਕਿ ਉਹ ਪੋਰਨ ਵੀਡੀਓ ਸ਼ੂਟ ਕਰਕੇ ਵੈੱਬਸਾਈਟ ’ਤੇ ਅਪਲੋਡ ਕਰਦੀ ਸੀ। ਇਸ ਮਾਮਲੇ ’ਚ ਗਹਿਨਾ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਇਕ ਤੋਂ ਬਾਅਦ ਇਕ ਗਿ੍ਰਫ਼ਤਾਰੀਆਂ ਹੁੰਦੀਆਂ ਗਈਆਂ ਅਤੇ ਹੁਣ ਤੱਕ ਪੁਲਸ 9 ਲੋਕਾਂ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ ਅਤੇ ਚਾਰ ਲੋਕਾਂ ’ਤੇ ਕੇਸ ਦਰਜ ਹੋ ਚੁੱਕੇ ਹਨ। 

PunjabKesari

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News