ਅਸੀਂ ਕਿਸਾਨ ਹਾਂ, ਅਸੀਂ ਮਜ਼ਦੂਰ ਹਾਂ...ਆਓ ਆਪਣੇ ਖੇਤਾਂ ਦੀ ਰਾਖੀ ਕਰੀਏ : ਸਿੱਪੀ ਗਿੱਲ

Saturday, Mar 27, 2021 - 11:48 AM (IST)

ਅਸੀਂ ਕਿਸਾਨ ਹਾਂ, ਅਸੀਂ ਮਜ਼ਦੂਰ ਹਾਂ...ਆਓ ਆਪਣੇ ਖੇਤਾਂ ਦੀ ਰਾਖੀ ਕਰੀਏ : ਸਿੱਪੀ ਗਿੱਲ

ਚੰਡੀਗੜ੍ਹ (ਬਿਊਰੋ) – ਦੇਸ਼ ਦਾ ਅੰਨਦਾਤਾ ਪਿਛਲੇ 4 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਜੋ ਕਿ ਆਪਣੀ ਅੱਖਾਂ ਅਤੇ ਕੰਨ ਬੰਦ ਕਰਕੇ ਬੈਠੀ ਹੋਈ ਹੈ। ਜਿਸ ਦੇ ਚੱਲਦਿਆਂ ਬੀਤੇ ਦਿਨ ਕਿਸਾਨ ਯੂਨੀਅਨਾਂ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤਕ ਭਾਰਤ ਪੂਰਨ ਤੌਰ 'ਤੇ ਬੰਦ ਰਿਹਾ। ਪੂਰੇ ਦੇਸ਼ ਵੱਲੋਂ 'ਭਾਰਤ ਬੰਦ' ਨੂੰ ਭਰਵਾਂ ਹੁੰਗਾਰਾ ਮਿਲਿਆ। 

PunjabKesari

ਦੱਸ ਦਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਏ ਹਨ। ਕਲਾਕਾਰਾਂ ਨੇ ਵੀ ਇਸ ਬੰਦ ਨੂੰ ਪੂਰਾ ਸਮਰਥਨ ਦਿੱਤਾ। ਪੰਜਾਬੀ ਗਾਇਕ ਸਿੱਪੀ ਗਿੱਲ ਨੇ 'ਭਾਰਤ ਬੰਦ' ਨੂੰ ਸਮਰਥਨ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਪੋਸਟ ਸਾਂਝੀ ਕੀਤੀ। ਇਸ ਪੋਸਟ 'ਚ ਸਿੱਪੀ ਗਿੱਲ ਨੇ ਗਾਇਕ ਬੱਬੂ ਮਾਨ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ- 
'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, 
ਅਸੀਂ ਕਿਸਾਨ ਹਾਂ, ਅਸੀਂ ਮਜ਼ਦੂਰ ਹਾਂ...
ਆਓ ਆਪਣੇ ਖੇਤਾਂ ਦੀ ਰਾਖੀ ਕਰੀਏ....✊🙏💪✌️ 
'ਨਾ ਛੇੜੀ ਸ਼ਾਹ ਅਸਵਾਰਾਂ ਨੂੰ
ਅਸੀਂ ਗੋਲਦੇ ਨਹੀਓ ਡਾਰਾਂ ਨੂੰ'
ਜ਼ੁਬਾਨ ਫਤਿਹ ਜਹਾਨ ਫਤਹਿ
#respectindustry ✊ spread love .... SG।'

ਸਿੱਪੀ ਗਿੱਲ ਦੀ ਇਸ ਪੋਸਟ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Sippy Gill (@sippygillofficial)

ਦੱਸਣਯੋਗ ਹੈ ਕਿ ਗਾਇਕ ਸਿੱਪੀ ਗਿੱਲ ਤੇ ਬੱਬੂ ਮਾਨ ਹਾਲ ਹੀ 'ਚ 23 ਮਾਰਚ ਨੂੰ ਖਟਕੜ ਕਲਾਂ ਵਿਖੇ ਹੋਏ ਕਿਸਾਨ ਮਜ਼ਦੂਰ ਏਕਤਾ ਮਹਾਂਸਭਾ 'ਚ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਕਈ ਹੋਰ ਗਾਇਕਾਂ ਵੀ ਇਸ ਸਭਾ 'ਚ ਆਪਣੀ ਹਾਜ਼ਰ ਲਗਵਾਈ ਸੀ। ਦੱਸ ਦਈਏ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪੰਜਾਬੀ ਫ਼ਿਲਮੀ ਇੰਡਸਟਰੀ ਦੇ ਸਾਰੇ ਹੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਆਏ ਦਿਨ ਵਾਰੋ-ਵਾਰ ਉਹ ਦਿੱਲੀ ਦੀਆਂ ਸਰਹੱਦਾਂ 'ਤੇ ਪਹੁੰਚ ਕੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਨੇ।


author

sunita

Content Editor

Related News