ਕੋਰੋਨਾ ਨਾਲ ਜੰਗ ਲੜ ਰਹੇ ਅਨਿਰੁਧ ਨੇ ਪਤਨੀ ਦੇ ਜਨਮਦਿਨ ’ਤੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ- ‘ਜਲਦ ਆਵਾਂਗਾ ਵਾਪਸ’

Friday, May 28, 2021 - 01:39 PM (IST)

ਕੋਰੋਨਾ ਨਾਲ ਜੰਗ ਲੜ ਰਹੇ ਅਨਿਰੁਧ ਨੇ ਪਤਨੀ ਦੇ ਜਨਮਦਿਨ ’ਤੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ- ‘ਜਲਦ ਆਵਾਂਗਾ ਵਾਪਸ’

ਮੁੰਬਈ: ਟੀ.ਵੀ. ਅਦਾਕਾਰ ਅਨਿਰੁਧ ਦਵੇ ਬੀਤੇ 1 ਮਹੀਨੇ ਤੋਂ ਕੋਰੋਨਾ ਨਾਲ ਜੰਗ ਲੜ ਰਹੇ ਹਨ। ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਹਸਪਤਾਲ ’ਚ ਦਾਖ਼ਲ ਸਨ। ਅਨਿਰੁਧ ਦਾ ਧਿਆਨ ਰੱਖਣ ਲਈ ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਨਾਲ ਹੈ। ਉਹ ਪੂਰੇ 14 ਦਿਨ ਤੱਕ ਆਈ.ਸੀ.ਯੂ. ਸਨ। ਹਾਲਾਂਕਿ ਹੁਣ ਉਨ੍ਹਾਂ ਦੀ ਤਬੀਅਤ ’ਚ ਸੁਧਾਰ ਹੈ। ਆਈ.ਸੀ.ਯੂ. ’ਚੋਂ ਬਾਹਰ ਆਉਣ ਤੋਂ ਬਾਅਦ ਅਨਿਰੁਧ ਨੇ ਸੋਸ਼ਲ ਮੀਡੀਆ ’ਤੇ ਆਪਣਾ ਹੈਲਥ ਅਪਡੇਟ ਦਿੱਤਾ ਸੀ। ਉੱਧਰ ਹੁਣ ਅਨਿਰੁਧ ਨੇ ਇਕ ਹੋਰ ਪੋਸਟ ਸ਼ੇਅਰ ਕੀਤੀ ਹੈ। ਇਹ ਪੋਸਟ ਉਨ੍ਹਾਂ ਨੇ ਆਪਣੇ ਪਤਨੀ ਸ਼ੁਭੀ ਅਹੂਜਾ ਦੇ ਜਨਮਦਿਨ ’ਤੇ ਸ਼ੇਅਰ ਕੀਤੀ ਹੈ। ਅਨਿਰੁਧ ਨੇ ਪਤਨੀ ਸ਼ੁਭੀ ਅਤੇ ਪੁੱਤਰ ਅਨਿਸ਼ਕ ਦੇ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। 

PunjabKesari
ਇਸ ਦੇ ਨਾਲ ਉਨ੍ਹਾਂ ਨੇ ਭਾਵੁਕ ਪੋਸਟ ਲਿਖੀ। ਉਨ੍ਹਾਂ ਨੇ ਲਿਖਿਆ ਕਿ ‘ਹੈਪੀ ਬਰਥਡੇਅ ਸ਼ੁਭੀ...ਡੀਅਰ ਸ਼ੁਭੀ ਇਸ ਮੁਸ਼ਕਿਲ ਸਮੇਂ ’ਚ ਅਰਦਾਸ ਥੋੜ੍ਹੀ ਵੱਖਰੀ ਹੈ। ਅੱਜ ਮੇਰਾ ਹਸਪਤਾਲ ’ਚ 29ਵਾਂ ਦਿਨ ਹੈ। ਹੁਣ ਤਾਂ ਦਿਨ ਗਿਣਨੇ ਹੀ ਛੱਡ ਦਿੱਤੇ ਹਨ ਪਰ ਤੁਸੀਂ ਅਤੇ ਅਨਿਸ਼ਕ ਮੈਨੂੰ ਹਰ ਦਿਨ ਹੋਰ ਮਜ਼ਬੂਤ ਬਣਾ ਰਹੇ ਹੋ ਜੋ ਜਿਸ ਨਾਲ ਮੈਨੂੰ ਸ਼ਾਂਤ ਰਹਿਣ ਅਤੇ ਬਿਮਾਰੀ ਨਾਲ ਲੜਨ ’ਚ ਮਦਦ ਮਿਲਦੀ ਹੈ। ਦੇਖ ਪੇਸ਼ੈਂਟ ਹਾਂ ਤਾਂ ਪੇਸ਼ੇਨਸ ਤਾਂ ਰੱਖਣਾ ਹੀ ਹੋਵੇਗਾ। 15 ਸਾਲ ਤੋਂ ਮੁੰਬਈ ’ਚ ਸਿਰਫ਼ ਪੇਸ਼ੇਨਸ ਹੀ ਸਿੱਖਿਆ ਹੈ। 

PunjabKesari
ਤੁਸੀਂ ਅਤੇ ਸਾਡਾ ਪੁੱਤਰ ਸਾਹਸ ਦੀ ਉਦਾਹਰਣ ਹੋ। ਇਹ ਉਹ ਸਮਾਂ ਹੈ ਜਦੋਂ ਮੈਂ ਰੋਜ਼ ਉਮੀਦ ਖੋਹ ਰਿਹਾ ਹਾਂ ਅਤੇ ਤੁਸੀਂ ਮੈਨੂੰ ਹਿੰਮਤ ਦਿੰਦੀ ਹੋ ਕਿ ਅਨਿਸ਼ਕ ਨੂੰ ਸਵੀਮਿੰਗ, ਸਕੇਟਿੰਗ ਅਤੇ ਮੇਰੇ ਵਰਗਾ ਹਾਰਸ ਹਾਈਡਰ ਬਣਾਉਣਾ ਹੈ। ਵਿਸ਼ਵਾਸ ਕਰੋ ਅੱਜ ਸਾਰੇ ਮੈਡੀਕਲ ਮਸ਼ੀਨਾਂ ਦੀਆਂ ਆਵਾਜ਼ਾਂ ਵੈਂਟੀਲੇਟਰ ਅਤੇ ਮਾਨੀਟਰ ਸਭ ਦਾ ਸਾਊਡ ਹੈਪੀ ਬਰਥਡੇਅ ਵਾਲਾ ਲੱਗ ਰਿਹਾ ਹੈ’।


ਅਨਿਰੁਧ ਨੇ ਅੱਗੇ ਲਿਖਿਆ ਕਿ ‘ਬੋਲ ਨਹੀਂ ਸਕਦਾ ਅਜੇ ਪਰ ਭਾਰੀ ਮਨ ਨਾਲ ਇਹ ਪੋਸਟ ਤੁਹਾਡੇ ਲਈ ਲਿਖ ਰਿਹਾ ਹਾਂ। ਜਨਮਦਿਨ ਮੁਬਾਰਕ ਹੋ ਮੇਰੀ ਬੈਟਰ ਹਾਫ। ਕੋਈ ਗੱਲ ਨਹੀਂ ਸ਼ੁਭੀ ਜੇਕਰ ਅਸੀਂ ਇਸ ਜਨਮਦਿਨ ’ਤੇ ਇਕੱਠੇ ਨਹੀਂ ਹਾਂ। ਇਸ ਸਾਲ 21 ਜੂਨ ਨੂੰ ਅਸੀਂ ਦੋਵੇਂ ਇਕੱਠੇ ਜਨਮਦਿਨ ਮਨਾਵਾਂਗੇ। ਇਕ ਤੁਹਾਡਾ ਅਤੇ ਇਕ ਨਵੀਂ ਜ਼ਿੰਦਗੀ ਹੈ। ਜਲਦੀ ਵਾਪਸ ਆਵਾਂਗਾ’। ਦੱਸ ਦੇਈਏ ਕਿ ਅਨਿਰੁਧ ਨੂੰ ਭੋਪਾਲ ’ਚ 23 ਅਪ੍ਰੈਲ ਨੂੰ ਕੋਵਿਡ ਪਾਜ਼ੇਟਿਵ ਹੋਣ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਹ ਆਪਣੀ ਇਕ ਸੀਰੀਜ਼ ਦੀ ਸ਼ੂਟਿੰਗ ਲਈ ਭੋਪਾਲ ਗਏ ਸਨ। 

PunjabKesari
ਅਨਿਰੁਧ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਰਾਜਕੁਮਾਰ ਆਰਯਨ’, ‘ਵੋ ਰਹਿਣੇ ਵਾਲੀ ਮਹਿਲੋੋਂ ਕੀ, ‘ਰੁੱਕ ਜਾਣਾ ਨਹੀਂ, ‘ਯਾਰੋਂ ਕਾ ਟਸ਼ਨ’, ‘ਪਟਿਆਲਾ ਬੇਬ’ ਅਤੇ ‘ਸ਼ਕਤੀ’ ਵਰਗੇ ਸੀਰੀਅਲਾਂ ’ਚ ਕੰਮ ਕੀਤਾ। ਉਹ ‘ਤੇਰੇ ਸੰਗ’ ਅਤੇ ‘ਪ੍ਰਮਾਣ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆਏ। ਅਨਿਰੁਧ ਅਕਸ਼ੈ ਕੁਮਾਰ ਸਟਾਰ ‘ਬੈੱਲ ਬਾਟਮ’ ’ਚ ਮੁੱਖ ਰੋਲ ਨਿਭਾਉਂੇਦੇ ਨਜ਼ਰ ਆਉਣਗੇ।


author

Aarti dhillon

Content Editor

Related News