ਗਗਨ ਕੋਕਰੀ ਇਸ ਗੱਲ ਤੋਂ ਹੋਏ ਪ੍ਰੇਸ਼ਾਨ, ਆਸਟ੍ਰੇਲੀਆ ਜਾ ਕੇ ਵੀ ਨਹੀਂ ਛੁੱਟਿਆ ਪਿੱਛਾ

08/04/2020 11:49:07 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗਗਨ ਕੋਕਰੀ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਤੋਂ ਆਸਟ੍ਰੇਲੀਆ ਗਏ ਸਨ। ਉਨ੍ਹਾਂ ਨੇ ਆਪਣੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਹੈ, 'ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ…ਕਰਫਿਊ ਪਿੱਛਾ ਹੀ ਨਹੀਂ ਛੱਡ ਰਿਹਾ, ਜਿੱਥੇ ਜਾਂਦਾ ਆ ਉੱਥੇ ਲੱਗ ਜਾਂਦਾ ਹੈ। ਹੁਣ ਮੈਲਬਰਨ 'ਚ ਵੀ ਕਰਫਿਊ ਸ਼ੁਰੂ ਹੋ ਗਿਆ ਹੈ। ਸਾਰੇ ਖੁਸ਼ ਰਹੋ ਜ਼ਿੰਦਗੀ ਨੂੰ ਇੰਜੁਆਏ ਕਰੋ…ਬਸ ਹਰ ਪਲ ਯਾਦਗਾਰ ਆ ਤੁਹਾਡੇ ਲਈ।' ਇਸ ਪੋਸਟ ਨਾਲ ਉਨ੍ਹਾਂ ਨੇ ਆਪਣੀ ਇੱਕ ਪੁਰਾਣੀ ਵੀਡੀਓ ਵੀ ਸਾਂਝੀ ਕੀਤੀ ਹੈ। ਇਹ ਵੀਡੀਓ ਉਨ੍ਹਾਂ ਦੇ ਕਿਸੇ ਮਿਊਜ਼ਿਕ ਸਟੇਜ ਸ਼ੋਅ ਦੌਰਾਨ ਦੀ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖ਼ੂਬ ਪਸੰਦ ਕੀਤੀ ਜਾ ਰਹੀ ਹੈ।

 
 
 
 
 
 
 
 
 
 
 
 
 
 

Ssa g saarya nu 🙏 CURFEW saala pisha hi ni chad riha Jithe jaane a othe lag janda now MELBOURNE is under curfew from today 🙏 Saare Khush raho ZINDAGI enjoy Karo as har pal MEMORABLE a tuhade Lai ✌️ TU VI DASS JATTA hun karde a release

A post shared by Gagan Kokri (@gagankokri) on Aug 2, 2020 at 5:05am PDT

ਇਸ ਪੋਸਟ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਬਹੁਤ ਜਲਦ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋਣਗੇ। ਇਸ ਤੋਂ ਪਹਿਲਾਂ ਵੀ ਉਹ ਬਹੁਤ ਸਾਰੇ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ 'ਚ ਪਾ ਚੁੱਕੇ ਹਨ। ਉਹ ਪਿਛਲੇ ਸਾਲ ਪੰਜਾਬੀ ਫ਼ਿਲਮ 'ਯਾਰਾ ਵੇ' 'ਚ ਮੋਨਿਕਾ ਗਿੱਲ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ।
PunjabKesari


sunita

Content Editor

Related News