ਫ਼ਿਲਮ ਨਿਰਮਾਤਾ ਰਾਜ ਗਰੋਵਰ ਦਾ ਦਿਹਾਂਤ, 87 ਸਾਲ ਦੀ ਉਮਰ ''ਚ ਦੁਨੀਆਂ ਨੂੰ ਕਿਹਾ ਅਲਵਿਦਾ

06/06/2024 1:29:22 PM

ਮੁੰਬਈ (ਬਿਊਰੋ)- ਹਾਲ ਹੀ 'ਚ ਮਨੋਰੰਜਨ ਜਗਤ ਤੋਂ ਇਕ ਬੁਰੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਫ਼ਿਲਮਕਾਰ ਰਾਜ ਗਰੋਵਰ ਇਸ ਦੁਨੀਆ 'ਚ ਨਹੀਂ ਰਹੇ। ਓਲਡ ਬ੍ਰਿਜ ਨਿਊਜਰਸੀ (ਅਮਰੀਕਾ) ਵਿਖੇ ਮੰਗਲਵਾਰ 4 ਜੂਨ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਹ 87 ਸਾਲ ਦੀ ਉਮਰ 'ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਰਾਜ ਦੇ ਜਾਣ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ, ਨਜ਼ਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੱਡਾ ਸਦਮਾ ਲੱਗਾ ਹੈ। ਰਾਜ ਗਰੋਵਰ ਦੀ ਮੌਤ ਕਿਸੇ ਬੀਮਾਰੀ ਕਾਰਨ ਨਹੀਂ ਹੋਈ ਹੈ। ਉਹ ਆਪਣੇ ਪਿੱਛੇ ਪਰਿਵਾਰ ਅਤੇ ਬੱਚੇ ਛੱਡ ਗਏ ਹਨ। 

PunjabKesari


ਕੰਮ ਦੀ ਗੱਲ ਕਰੀਏ ਤਾਂ ਰਾਜ ਗਰੋਵਰ ਨੇ ਅਨਿਲ ਕਪੂਰ, ਅੰਮ੍ਰਿਤਾ ਸਿੰਘ ਅਤੇ ਸਮਿਤਾ ਪਾਟਿਲ ਸਟਾਰਰ ਫ਼ਿਲਮ 'ਠਿਕਾਣਾ' 'ਚ ਕੰਮ ਕੀਤਾ ਸੀ। ਰਾਜ ਗਰੋਵਰ ਦੁਆਰਾ ਪ੍ਰੋਡਿਊਸ ਫ਼ਿਲਮ 'ਠਿਕਾਣਾ' ਦਾ ਨਿਰਦੇਸ਼ਨ ਮਹੇਸ਼ ਭੱਟ ਨੇ ਕੀਤਾ ਸੀ। ਫ਼ਿਲਮਾਂ ਤੋਂ ਇਲਾਵਾ ਰਾਜ ਗਰੋਵਰ ਲਿਖਣ ਦੇ ਵੀ ਸ਼ੌਕੀਨ ਸਨ। ਉਨ੍ਹਾਂ ਨੇ 'ਦਿ ਲੈਜੈਂਡਜ਼ ਆਫ ਬਾਲੀਵੁੱਡ' ਨਾਂ ਦੀ ਕਿਤਾਬ ਲਿਖੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88


Harinder Kaur

Content Editor

Related News