ਗਾਇਕ ਜੀ. ਸਿੱਧੂ ਦੇ ਗੀਤ ‘ਰਾਜੇ ਨੇ ਰਾਜੇ ਹੀ ਬਣਾਇਆ ਏ...’ ਨੂੰ ਸੰਗਤਾਂ ਦਾ ਮਿਲਿਆ ਭਰਪੂਰ ਪਿਆਰ

Friday, Aug 23, 2024 - 03:30 PM (IST)

ਗਾਇਕ ਜੀ. ਸਿੱਧੂ ਦੇ ਗੀਤ ‘ਰਾਜੇ ਨੇ ਰਾਜੇ ਹੀ ਬਣਾਇਆ ਏ...’ ਨੂੰ ਸੰਗਤਾਂ ਦਾ ਮਿਲਿਆ ਭਰਪੂਰ ਪਿਆਰ

ਜਲੰਧਰ (ਸੋਮ)- ਧੰਨ-ਧੰਨ 108 ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੂੰ ਸਪਰਪਿਤ ਗਾਇਕ ਜੀ. ਸਿੱਧੂ ਦਾ ਨਵਾਂ ਧਾਰਮਿਕ ਸਿੰਗਲ ਟਰੈਕ ‘ਰਾਜੇ ਨੇ ਰਾਜੇ ਹੀ ਬਣਾਇਆ ਏ...’ ਨੂੰ ਰਾਜਾ ਸਾਹਿਬ ਜੀ ਦੀਆਂ ਸੰਗਤਾਂ ਵੱਲੋਂ ਯੂਟਿਊਬ ’ਤੇ ਬਹੁਤ ਪਿਆਰ ਮਿਲਿਆ। ਇਸ ਦੀ ਵੀਡੀਓਗ੍ਰਾਫੀ ਮਨਦੀਪ ਰੰਧਾਵਾ ਵੱਲੋਂ ਰਾਜਾ ਸਾਹਿਬ ਜੀ ਦੇ ਦਰਬਾਰ ’ਚ ਹੀ ਕੀਤੀ ਗਈ ਹੈ। 


ਇਸ ਨੂੰ ਪ੍ਰੋਡਿਊਸਰ ਕੁੰਦਨ ਸਿੰਘ ਸਿੱਧੂ ਤੇ ਜੀ. ਸਿੱਧੂ ਯੂ. ਕੇ. ਵੱਲੋਂ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ । ਜਾਣਕਾਰੀ ਦਿੰਦਿਆਂ ਗੀਤਕਾਰ ਇੰਦਰਜੀਤ ਸਿੱਧੂ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਪ੍ਰਸ਼ੋਤਮ ਬੰਗੜ ਵਲੋਂ ਤਿਆਰ ਕੀਤਾ ਗਿਆ ਹੈ। ਜਿਸ ਨੂੰ ਇੰਦਰਜੀਤ ਸਿੱਧੂ ਵੱਲੋਂ ਖੁਦ ਲਿਖਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News