ਫਰਹਾਨ ਅਖਤਰ ਨੇ ਲਿਆਂਦਾ ‘ਤੂਫ਼ਾਨ’, ਫ਼ਿਲਮ ਦਾ ਜ਼ਬਰਦਸਤ ਟ੍ਰੇਲਰ ਵੇਖ ਹੋਣਗੇ ਰੋਂਗਟੇ ਖੜ੍ਹੇ (ਵੀਡੀਓ)

Wednesday, Jun 30, 2021 - 02:33 PM (IST)

ਫਰਹਾਨ ਅਖਤਰ ਨੇ ਲਿਆਂਦਾ ‘ਤੂਫ਼ਾਨ’, ਫ਼ਿਲਮ ਦਾ ਜ਼ਬਰਦਸਤ ਟ੍ਰੇਲਰ ਵੇਖ ਹੋਣਗੇ ਰੋਂਗਟੇ ਖੜ੍ਹੇ (ਵੀਡੀਓ)

ਮੁੰਬਈ (ਬਿਊਰੋ)– ਐਮਾਜ਼ੋਨ ਪ੍ਰਾਈਮ ਵੀਡੀਓ ਨੇ ਅੱਜ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਗਰਮੀਆਂ ਦੇ ਮੌਸਮ ਦੀ ਬਲਾਕਬਸਟਰ ਫ਼ਿਲਮ ‘ਤੂਫ਼ਾਨ’ ਦੇ ਟ੍ਰੇਲਰ ਨੂੰ ਲਾਂਚ ਕਰ ਦਿੱਤਾ ਹੈ। ਐਕਸਲ ਐਂਟਰਟੇਨਮੈਂਟ ਤੇ ਰੋਂਪ ਪਿਕਚਰਜ਼ ਦੇ ਸਹਿਯੋਗ ਨਾਲ ਐਮਾਜ਼ੋਨ ਪ੍ਰਾਈਮ ਵੀਡੀਓ ਦੁਆਰਾ ਪੇਸ਼ ਕੀਤੀ ਗਈ ‘ਤੂਫ਼ਾਨ’ ਖੇਡਾਂ ’ਤੇ ਆਧਾਰਿਤ ਇਕ ਪ੍ਰਭਾਵਸ਼ਾਲੀ ਡਰਾਮਾ ਫ਼ਿਲਮ ਹੈ, ਜਿਸ ਨੂੰ ਰਿਤੇਸ਼ ਸਿਧਵਾਨੀ, ਰਾਕੇਸ਼ ਓਮਪ੍ਰਕਾਸ਼ ਮਹਿਰਾ ਤੇ ਫਰਹਾਨ ਅਖਤਰ ਦੁਆਰਾ ਬਣਾਇਆ ਗਿਆ ਹੈ।

ਇਸ ਫ਼ਿਲਮ ’ਚ ਫਰਹਾਨ ਅਖਤਰ ਵਲੋਂ ਮੁੱਖ ਭੂਮਿਕਾ ਨਿਭਾਏ ਜਾਣ ਦੇ ਇਲਾਵਾ ਮਰੁਨਾਲ ਠਾਕੁਰ, ਪਰੇਸ਼ ਰਾਵਲ, ਸੁਪ੍ਰੀਆ ਪਾਠਕ ਕਪੂਰ, ਹੁਸੈਨ ਦਲਾਲ, ਡਾ. ਮੋਹਨ ਆਗਾਸ਼ੇ, ਦਰਸ਼ਨ ਕੁਮਾਰ ਤੇ ਵਿਜੇ ਰਾਜ ਵਰਗੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਦਿਖਾਈ ਹੈ। ਰਾਕੇਸ਼ ਓਮਪ੍ਰਕਾਸ਼ ਮਹਿਰਾ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਦਾ ਜ਼ਬਰਦਸਤ ਟ੍ਰੇਲਰ ਸਾਨੂੰ ਸਥਾਨਕ ਗੁੰਡੇ ਅੱਜੂ ਭਾਈ ਦੇ ਇਕ ਪੇਸ਼ੇਵਰ ਮੁੱਕੇਬਾਜ਼ ਅਜ਼ੀਜ਼ ਅਲੀ ਬਣਨ ਤਕ ਦੀ ਯਾਤਰਾ ’ਤੇ ਲਿਜਾਂਦਾ ਹੈ। ‘ਤੂਫ਼ਾਨ’ ਜਨੂੰਨ ਤੇ ਲਗਨ ਦੁਆਰਾ ਪ੍ਰੇਰਿਤ ਕੀਤੀ ਉਮੀਦ, ਵਿਸ਼ਵਾਸ ਤੇ ਅੰਦਰੂਨੀ ਤਾਕਤ ਦੀ ਕਹਾਣੀ ਹੈ।

‘ਤੂਫ਼ਾਨ’ ਉਹ ਪਹਿਲੀ ਫ਼ਿਲਮ ਵੀ ਹੋਵੇਗੀ, ਜੋ ਇਕੋ ਸਮੇਂ ਹਿੰਦੀ ਤੇ ਅੰਗਰੇਜ਼ੀ ਭਾਸ਼ਾ ’ਚ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ 16 ਜੁਲਾਈ, 2021 ਤੋਂ ਦੇਸ਼ਾਂ ਤੇ ਪ੍ਰਦੇਸ਼ਾਂ ’ਚ ਪ੍ਰੀਮੀਅਰ ਕੀਤੀ ਜਾਵੇਗੀ। ਮੁੱਖ ਅਦਾਕਾਰ ਤੇ ਸਹਿ-ਨਿਰਮਾਤਾ ਫਰਹਾਨ ਅਖਤਰ ਨੇ ਦੱਸਿਆ ਕਿ ਆਪਣੇ ਕਿਰਦਾਰ ਦੇ ਅੰਦਰ ਜਾਣਾ ਕਿੰਨਾ ਚੁਣੌਤੀਪੂਰਨ ਸੀ।

ਆਪਣੀ ਭੂਮਿਕਾ ਤੇ ਇਸ ਦੇ ਪਿੱਛੇ ਦੀ ਤਿਆਰੀ ਬਾਰੇ ਗੱਲ ਕਰਦਿਆਂ ਇਸ ਅਦਾਕਾਰ ਨੇ ਕਿਹਾ, ‘ਤੂਫ਼ਾਨ ਪਿਆਰ ਲਈ ਮਿਹਨਤ ਕਰਨ ਦੀ ਇਕ ਸੱਚੀ ਕਹਾਣੀ ਹੈ। ਕੋਈ ਫ਼ਰਕ ਨਹੀਂ ਪੈਂਦਾ ਤੁਸੀਂ ਸਰੀਰਕ ਤੌਰ ’ਤੇ ਕਿੰਨਾ ਵੀ ਮਜ਼ਬੂਤ ਹੋਵੋ, ਮੁੱਕੇਬਾਜ਼ ਦੀ ਭੂਮਿਕਾ ਨਿਭਾਉਣਾ ਇਕ ਬਿਲਕੁਲ ਹੀ ਅਲੱਗ ਗੱਲ ਹੁੰਦੀ ਹੈ। ਮੈਨੂੰ ਕਿਰਦਾਰ ਦੇ ਅੰਦਰ ਉਤਰਨ ਲਈ 8 ਤੋਂ 9 ਮਹੀਨਿਆਂ ਦੀ ਸਖ਼ਤ ਸਿਖਲਾਈ ਲੈਣੀ ਪਈ ਤੇ ਇਸ ਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਕਿ ਸਰੀਰਕ, ਮਾਨਸਿਕ ਤੇ ਭਾਵਨਾਤਮਕ ਤੌਰ ’ਤੇ ਅਸਲ ’ਚ ਇਸ ਖੇਡ ਲਈ ਕੀ ਕੁਝ ਕਰਨਾ ਹੁੰਦਾ ਹੈ। ਮੈਂ ਆਪਣੀ ਸਾਰੀ ਮਿਹਨਤ ਨੂੰ ਪਰਦੇ ’ਤੇ ਦੇਖ ਕੇ ਪੂਰੀ ਤਰ੍ਹਾਂ ਉਤਸ਼ਾਹਿਤ ਹਾਂ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਫ਼ਿਲਮ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ਦੇ ਨਾਲ ਦੇਸ਼ਾਂ ਤੇ ਪ੍ਰਦੇਸ਼ਾਂ ਦੇ ਦਰਸ਼ਕਾਂ ਤੱਕ ਪਹੁੰਚਾ ਸਕਾਂਗੇ।’

ਨੋਟ– ‘ਤੂਫ਼ਾਨ’ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News