ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਵੀ ਸ਼ੂਟਿੰਗ ’ਤੇ ਪਹੁੰਚੀ ਬਾਲੀਵੁੱਡ ਅਦਾਕਾਰਾ, ਐੱਫ. ਆਈ. ਆਰ. ਦਰਜ

Monday, Mar 15, 2021 - 05:55 PM (IST)

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਫ਼ਿਲਮ ਇੰਡਸਟਰੀ ’ਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਆਏ ਦਿਨ ਕਿਸੇ ਨਾ ਕਿਸੇ ਕਲਾਕਾਰ ਨੂੰ ਕੋਰੋਨਾ ਵਾਇਰਸ ਦੀ ਬੀਮਾਰੀ ਹੋ ਰਹੀ ਹੈ। ਅਜਿਹੇ ’ਚ ਸਾਰੇ ਫ਼ਿਲਮੀ ਸਿਤਾਰੇ ਪੂਰੀ ਸਾਵਧਾਨੀ ਵਰਤ ਰਹੇ ਹਨ ਅਤੇ ਕੋਰੋਨਾ ੇਦੇ ਨਿਯਮਾਂ ਦਾ ਪਾਲਨ ਵੀ ਕਰ ਰਹੇ ਹਨ। ਅਜਿਹੇ ’ਚ ਇਕ ਬਾਲੀਵੁੱਡ ਕਲਾਕਾਰ ਦੇ ਲਾਪਰਵਾਹੀ ਦੀ ਖ਼ਬਰ ਸਾਹਮਣੇ ਆ ਰਹੀ ਹੈ। 

ਬੀ. ਐੱਮ. ਸੀ. ਨੇ ਦਰਜ ਕਰਵਾਇਆ ਮਾਮਲਾ
ਦਰਅਸਲ, ਇਕ ਬਾਲੀਵੁੱਡ ਅਦਾਕਾਰਾ ਖ਼ਿਲਾਫ਼ ਬੀ. ਐੱਮ. ਸੀ. ਨੇ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕਰਵਾਇਆ ਹੈ। ਮੰੁਬਈ ਦੇ ਓਸ਼ੀਵਾਰਾ ਪੁਲਸ ਸਟੇਸ਼ਨ ’ਚ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ। ਅਦਾਕਾਰਾ ’ਤੇ ਦੋਸ਼ ਹੈ ਕਿ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਵੀ ਸ਼ੂਟਿੰਗ ’ਤੇ ਗਈ ਸੀ, ਜਦੋਂਕਿ ਉਸ ਨੂੰ ਇਕਾਂਤਵਾਸ ਰਹਿਣ ਲਈ ਕਿਹਾ ਗਿਆ ਸੀ। 

ਬੀ. ਐੱਮ. ਸੀ. ਨੇ ਕੀਤਾ ਟਵੀਟ 
ਇਸ ਮਾਮਲੇ ਨੂੰ ਲੈ ਕੇ ਬੀ. ਐੱਮ. ਸੀ. ਨੇ ਵੀ ਟਵੀਟ ਕੀਤਾ ਹੈ। ਬੀ. ਐੱਮ. ਸੀ. ਨੇ ਆਪਣੇ ਇਸ ਟਵੀਟ ’ਚ ਲਿਖਿਆ ‘ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ’ਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਬੀ. ਐੱਮ. ਸੀ. ਨੇ ਬਾਲੀਵੁੱਡ ਅਦਾਕਾਰਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਹੈ। ਬਾਲੀਵੁੱਡ ਅਦਾਕਾਰਾ ‘ਕੋਵਿਡ-19’ ਗਾਇਡਲਾਈਨਸ ਦੀ ਪਾਲਨ ਨਾ ਕਰਦੇ ਹੋਏ ਪਾਈ ਗਈ ਸੀ। ਇਹ ਨਿਯਮ ਸਾਰਿਆਂ ਲਈ ਇਕ ਸਮਾਨ ਹਨ ਅਤੇ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕੋਰੋਨਾ ਨਿਯਮਾਂ ਦਾ ਪਾਲਨ ਕਰੋ ਅਤੇ ਸ਼ਹਿਰ ਨੂੰ ਕੋਰੋਨਾ ਤੋਂ ਨਿਯਾਤ ਦਿਵਾਉਣ ’ਚ ਮਦਦ ਕਰੋ।

ਬਾਲੀਵੁੱਡ ’ਚ ਵਧਿਆ ਕੋਰੋਨਾ ਦਾ ਕਹਿਰ
ਦੱਸਣਯੋਗ ਹੈ ਕਿ ਬਾਲੀਵੁੱਡ ’ਚ ਇਨ੍ਹੀਂ ਦਿਨੀਂ ਕੋਰੋਨਾ ਦੇ ਮਾਮਲੇ ਤੇਜੀ ਨਾਲ ਵਧ ਰਹੇ ਹਨ। ਮਹਾਰਾਸ਼ਟਰ ਦੇ ਨਾਗਪੁਰ ’ਚ ਵਧਦੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ 15 ਮਾਰਚ ਤੋਂ 21 ਮਾਰਚ ਤੱਕ ਤਾਲਾਬੰਦੀ ਕਰ ਦਿੱਤੀ ਗਈ ਹੈ। ਉਥੇ ਹੀ ਮੁੰਬਈ ’ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਬਾਲੀਵੁੱਡ ਫ਼ਿਲਮ ਇੰਡਸਟਰੀ ਦੀ ਗੱਲ ਕਰੀਏ ਤਾਂ ਬੀਤੇ ਕੁਝ ਦਿਨ ਪਹਿਲਾਂ ਸੰਜੇ ਲੀਲਾ ਭੰਸਾਲੀ, ਰਣਬੀਰ ਕਪੂਰ, ਸਿਧਾਂਤ ਚਤੁਰਵੇਦੀ ਅਤੇ ਮਨੋਜ ਬਾਜਪਈ ਵਰਗੇ ਸਿਤਾਰੇ ਕੋਰੋਨਾ ਪਾਜ਼ੇਟਿਵ ਪਾਏ ਗਏ। 
 


sunita

Content Editor

Related News