ਸਨਾ ਫਾਤਿਮਾ ਸ਼ੇਖ ਦਾ ਖੁਲਾਸਾ, ''ਮੈਨੂੰ ਫ਼ਿਲਮਾਂ ਤੋਂ ਬਾਹਰ ਕੱਢ ਦਿੱਤਾ ਸੀ, ਮੈਨੂੰ ਲੱਗਾ ਮੇਰਾ ਕਰੀਅਰ ਖ਼ਤਮ''
Wednesday, Nov 04, 2020 - 09:48 AM (IST)
ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ 'ਦੰਗਲ 'ਚ ਆਪਣੀ ਅਦਾਕਾਰੀ ਸਾਬਤ ਕਰਨ ਵਾਲੀ ਅਦਾਕਾਰਾ ਸਨਾ ਫਾਤਿਮਾ ਸ਼ੇਖ ਬੈਕ ਟੂ ਬੈਕ ਦੋ ਫ਼ਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਦੀ ਫ਼ਿਲਮ 'ਲੂਡੋ' ਤੇ 'ਸੂਰਜ 'ਤੇ ਮੰਗਲ ਭਾਰੀ' ਇਸ ਮਹੀਨੇ ਰਿਲੀਜ਼ ਹੋਣ ਵਾਲੀ ਹੈ। ਇਨ੍ਹਾਂ ਦੋਵਾਂ ਫ਼ਿਲਮਾਂ ਦੇ ਨਾਲ ਸਨਾ ਦੋ ਸਾਲ ਬਾਅਦ ਸਕ੍ਰੀਨ 'ਤੇ ਵਾਪਸੀ ਕਰ ਰਹੀ ਹੈ। 'ਦੰਗਲ' ਦੀ ਕਾਮਯਾਬੀ ਤੋਂ ਬਾਅਦ ਸਨਾ 'ਠਗਸ ਆਫ਼ ਹਿੰਦੁਸਤਾਨ' 'ਚ ਦਿਖੀ ਪਰ ਉਹ ਇਸ ਦੌਰਾਨ ਬੁਰੇ ਦੌਰ 'ਚੋਂ ਵੀ ਨਿਕਲੀ। 2 ਸਾਲ ਲਗਾਤਾਰ ਦੋ ਫ਼ਿਲਮਾਂ 'ਚ ਆਉਣ ਨੂੰ ਲੈ ਕੇ ਸਨਾ ਕਾਫ਼ੀ ਖੁਸ਼ ਹੈ ਪਰ ਇਸ ਦੌਰਾਨ ਉਨ੍ਹਾਂ ਨੇ ਆਪਣੇ ਕਰੀਅਰ ਨੂੰ ਸੰਘਰਸ਼ ਨੂੰ ਲੈ ਕੇ ਗੱਲ ਕੀਤੀ ਹੈ।
ਸਨਾ ਨੇ ਦੱਸਿਆ ਕਿ ਪ੍ਰੋਡਿਊਸਰ ਓਪਨਰ ਪੈਸਾ ਹੀ ਨਹੀਂ ਲਗਾਉਣਾ ਚਾਹੁੰਚੇ ਸੀ, ਇਕ ਸਮਾਂ ਇਸ ਤਰ੍ਹਾਂ ਦਾ ਆਇਆ ਜਦੋਂ ਮੈਨੂੰ ਲੱਗਣ ਲੱਗਾ ਕਿ ਹੁਣ ਮੇਰਾ ਕਰੀਅਰ ਖ਼ਤਮ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸਨਾ ਨੇ ਦੱਸਿਆ, 'ਮੈਨੂੰ ਲੱਗਾ ਮੇਰਾ ਕਰੀਅਰ ਖ਼ਤਮ। ਮੈਨੂੰ ਕਈ ਫ਼ਿਲਮਾਂ 'ਚੋਂ ਬਾਹਰ ਕੱਢ ਦਿੱਤਾ ਸੀ ਪਰ ਉਸ ਤਰ੍ਹਾਂ ਦਾ ਨਹੀਂ ਜਿਵੇਂ ਮੈਂ ਚਾਹੁੰਦੀ ਸੀ। ਹੁਣ ਜਾਂ ਤਾਂ ਤੁਹਾਨੂੰ ਕਿਵੇਂ ਕੰਮ ਮਿਲੇ ਉਹ ਕਰਨਾ ਪਵੇਗਾ ਜਾਂ ਫਿਰ ਇੰਤਜ਼ਾਰ ਕਰਨਾ ਪਵੇਗਾ, ਇਸ ਲਈ ਮੈਂ ਇੰਤਜ਼ਾਰ ਕੀਤਾ।
ਮੈਂ ਇਹ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਇੰਡਸਟਰੀ ਦਾ ਹਿੱਸਾ ਬਣਨਾ ਬਹੁਤ ਮੁਸ਼ਕਲ ਹੈ ਤੇ ਮੈਂ ਉਸ ਜਗ੍ਹਾ ਹੋਣਾ ਚਾਹੁੰਦੀ ਸੀ, ਜਿੱਥੇ ਮੈਂ ਖ਼ੁਦ ਫ਼ੈਸਲਾ ਲੈ ਸਕਾਂ। ਇਸ ਲਈ ਮੈਂ ਫ਼ੈਸਲਾ ਲਿਆ ਤੇ ਖ਼ੁਦ ਨੂੰ ਦੋ ਸਾਲ ਦਾ ਫਾਸਲਾ ਦਿੱਤਾ। ਹੁਣ ਮੇਰਾ ਇਹ ਫ਼ੈਸਲਾ ਵੀ ਕੰਮ ਨਹੀਂ ਕਰਦਾ ਤਾਂ ਫਿਰ ਮੈਂ ਉਹ ਕਰਾਂਗੀ, ਜੋ ਮੇਰੀ ਕਿਸਮਤ 'ਚ ਲਿਖਿਆ ਹੋਵੇਗਾ। ਬਹੁਤ ਮੁਸ਼ਕਲ ਮਾਲ ਲਾਂਚ 'ਤੇ ਐਂਟਰੀ ਮਿਲੀ ਹੈ ਤਾਂ ਮੈ ਇਸ ਨੂੰ ਜਾਣ ਨਹੀਂ ਦੇ ਸਕਦੀ।'