ਗੌਰੀ ਖ਼ਾਨ ਨੇ ਧੀ ਸੁਹਾਨਾ ਖ਼ਾਨ ਨੂੰ ਖ਼ਾਸ ਅੰਦਾਜ਼ ’ਚ ਦਿੱਤੀ ਜਨਮਦਿਨ ਦੀ ਵਧਾਈ
Saturday, May 22, 2021 - 05:56 PM (IST)
ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਅੱਜ ਆਪਣਾ 21ਵਾਂ ਜਨਮਦਿਨ ਮਨ੍ਹਾ ਰਹੀ ਹੈ। ਸੁਹਾਨਾ ਨੂੰ ਉਨ੍ਹਾਂ ਦੇ ਦੋਸਤ ਅਤੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਸੁਹਾਨਾ ਦੀ ਮਾਂ ਗੌਰੀ ਨੇ ਵੀ ਤਸਵੀਰ ਸ਼ੇਅਰ ਕਰ ਧੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ।
ਇਸ ਤਸਵੀਰ ’ਚ ਸੁਹਾਨਾ ਬਲਕ ਸ਼ਾਰਟ ਡਰੈੱਸ ’ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲ਼ਾਂ ’ਚ ਸੁਹਾਨਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਤਸਵੀਰ ਸਾਂਝੀ ਕਰਦੇ ਹੋਏ ਗੌਰੀ ਨੇ ਲਿਖਿਆ ਕਿ ‘ਹੈਪੀ ਬਰਥਡੇਅ...ਤੁਹਾਨੂੰ ਅੱਜ, ਕੱਲ ਅਤੇ ਹਮੇਸ਼ਾ ਪਿਆਰ ਮਿਲੇਗਾ’। ਗੌਰੀ ਦੇ ਵਿਸ਼ ਦੇ ਜਵਾਬ ’ਚ ਸੁਹਾਨਾ ਨੇ ‘ਆਈ ਲਵ ਯੂ’ ਲਿਖਿਆ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਦੇ ਰਹੇ ਹਨ ਅਤੇ ਸੁਹਾਨਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਦੱਸ ਦੇਈਏ ਕਿ ਸੁਹਾਨਾ ਇਸ ਸਮੇਂ ਨਿਊਯਾਰਕ ’ਚ ਫ਼ਿਲਮਮੇਕਿੰਗ ਅਤੇ ਐਕਟਿੰਗ ਦੀ ਪੜ੍ਹਾਈ ਕਰ ਰਹੀ ਹੈ। ਸੁਹਾਨਾ ਵੀ ਆਪਣੇ ਪਾਪਾ ਸ਼ਾਹਰੁਖ ਦੀ ਤਰ੍ਹਾਂ ਫ਼ਿਲਮਾਂ ’ਚ ਕੰਮ ਕਰਨਾ ਚਾਹੁੰਦੀ ਹੈ। ਸੁਹਾਨਾ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਪ੍ਰਸ਼ੰਸਕ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਪ੍ਰਸ਼ੰਸਕ ਸੁਹਾਨਾ ਦੇ ਬਾਲੀਵੁੱਡ ਡੈਬਿਊ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।