ਸਾਲ 2023 ''ਚ ਭੂਮੀ ਪੇਡਨੇਕਰ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਾਲ ਸਕ੍ਰੀਨ ’ਤੇ ਆਵੇਗੀ ਨਜ਼ਰ

Wednesday, Jan 04, 2023 - 03:14 PM (IST)

ਸਾਲ 2023 ''ਚ ਭੂਮੀ ਪੇਡਨੇਕਰ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਾਲ ਸਕ੍ਰੀਨ ’ਤੇ ਆਵੇਗੀ ਨਜ਼ਰ

ਮੁੰਬਈ (ਬਿਊਰੋ) - ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਭੂਮੀ ਪੇਡਨੇਕਰ ਨੇ ਹਾਲ ਹੀ ਦੇ ਸਾਲਾਂ ’ਚ ਇਕ ਲੀਡਿੰਗ ਮਹਿਲਾ ਦੇ ਰੂਪ ’ਚ ਕੁਝ ਬਹੁਤ ਹੀ ਯਾਦਗਾਰ ਪ੍ਰਦਰਸ਼ਨ ਕੀਤੇ ਹਨ। ਭੂਮੀ ਪੇਡਨੇਕਰ ਦੀਆਂ ਸਾਲ 2023 ’ਚ ਰਿਲੀਜ਼ ਹੋਣ ਵਾਲੀਆਂ 6 ਫ਼ਿਲਮਾਂ ਹਨ, ਜੋ ਕਿ ਭਾਰਤੀ ਫ਼ਿਲਮ ਉਦਯੋਗ ’ਚ ਕਿਸੇ ਵੀ ਅਦਾਕਾਰਾ ਦੁਆਰਾ ਸਭ ਤੋਂ ਵੱਧ ਹਨ ਅਤੇ ਉਹ ਚਾਹੁੰਦੀ ਹੈ ਕਿ ਇਸ ਸਾਲ ਸਿਨੇਮਾ ’ਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਾਲ ਉਹ ਸਕ੍ਰੀਨ ’ਤੇ ਨਜ਼ਰ ਆਵੇਗੀ। 

PunjabKesari

ਭੂਮੀ ਪੇਡਨੇਕਰ ਅਗਲੀ ਵਾਰ ਅਨੁਭਵ ਸਿਨ੍ਹਾ ਦੀ ‘ਭੀੜ’, ਅਜੈ ਬਹਿਲ ਦੀ ‘ਦਿ ਲੇਡੀ ਕਿਲਰ’, ਸੁਧੀਰ ਮਿਸ਼ਰਾ ਦੀ ‘ਅਫਵਾਹ’, ਗੌਰੀ ਖ਼ਾਨ ਦੀ ‘ਭਾਸਕਰ’, ਮੁਦੱਸਰ ਅਜ਼ੀਜ਼ ਦੀ ‘ਮੇਰੀ ਪੱਤੀ ਕੀ ਬੀਵੀ’ ਤੇ ਕੁਝ ਹੋਰ ਅਣਐਲਾਨੇ ਪ੍ਰਾਜੈਕਟਸ ’ਚ ਨਜ਼ਰ ਆਵੇਗੀ, ਜੋ ਸਿਨੇਮਾ ਦੇ ਸਟੈਂਡਰਡ ਨੂੰ ਉੱਚਾ ਚੁੱਕਣਗੇ। 

PunjabKesari

ਭੂਮੀ ਪੇਡਨੇਕਰ ਦਾ ਕਹਿਣਾ ਹੈ ਕਿ ਇੱਕ ਅਭਿਨੇਤਰੀ ਵਜੋਂ ਸਿਨੇਮਾ ’ਚ 2023 ਸਾਲ ਮੇਰਾ ਸਾਲ ਹੋਵੇਗਾ! ਮੈਂ ਇਨ੍ਹਾਂ ਫ਼ਿਲਮਾਂ ’ਚ ਜੋ ਵਿਭਿੰਨਤਾ ਤੇ ਸ਼ਕਤੀਸ਼ਾਲੀ ਔਰਤ ਕਿਰਦਾਰਾਂ ਨੂੰ ਪਰਦੇ ’ਤੇ ਲਿਆ ਰਹੀ ਹਾਂ, ਮੈਨੂੰ ਨਹੀਂ ਲੱਗਦਾ ਕਿ ਮੈਂ ਇਕ ਕਲਾਕਾਰ ਦੇ ਰੂਪ ’ਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਦਿਖਾਉਣ ਲਈ ਆਪਣੇ ਆਪ ਨੂੰ ਅੱਗੇ ਵਧਾ ਸਕਦੀ ਹਾਂ।

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


author

sunita

Content Editor

Related News