ਵਿਜੇ ਸੇਤੁਪਤੀ ਦੀ ਸਾਇਲੈਂਟ ਫ਼ਿਲਮ ‘ਗਾਂਧੀ ਟਾਕਸ’ ਦਾ ਟੀਜ਼ਰ ਰਿਲੀਜ਼ (ਵੀਡੀਓ)

Sunday, Oct 02, 2022 - 03:41 PM (IST)

ਵਿਜੇ ਸੇਤੁਪਤੀ ਦੀ ਸਾਇਲੈਂਟ ਫ਼ਿਲਮ ‘ਗਾਂਧੀ ਟਾਕਸ’ ਦਾ ਟੀਜ਼ਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– 2 ਅਕਤੂਬਰ ਨੂੰ ਭਾਰਤ ਆਪਣੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਮਨਾਉਂਦਾ ਹੈ। ਅੱਜ ਜਦੋਂ ਲੋਕ ਗਾਂਧੀ ਜਯੰਤੀ ਨੂੰ ਸੈਲੀਬ੍ਰੇਟ ਕਰ ਰਹੇ ਹਨ, ਉਸ ਵਿਚਾਲੇ ਇਕ ਨਵੀਂ ਫ਼ਿਲਮ ਐਲਾਨ ਹੋਈ ਹੈ, ਜਿਸ ਦਾ ਗਾਂਧੀ ਕਨੈਕਸ਼ਨ ਬਹੁਤ ਮਜ਼ੇਦਾਰ ਹੈ। ਫ਼ਿਲਮ ਦਾ ਟਾਈਟਲ ‘ਗਾਂਧੀ ਟਾਕਸ’ ਹੈ ਤੇ ਇਸ ਦੇ ਡਾਇਰੈਕਟਰ ਕਿਸ਼ੋਰ ਪਾਂਡੂਰੰਗ ਬੇਲੇਕਰ ਹਨ।

ਇਹ ਖ਼ਬਰ ਵੀ ਪੜ੍ਹੋ : ਬੰਬੀਹਾ ਗਰੁੱਪ ਦੀ ਧਮਕੀ ਤੋਂ ਬਾਅਦ ਭਾਰਤ ਪਰਤੇ ਮਨਕੀਰਤ ਔਲਖ, ਦਿੱਲੀ ’ਚ ਅੱਜ ਲਾਉਣਗੇ ਸ਼ੋਅ

‘ਗਾਂਧੀ ਟਾਕਸ’ ਨੂੰ ਬਹੁਤ ਦਮਦਾਰ ਟੀਜ਼ਰ ਨਾਲ ਅਨਾਊਂਸ ਕੀਤਾ ਗਿਆ ਹੈ ਤੇ ਇਸ ’ਚ ਕਈ ਅਜਿਹੀਆਂ ਚੀਜ਼ਾਂ ਹਨ, ਜਿਸ ਨਾਲ ਇਕ ਸਿਨੇਮਾ ਪ੍ਰਸ਼ੰਸਕ ਦੇ ਦਿਮਾਗ ਨੂੰ ਭਰਪੂਰ ਸੁੱਖ ਮਿਲੇਗਾ। ਸਭ ਤੋਂ ਪਹਿਲੀ ਚੀਜ਼ ਹੈ ‘ਗਾਂਧੀ ਟਾਕਸ’ ਦੀ ਦਮਦਾਰ ਸਟਾਰ ਕਾਸਟ। ਟੀਜ਼ਰ ’ਚ ਐਕਟਿੰਗ ਸਕੂਲ ਕਹੇ ਜਾਣ ਵਾਲੇ ਵਿਜੇ ਸੇਤੁਪਤੀ ਤੇ ਅਰਵਿੰਦ ਸਵਾਮੀ ਦੇ ਨਾਲ ਅਦਿਤੀ ਰਾਵ ਹੈਦਰੀ ਵੀ ਨਜ਼ਰ ਆ ਰਹੀ ਹੈ।

ਇਨ੍ਹਾਂ ਤਿੰਨਾਂ ਸਿਤਾਰਿਆਂ ਨਾਲ ਮਰਾਠੀ ਸਿਨੇਮਾ ’ਚ ਵੱਡੀ ਪਛਾਣ ਬਣਾਉਣ ਵਾਲੇ ਸਿਧਾਰਥ ਜਾਧਵ ਵੀ ਹਨ। ਇਸ ਸਾਲਿਡ ਸਟਾਰ ਕਾਸਟ ਨਾਲ ਕਿਸ਼ੋਰ ਬੇਲੇਕਰ ਜੋ ਕਹਾਣੀ ਲਿਆ ਰਹੇ ਹਨ, ਉਹ ਇਕ ਡਾਰਕ ਕਾਮੇਡੀ ਹੈ, ਅਜਿਹੀ ਜਾਣਕਾਰੀ ਟੀਜ਼ਰ ’ਚ ਦਿੱਤੀ ਗਈ ਹੈ।

ਇਸ ਫ਼ਿਲਮ ਦਾ ਨਾਂ ਭਾਵੇਂ ‘ਗਾਂਧੀ ਟਾਕਸ’ ਹੈ ਪਰ ਇਸ ’ਚ ਕੋਈ ਵੀ ਟਾਕਿੰਗ ਯਾਨੀ ਗੱਲਬਾਤ ਨਹੀਂ ਹੋਣ ਵਾਲੀ ਕਿਉਂਕਿ ਇਹ ਇਕ ਸਾਇਲੈਂਟ ਫ਼ਿਲਮ ਹੈ। ਭਾਰਤੀ ਆਜ਼ਾਦੀ ਅੰਦੋਲਨ ਦੇ ਸਭ ਤੋਂ ਵੱਡੇ ਨਾਇਕਾਂ ’ਚੋਂ ਇਕ ਮਹਾਤਮਾ ਗਾਂਧੀ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਸਿਧਾਂਤ ਸਿਰਫ ਇਕ ਇਨਸਾਨ ਹੀ ਨਹੀਂ, ਸਗੋਂ ਸਮਾਜ ਤੇ ਦੇਸ਼ ਨੂੰ ਵੀ ਬਿਹਤਰੀ ਦਾ ਰਸਤਾ ਦਿਖਾਉਣ ਵਾਲੇ ਮੰਤਰ ਦੀ ਤਰ੍ਹਾਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News