Father's Day ਮੌਕੇ 'ਤੇ ਈਸ਼ਾ ਦਿਓਲ ਨੇ ਪਿਤਾ ਧਰਮਿੰਦਰ ਨੂੰ ਕੀਤਾ ਖ਼ਾਸ ਅੰਦਾਜ਼ 'ਚ ਵਿਸ਼
Sunday, Jun 16, 2024 - 12:44 PM (IST)

ਮੁੰਬਈ- ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਉਮਰ ਦੇ ਇਸ ਪੜਾਅ 'ਤੇ ਵੀ ਬਹੁਤ ਸਰਗਰਮੀ ਨਾਲ ਕੰਮ ਕਰਦੇ ਹਨ। ਅੱਜ ਵੀ ਉਨ੍ਹਾਂ ਦੀ ਲੋਕਾਂ 'ਚ ਚੰਗੀ ਫੈਨ ਫਾਲੋਅਵਿੰਗ ਹੈ। ਧਰਮਿੰਦਰ ਆਪਣੇ ਫੈਨਜ਼ ਦੇ ਨਾਲ- ਨਾਲ ਆਪਣੇ ਪਰਿਵਾਰ ਦੇ ਬਹੁਤ ਜ਼ਿਆਦਾ ਕਰੀਬ ਹਨ।
ਇਹ ਖ਼ਬਰ ਵੀ ਪੜ੍ਹੋ- ਬੌਸੀ ਲੁੱਕ 'ਚ ਨਜ਼ਰ ਆਈ ਬ੍ਰਾਈਡ ਟੂ-ਬੀ Amy Jackson,ਪ੍ਰਾਈਵੇਟ ਜੈੱਟ 'ਚ ਗਰਲ ਗੈਂਗ ਨੂੰ ਦਿੱਤੀ ਬੈਚਲਰ ਪਾਰਟੀ
ਧਰਮਿੰਦਰ ਨੇ ਦੋ ਵਾਰ ਵਿਆਹ ਕੀਤਾ, ਪਰ ਦੋਵਾਂ ਵਿਆਹਾਂ ਤੋਂ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਅੱਜ ਫਾਦਰਜ਼ ਡੇਅ ਦੇ ਮੌਕੇ 'ਤੇ ਈਸ਼ਾ ਦਿਓਲ ਨੇ ਇਕ ਅਣਦੇਖਾ ਅਤੇ ਕਿਊਟ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਨੇ ਉਸ 'ਤੇ ਕਾਫ਼ੀ ਪਿਆਰ ਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਅੰਕਿਤਾ ਲੋਖੰਡੇ ਆਪਣੀ ਸੱਸ ਨਾਲ ਪੁੱਜੀ ਮੰਦਰ, ਕੀਤੀ ਪੂਜਾ ਅਤੇ ਮੰਤਰ ਜਾਪ
ਅਦਾਕਾਰ ਨੂੰ ਫਾਦਰਜ਼ ਡੇਅ 'ਤੇ ਸ਼ੁਭਕਾਮਨਾਵਾਂ ਦੇਣ ਤੋਂ ਬਾਅਦ ਈਸ਼ਾ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਅਦਾਕਾਰ ਕਦੇ ਛੋਟੇ ਕੁੱਤੇ ਨਾਲ ਖੇਡਦੇ ਨਜ਼ਰ ਆ ਰਹੇ ਹਨ ਅਤੇ ਕਦੇ ਉਹ ਆਪਣੀ ਬੇਟੀ ਈਸ਼ਾ ਨੂੰ ਪਿਆਰ ਕਰ ਰਹੇ ਹਨ। ਇਸ ਪਿਆਰੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਈਸ਼ਾ ਨੇ ਲਿਖਿਆ, ਤੁਸੀਂ ਸਭ ਤੋਂ ਵਧੀਆ ਹੋ ਪਾਪਾ। ਫਾਦਰਜ਼ ਡੇਅ ਮੁਬਾਰਕ ਪਿਤਾ ਜੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫੈਨਜ਼ ਪਿਓ-ਧੀ ਦੀ ਜੋੜੀ ਅਤੇ ਉਨ੍ਹਾਂ ਦੇ ਪਿਆਰ ਦੀ ਤਾਰੀਫ਼ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਜ਼ਿਆਦਾਤਰ ਲੋਕਾਂ ਨੇ ਇਸ ਪੋਸਟ 'ਤੇ ਹਾਰਟ ਆਈਕਨ ਬਣਾਏ ਹਨ। ਕਈਆਂ ਨੇ ਈਸ਼ਾ ਦਾ ਸਮਰਥਨ ਕੀਤਾ ਅਤੇ ਟਿੱਪਣੀ ਕੀਤੀ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਧਰਮਿੰਦਰ ਸਭ ਤੋਂ ਵਧੀਆ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।