ਬਰਥਡੇ ''ਤੇ ਸ਼ਾਹਰੁਖ ਨੇ ''ਫੌਜੀ'' ਬਣ ਕੀਤੀ ਵਾਪਸੀ, ਅੰਕਿਤਾ ਲੋਖੰਡੇ ਦੇ ਪਤੀ ਨੇ ਕੀਤਾ ਡੈਬਿਊ

Sunday, Nov 03, 2024 - 10:26 AM (IST)

ਬਰਥਡੇ ''ਤੇ ਸ਼ਾਹਰੁਖ ਨੇ ''ਫੌਜੀ'' ਬਣ ਕੀਤੀ ਵਾਪਸੀ, ਅੰਕਿਤਾ ਲੋਖੰਡੇ ਦੇ ਪਤੀ ਨੇ ਕੀਤਾ ਡੈਬਿਊ

ਐਂਟਰਟੇਨਮੈਂਟ ਡੈਸਕ : ਸ਼ਾਹਰੁਖ ਖ਼ਾਨ ਭਾਵੇਂ ਅੱਜ ਬਾਲੀਵੁੱਡ ਦੇ ਬਾਦਸ਼ਾਹ ਹਨ ਪਰ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਤੋਂ ਕੀਤੀ ਸੀ। ਉਨ੍ਹਾਂ ਨੇ ਸਾਲ 1988 'ਚ ਅਦਾਕਾਰੀ ਦੀ ਦੁਨੀਆ 'ਚ ਪ੍ਰਵੇਸ਼ ਕੀਤਾ। ਕਿੰਗ ਖ਼ਾਨ ਦਾ ਪਹਿਲਾ ਸ਼ੋਅ 'ਫ਼ੌਜੀ' ਸੀ। ਉਨ੍ਹਾਂ ਨੇ 13 ਐਪੀਸੋਡ ਟੀ. ਵੀ. ਸੀਰੀਜ਼ 'ਚ ਅਭਿਮਨਿਊ ਰਾਏ ਦਾ ਕਿਰਦਾਰ ਨਿਭਾਇਆ। ਡੀਡੀ ਨੈਸ਼ਨਲ 'ਤੇ ਪ੍ਰਸਾਰਿਤ ਇਹ ਸ਼ੋਅ ਸ਼ਾਹਰੁਖ ਲਈ ਬਹੁਤ ਖ਼ਾਸ ਸੀ ਕਿਉਂਕਿ ਇਸ ਸ਼ੋਅ ਨੇ ਉਨ੍ਹਾਂ ਲਈ ਟੀਵੀ ਦੇ ਨਾਲ-ਨਾਲ ਬਾਲੀਵੁੱਡ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਸਨ। ਹੁਣ 37 ਸਾਲ ਬਾਅਦ ਸ਼ਾਹਰੁਖ ਦਾ ਇਹ ਕਲਟ ਸ਼ੋਅ ਇੱਕ ਵਾਰ ਫਿਰ ਵਾਪਸੀ ਕਰ ਰਿਹਾ ਹੈ। ਆਖਿਰਕਾਰ ਕਿੰਗ ਖ਼ਾਨ ਦੇ 59ਵੇਂ ਜਨਮਦਿਨ 'ਤੇ 'ਫੌਜੀ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।

ਇਹ ਵੀ ਪੜ੍ਹੋ- ਇਹ ਅਦਾਕਾਰ ਹੋਇਆ ਹਾਦਸੇ ਦਾ ਸ਼ਿਕਾਰ, ਟੁੱਟੀ ਨੱਕ ਦੀ ਹੱਡੀ

ਗੌਹਰ ਖ਼ਾਨ ਦੇ ਨਾਲ-ਨਾਲ ਵਿੱਕੀ ਜੈਨ ਅਤੇ ਹੋਰ 10 ਕਲਾਕਾਰਾਂ ਨੇ ਸ਼ਾਹਰੁਖ ਖ਼ਾਨ ਦੇ ਕਲਟ ਸ਼ੋਅ 'ਫੌਜੀ' ਦੀ ਵਿਰਾਸਤ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਨਿਭਾਈ ਹੈ। ਟ੍ਰੇਲਰ ਦੀ ਸ਼ੁਰੂਆਤ ਗੌਹਰ ਖ਼ਾਨ ਨਾਲ ਹੁੰਦੀ ਹੈ, ਜੋ ਫੌਜ 'ਚ ਭਰਤੀ ਹੋਣ ਵਾਲਿਆਂ ਤੋਂ ਸੀਨੀਅਰ ਹੈ। ਇਸ ਤੋਂ ਬਾਅਦ, ਸ਼ੋਅ 'ਚ ਇੱਕ-ਇੱਕ ਅਦਾਕਾਰ ਨੂੰ ਪੇਸ਼ ਕੀਤਾ ਗਿਆ ਹੈ, ਜੋ ਵੱਖ-ਵੱਖ ਥਾਵਾਂ ਤੋਂ ਆਏ ਹਨ। ਜਦੋਂ ਉਹ ਫ਼ੌਜ 'ਚ ਭਰਤੀ ਹੁੰਦਾ ਹੈ ਤਾਂ ਗੌਹਰ ਉਸ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਲੈਂਦੀ ਹੈ। ਸ਼ਾਹਰੁਖ ਦੇ ਸ਼ੋਅ 'ਫੌਜੀ' 'ਚ ਮਾਡਰਨ ਟੱਚ ਦਿੱਤਾ ਗਿਆ ਹੈ। ਆਸ਼ੀਸ਼ ਭਾਰਦਵਾਜ, ਉਤਕਰਸ਼ ਕੋਹਲੀ, ਅਮਰਦੀਪ ਫੋਗਾਟ, ਉਦਿਤ ਕਪੂਰ, ਸੁਵੰਸ਼ ਧਰ, ਰੁਦਰ ਸੋਨੀ, ਪ੍ਰਿਯਾਂਸ਼ੂ ਰਾਜਗੁਰੂ, ਅਯਾਨ ਮਨਚੰਦਨਾ, ਅਮਨ ਸਿੰਘ ਦੀਪ ਅਤੇ ਨੀਲ ਸਤਪੁਰਾ ਸ਼ੋਅ 'ਚ ਸਿਪਾਹੀਆਂ ਦੀਆਂ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।

ਗੌਹਰ ਤਾਂ ਪਹਿਲਾਂ ਹੀ ਇੱਕ ਸੀਜ਼ਨਡ ਅਭਿਨੇਤਰੀ ਹੈ ਪਰ 'ਫੌਜੀ 2' ਨਾਲ ਅੰਕਿਤਾ ਲੋਖੰਡੇ ਦੇ ਪਤੀ ਅਤੇ ਬਿਜ਼ਨੈੱਸਮੈਨ ਵਿੱਕੀ ਜੈਨ ਵੀ ਐਕਟਿੰਗ ਦੀ ਦੁਨੀਆ 'ਚ ਐਂਟਰੀ ਕਰ ਰਹੇ ਹਨ। ਟ੍ਰੇਲਰ ਤੋਂ ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ ਕਿ 'ਫੌਜੀ 2' 'ਚ ਉਨ੍ਹਾਂ ਦਾ ਕਿਰਦਾਰ ਕਿੰਨਾ ਵੱਡਾ ਹੋਵੇਗਾ ਪਰ ਉਹ ਸ਼ੋਅ 'ਚ ਗੌਹਰ ਦੇ ਪਤੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ 'ਚ ਅਦਾਕਾਰੀ ਦੇ ਨਾਲ-ਨਾਲ ਵਿੱਕੀ ਜੈਨ ਸੰਦੀਪ ਸਿੰਘ ਦੇ ਨਾਲ ਇਸ ਕਲਟ ਸ਼ੋਅ ਦੇ ਦੂਜੇ ਭਾਗ ਦੇ ਸਹਿ-ਨਿਰਮਾਤਾ ਵੀ ਹਨ। ਤੁਸੀਂ 'ਫੌਜੀ 2' ਇਸ ਮਹੀਨੇ ਦੀ 18 ਤਰੀਕ ਤੱਕ ਹਰ ਸੋਮਵਾਰ ਤੋਂ ਵੀਰਵਾਰ ਰਾਤ 9 ਵਜੇ ਦੂਰਦਰਸ਼ਨ 'ਤੇ ਦੇਖ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News