Father's Day ਦੇ ਮੌਕੇ 'ਤੇ ਵਰੁਣ ਧਵਨ ਨੇ ਦਿਖਾਈ ਆਪਣੀ ਬੇਟੀ ਦੀ ਪਹਿਲੀ ਝਲਕ
Sunday, Jun 16, 2024 - 02:40 PM (IST)
 
            
            ਮੁੰਬਈ- ਹਰ ਕਿਸੇ ਦੇ ਚਹੇਤੇ ਅਦਾਕਾਰ ਵਰੁਣ ਧਵਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਵਰੁਣ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਪਤਨੀ ਨਤਾਸ਼ਾ ਦਲਾਲ ਨਾਲ ਆਪਣੀ ਬੱਚੀ ਦਾ ਸਵਾਗਤ ਕੀਤਾ ਸੀ। ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਫਾਦਰਜ਼ ਡੇਅ ਦੇ ਮੌਕੇ 'ਤੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਫਾਦਰਜ਼ ਡੇਅ 'ਤੇ ਮਿਲੇ ਇਸ ਅਨੋਖੇ ਤੋਹਫੇ ਤੋਂ ਵਰੁਣ ਦੇ ਫੈਨਜ਼ ਕਾਫੀ ਖੁਸ਼ ਹਨ ਅਤੇ ਬਾਲੀਵੁੱਡ ਦੀਆਂ ਸਾਰੀਆਂ ਹਸਤੀਆਂ ਵੀ ਵਰੁਣ ਦੀ ਇਸ ਪੋਸਟ 'ਤੇ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਵਰੁਣ ਨੇ ਸੋਸ਼ਲ ਮੀਡੀਆ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਵਰੁਣ ਨੇ ਆਪਣੀ ਬੇਟੀ ਦਾ ਹੱਥ ਆਪਣੇ ਹੱਥ 'ਚ ਲਿਆ ਹੈ ਅਤੇ ਇਸ ਦੇ ਨਾਲ ਇਕ ਸ਼ਾਨਦਾਰ ਪੋਸਟ ਵੀ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਵਰੁਣ ਨੇ ਆਪਣੇ ਕੁੱਤੇ ਦੀ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਕੁੱਤੇ ਦਾ ਹੱਥ ਆਪਣੇ ਹੱਥ 'ਚ ਫੜੀ ਬੈਠੇ ਹਨ।
ਆਪਣੀ ਬੇਟੀ ਦੀ ਖੂਬਸੂਰਤ ਤਸਵੀਰ ਦੇ ਨਾਲ ਵਰੁਣ ਨੇ ਕਿਹਾ ਕਿ ਉਹ ਬੱਚੀ ਦਾ ਪਿਤਾ ਬਣ ਕੇ ਸਭ ਤੋਂ ਖੁਸ਼ ਹੈ। ਵਰੁਣ ਨੇ ਲਿਖਿਆ, "ਫਾਦਰਜ਼ ਡੇਅ ਦੀਆਂ ਮੁਬਾਰਕਾਂ। ਮੇਰੇ ਪਿਤਾ ਨੇ ਮੈਨੂੰ ਸਿਖਾਇਆ ਕਿ ਇਸ ਦਿਨ ਨੂੰ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਬਾਹਰ ਜਾ ਕੇ ਆਪਣੇ ਪਰਿਵਾਰ ਲਈ ਕੰਮ ਕਰਨਾ। ਇਸ ਲਈ ਮੈਂ ਵੀ ਅਜਿਹਾ ਹੀ ਕਰਾਂਗਾ। ਮੈਂ ਧੀ ਦਾ ਪਿਤਾ ਬਣਨ ਤੋਂ ਵੱਧ ਖੁਸ਼ ਨਹੀਂ ਹੋ ਸਕਦਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            