ਬਾਲੀਵੁੱਡ ''ਚ ਫਿਰ ਵੱਜੇਗੀ ਸ਼ਹਿਨਾਈ : ''ਸਤੰਬਰ ''ਚ ਲੱਗੇਗੀ ਰਿਚਾ ਦੇ ਹੱਥਾਂ ''ਤੇ ਅਲੀ ਫਜ਼ਲ ਦੇ ਨਾਂ ਦੀ ਮਹਿੰਦੀ''

Friday, Aug 05, 2022 - 03:55 PM (IST)

ਬਾਲੀਵੁੱਡ ''ਚ ਫਿਰ ਵੱਜੇਗੀ ਸ਼ਹਿਨਾਈ : ''ਸਤੰਬਰ ''ਚ ਲੱਗੇਗੀ ਰਿਚਾ ਦੇ ਹੱਥਾਂ ''ਤੇ ਅਲੀ ਫਜ਼ਲ ਦੇ ਨਾਂ ਦੀ ਮਹਿੰਦੀ''

ਮੁੰਬਈ- ਬਾਲੀਵੁੱਡ 'ਚ ਇਕ ਵਾਰ ਫਿਰ ਤੋਂ ਸ਼ਹਿਨਾਈ ਦੀ ਗੂੰਜ ਸੁਣਾਈ ਦੇਣ ਵਾਲੀ ਹੈ। ਜੀ ਹਾਂ, ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਿਹਾ ਬਾਲੀਵੁੱਡ ਦਾ ਮਸ਼ਹੂਰ ਜੋੜਾ ਰਿਚਾ ਚੱਡਾ ਅਤੇ ਅਲੀ ਫਜ਼ਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਸਾਲ 2020 'ਚ ਦੋਵੇਂ ਵਿਆਹ ਕਰਨ ਵਾਲੇ ਸਨ ਪਰ ਕੋਰੋਨਾ ਵਾਇਰਸ ਕਾਰਨ ਰਿਚਾ ਅਤੇ ਅਲੀ ਨੇ ਆਪਣਾ ਵਿਆਹ ਪੋਸਟਪੋਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਜੋੜੇ ਤੋਂ ਉਨ੍ਹਾਂ ਦੇ ਵਿਆਹ ਬਾਰੇ ਪੁੱਛਿਆ ਜਾਂਦਾ ਹੈ ਪਰ ਹੁਣ ਦੋਵਾਂ ਦੇ ਵਿਆਹ ਨਾਲ ਜੁੜੀ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। 

PunjabKesari
ਰਿਪੋਰਟ ਮੁਤਾਬਕ ਜੋੜਾ ਇਸ ਸਾਲ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ। ਰਿਚਾ ਚੱਢਾ ਅਤੇ ਅਲੀ ਫਜ਼ਲ ਇਸ ਸਾਲ ਸਤੰਬਰ ਮਹੀਨੇ 'ਚ ਵਿਆਹ ਕਰਨ ਵਾਲੇ ਹਨ। ਦੋਵਾਂ ਦੇ ਵਿਆਹ ਦੇ ਦੋ ਫੰਕਸ਼ਨ ਹੋਣਗੇ। ਇਕ ਫੰਕਸ਼ਨ ਮੁੰਬਈ 'ਚ ਕੀਤਾ ਜਾਵੇਗਾ ਅਤੇ ਦੂਜੇ ਫੰਕਸ਼ਨ ਨੂੰ ਦਿੱਲੀ 'ਚ ਪੂਰਾ ਕੀਤਾ ਜਾਵੇਗਾ। ਰਿਚਾ ਅਤੇ ਅਲੀ ਆਪਣੇ ਵਿਆਹ ਨੂੰ ਪੂਰੀ ਤਰ੍ਹਾਂ ਨਾਲ ਪ੍ਰਾਈਵੇਟ ਰੱਖਣ ਵਾਲੇ ਹਨ ਜਿਸ 'ਚ ਪਰਿਵਾਰ ਵਾਲਿਆਂ ਤੋਂ ਇਲਾਵਾ ਕੁਝ ਕਰੀਬੀ ਰਿਸ਼ਤੇਦਾਰ ਹੋਣਗੇ। ਦੋਵਾਂ ਦੇ ਵਿਆਹ ਦਾ ਹਲਦੀ ਅਤੇ ਮਹਿੰਦੀ ਫੰਕਸ਼ਨ ਕਾਫ਼ੀ ਸ਼ਾਨਦਾਰ ਹੋਵੇਗਾ।

PunjabKesari
ਕੁਝ ਸਮਾਂ ਪਹਿਲਾਂ ਰਿਚਾ ਨੂੰ ਉਨ੍ਹਾਂ ਦੇ ਵਿਆਹ 'ਤੇ ਇਕ ਸਵਾਲ ਕੀਤਾ ਗਿਆ ਸੀ, ਜਿਸ 'ਤੇ ਅਦਾਕਾਰਾ ਨੇ ਜਵਾਬ ਦਿੰਦੇ ਹੋਏ ਦੱਸਿਆ ਕਿ ਜਦੋਂ ਵੀ ਉਹ ਵਿਆਹ ਦੀ ਪਲਾਂਨਿੰਗ ਕਰਦੇ ਹਨ ਤਾਂ ਕੋਰੋਨਾ ਵਧ ਕੇ ਸਾਹਮਣੇ ਆ ਜਾਂਦਾ ਹੈ। ਰਿਚਾ ਨੇ ਕਿਹਾ ਕਿ ਅਸੀਂ ਸਾਲ 2020 'ਚ ਵਿਆਹ ਕਰਨ ਵਾਲੇ ਸੀ। ਸਭ ਕੁਝ ਪਲਾਨ ਹੋ ਗਿਆ ਸੀ ਪਰ ਕੋਰੋਨਾ ਅਤੇ ਲਾਕਡਾਊਨ ਹੋ ਗਿਆ। ਫਿਰ ਦੂਜੀ ਲਹਿਰ ਆ ਗਈ ਜੋ ਕਾਫੀ ਦਰਦਨਾਕ ਸੀ।

PunjabKesari
ਰਿਚਾ ਅਤੇ ਅਲੀ ਦੀ ਲਵ ਸਟੋਰੀ ਫਿਲਮ 'ਫੁਕਰੇ' ਦੇ ਸੈੱਟ 'ਤੇ ਸ਼ੁਰੂ ਹੋਈ ਸੀ ਅਤੇ ਇਸ ਫਿਲਮ ਦੇ ਸੈੱਟ 'ਤੇ ਹੀ ਦੋਵਾਂ ਦੀ ਪਹਿਲੀ ਮੁਲਾਕਾਤ ਹੋਈ ਸੀ। ਇਥੇ ਅਲੀ ਰਿਚਾ ਨੂੰ ਦੇਖਦੇ ਹੀ ਆਪਣਾ ਦਿਲ ਦੇ ਬੈਠੇ ਸਨ ਪਰ ਰਿਚਾ ਨੇ ਪਹਿਲਾਂ ਅਲੀ ਨੂੰ ਪ੍ਰਪੋਜ਼ ਕੀਤਾ ਜਿਸ ਦਾ ਜਵਾਬ ਦੇਣ 'ਚ ਅਦਾਕਾਰ ਨੇ ਤਿੰਨ ਮਹੀਨੇ ਲਗਾ ਦਿੱਤੇ ਸਨ।

PunjabKesari
ਅਲੀ ਨੇ ਰਿਚਾ ਨੂੰ ਉਦੋਂ ਪ੍ਰਪੋਜ਼ ਕੀਤਾ ਜਦੋਂ ਜੋੜਾ ਮਾਲਦੀਵ 'ਚ ਛੁੱਟੀਆਂ 'ਤੇ ਸੀ। ਅਦਾਕਾਰ ਨੇ ਇਕ ਡਿਨਰ ਡੇਟ ਦੀ ਪਲਾਂਨਿੰਗ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਸ਼ੈਂਪੇਨ ਦੀ ਇਕ ਬੋਲਤ ਖੋਲ੍ਹੀ। ਫਿਰ ਅਲੀ ਗੋਡਿਆਂ ਦੇ ਭਾਰ ਬੈਠ ਗਏ ਅਤੇ ਰਿਚਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। 
ਵਰਕਫਰੰਟ ਦੀ ਗੱਲ ਕਰੀਏ ਤਾਂ ਫਿਲਮ 'ਫੁਕਰੇ' 'ਚ ਰਿਚਾ ਅਤੇ ਅਲੀ ਇਕੱਠੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਵੈੱਬ ਸੀਰੀਜ਼ 'ਮਿਰਜ਼ਾਪੁਰ' ਦਾ ਅਗਲਾ ਸੀਜ਼ਨ ਵੀ ਆਉਣ ਵਾਲਾ ਹੈ ਜਿਸ 'ਚ ਅਲੀ ਫਜ਼ਲ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। 


author

Aarti dhillon

Content Editor

Related News