ਪਹਿਲਾ ਆਲਮੀ ਆਨਲਾਈਨ ਪੰਜਾਬੀ ਰੰਗਮੰਚ ਮੇਲਾ 2020
Sunday, Jun 28, 2020 - 07:12 PM (IST)
ਜਲੰਧਰ (ਬਿਊਰੋ): ਕੋਰੋਨਾ ਦੇ ਇਸ ਲਾਕਡਾਊਨ ਕਾਲ 'ਚ ਜਲੰਧਰ ਪੰਜਾਬ ਦੀ ਇਕ ਸੰਸਥਾ 'ਬੋਹਿਮਿਯੰਸ' ਵਲੋਂ ਪਹਿਲਕਦਮੀ ਕਰਦੇ ਹੋਏ ਇਕ ਆਨਲਾਈਨ 'ਮੋਨੋਲੌਗ ਪ੍ਰਤੀਯੋਗਤਾ' ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦੇਸ਼ ਸਥਾਨਕ ਕਲਾਕਾਰਾਂ ਨੂੰ ਉਤਸਾਹਿਤ ਕਰਨਾ ਸੀ । ਇਸ ਪ੍ਰਤੀਯੋਗਤਾ 'ਚ 7 ਰਾਜਾਂ - ਪੰਜਾਬ(ਮੁਖੀ), ਹਿਮਾਚਲ, ਜੰਮੂ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪਛਮ ਬੰਗਾਲ ਤੇ ਰਾਜਸਥਾਨ ਨੇ ਹਿੱਸਾ ਲਿਆ ਸੀ ਤੇ ਹੁਣ ਕਲਾ ਪ੍ਰੇਮਿਆਂ ਲਈ ਪਹਿਲੇ ਆਨਲਾਈਨ ਪੰਜਾਬੀ ਰੰਗਮੰਚ ਮੇਲੇ 2020 'ਚ ਭਾਗ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਪ੍ਰੋਗਰਾਮ ਹਰ ਰੋਜ ਫੇਸਬੁੱਕ ਅਤੇ ਬੋਹਿਮਿਯੰਸ ਦੀ ਵੈੱਬਸਾਈਟ 'ਤੇ ਰਾਤ ਨੂੰ 8 ਵਜੇ ਪ੍ਰਸਾਰਿਤ ਹੋਵੇਗਾ। ਇਸ ਦੇ ਹਰ ਰੋਜ 5 ਭਾਗ ਹੋਣਗੇ ।
ਇਹ ਹੋਣਗੇ ਪ੍ਰੋਗਰਾਮ ਦੇ ਭਾਗ
ਸੁਨਹਿਰੀ ਬੋਲ, ਰੂ-ਬ-ਰੂ, ਪੇਸ਼-ਏ-ਨਜ਼ਰ, ਚਰਚਾ ਅਤੇ ਮੰਚ ਗੀਤ ਸਮੇਤ ਪ੍ਰੋਗਰਾਮ ਦੇ ਇਹਨਾਂ ਭਾਗਾ 'ਚ ਕਈ ਲੇਖਕ, ਨਿਰਦੇਸ਼ਕ, ਅਦਾਕਾਰ, ਪ੍ਰੋਫੈਸਰ ਅਤੇ ਕਵੀ ਸ਼ਾਮਲ ਹੋਣਗੇ। ਇਸ ਸਮਾਗਮ ਦੇ ਮੁੱਖ ਪ੍ਰਬੰਧਕ ਗੁਰਵਿੰਦਰ ਸਿੰਘ ਹੋਣਗੇ ।