ਕਿੰਗ ਖਾਨ ਲਈ ਇਮਤਿਆਜ਼ ਅਲੀ ਨੇ ਤੋੜ ਦਿੱਤੀ ਸੰਗੀਤਕਾਰ ਰਹਿਮਾਨ ਨਾਲ ਦੋਸਤੀ

Saturday, May 14, 2016 - 01:32 PM (IST)

 ਕਿੰਗ ਖਾਨ ਲਈ ਇਮਤਿਆਜ਼ ਅਲੀ ਨੇ ਤੋੜ ਦਿੱਤੀ ਸੰਗੀਤਕਾਰ ਰਹਿਮਾਨ ਨਾਲ ਦੋਸਤੀ

ਮੁੰਬਈ : ਬਾਲੀਵੁੱਡ ਨਿਰਦੇਸ਼ਕ ਇਮਤਿਆਜ਼ ਅਲੀ ਖਾਨ ਨੇ ਸ਼ਾਹਰੁਖ ਨਾਲ ਕੰਮ ਕਰਨ ਲਈ ਮਸ਼ਹੂਰ ਸੰਗੀਤਕਾਰ ਏ.ਆਰ.ਰਹਿਮਾਨ. ਨਾਲ ਆਪਣੀ ਗਹਿਰੀ ਦੋਸਤੀ ਤੋੜ ਦਿੱਤੀ ਹੈ। ਜਾਣਕਾਰੀ ਅਨੁਸਾਰ ਇਮਤਿਆਜ਼ ਅਲੀ ਸ਼ਾਹਰੁਖ ਖਾਨ ਨਾਲ ਫਿਲਮ ਬਣਾਉਣ ਜਾ ਰਹੇ ਹਨ। ਹੁਣ ਤੱਕ ਇਮਤਿਆਜ਼ ਦੀਆਂ ਫਿਲਮਾਂ ''ਚ ਏ.ਆਰ.ਰਹਿਮਾਨ ਹੀ ਸੰਗੀਤ ਦਿੰਦੇ ਆਏ ਹਨ ਪਰ ਇਸ ਵਾਰ ਕੁਝ ਵੱਖਰਾ ਹੋ ਗਿਆ ਹੈ। ਇਸ ਵਾਰ ਉਨ੍ਹਾ ਦੀ ਫਿਲਮ ਲਈ ਰਹਿਮਾਨ ਦੀ ਜਗ੍ਹਾ ਪ੍ਰੀਤਮ ਚੱਕਰਵਰਤੀ ਸੰਗੀਤ ਤਿਆਰ ਕਰਨਗੇ।
ਜਾਣਕਾਰੀ ਅਨੁਸਾਰ ਰਹਿਮਾਨ ਅਤੇ ਇਮਤਿਆਜ਼ ਦੀ ਜੋੜੀ ਸ਼ੁਰੂ ਤੋਂ ਹੀ ਸੁਪਰਹਿੱਟ ਰਹੀ ਹੈ। ਫਿਰ ਭਾਵੇਂ ਉਨ੍ਹਾਂ ਦੀ ਫਿਲਮ ''ਤਮਾਸ਼ਾ ਹੋਵੇ ਜਾਂ ''ਹਾਈਵੇਅ''। ਇਮਤਿਆਜ਼ ਦੀ ਫਿਲਮ ''ਰਾਕਸਟਾਰ'' ਦੇ ਗੀਤਾਂ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ ਪਰ ਹੁਣ ਇਮਤਿਆਜ਼ ਨੇ ਆਪਣੇ ਆਪ ਨੂੰ ਸ਼ਾਹਰੁਖ ਲਈ ਰਹਿਮਾਨ ਤੋਂ ਵੱਖ ਕਰ ਲਿਆ ਹੈ। 
ਜ਼ਿਕਰਯੋਗ ਹੈ ਕਿ ਪ੍ਰੀਤਮ ਨੇ ਸ਼ਾਹਰੁਖ ਦੀ ਫਿਲਮ ''ਦਿਲਵਾਲੇ'' ਨੂੰ ਆਪਣਾ ਸ਼ਾਨਦਾਰ ਸੰਗੀਤ ਦਿੱਤਾ ਹੈ। ਅਸਲ ''ਚ ਗੱਲ ਇਹ ਹੈ ਕਿ ਸ਼ਾਹਰੁਖ ਖਾਨ ਅਤੇ ਰਹਿਮਾਨ ਦਾ ਸਾਥ ਸ਼ੁਰੂ ਤੋਂ ਹੀ ਅਨਲੱਕੀ (ਬਦਕਿਸਮਤ) ਰਿਹਾ ਹੈ। ਰਹਿਮਾਨ ਨੇ ਸ਼ਾਹਰੁਖ ਦੀਆਂ ਫਿਲਮਾਂ ''ਸਵਦੇਸ਼'' ਅਤੇ ''ਦਿਲ ਸੇ'' ਲਈ ਸੰਗੀਤ ਤਿਆਰ ਕੀਤਾ ਸੀ ਪਰ ਇਹ ਦੋਵੇਂ ਫਿਮਲਾਂ ਫਲਾਪ ਹੋ ਗਈਆਂ ਸਨ। ਇਸ ਕਾਰਨ ਇਸ ਵਾਰ ਸ਼ਾਹਰੁਖ ਆਪਣੀ ਆਉਣ ਵਾਲੀ ਇਸ ਨਵੀਂ ਫਿਲਮ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਹਨ।


Related News