ਫਰਦੀਨ ਖਾਨ ਦੀ ਇਸ ਗਾਣੇ ਨੇ ਬਦਲੀ ਸੀ ਜ਼ਿੰਦਗੀ, 24 ਸਾਲ ਪੂਰੇ ਹੋਣ ''ਤੇ ਮਨਾਇਆ ਜਸ਼ਨ

Monday, Apr 28, 2025 - 03:28 PM (IST)

ਫਰਦੀਨ ਖਾਨ ਦੀ ਇਸ ਗਾਣੇ ਨੇ ਬਦਲੀ ਸੀ ਜ਼ਿੰਦਗੀ, 24 ਸਾਲ ਪੂਰੇ ਹੋਣ ''ਤੇ ਮਨਾਇਆ ਜਸ਼ਨ

ਐਂਟਰਟੇਨਮੈਂਨ ਡੈਸਕ- ਬਾਲੀਵੁੱਡ ਅਭਿਨੇਤਾ ਫਰਦੀਨ ਖਾਨ ਨੇ ਫਿਲਮ ਪਿਆਰ ਤੂਨੇ ਕਯਾ ਕੀਆ ਦੇ ਗੀਤ 'ਕਮਬਖਤ ਇਸ਼ਕ' ਦੇ 24 ਸਾਲ ਪੂਰੇ ਕਰ ਲਏ ਹਨ। ਗਾਣੇ ਦੇ 24 ਸਾਲ ਪੂਰੇ ਹੋਣ 'ਤੇ ਅਦਾਕਾਰ ਨੇ ਇਸ ਦਾ ਇੱਕ ਖਾਸ ਤਰੀਕੇ ਨਾਲ ਜਸ਼ਨ ਮਨਾਇਆ ਅਤੇ ਇੱਕ ਵੀਡੀਓ ਸਾਂਝਾ ਕਰਕੇ ਇੱਕ ਵਿਸ਼ੇਸ਼ ਨੋਟ ਵੀ ਲਿਖਿਆ ਹੈ। ਹੁਣ ਅਦਾਕਾਰ ਦੀ ਇਸ ਪੋਸਟ ਨੂੰ ਬਹੁਤ ਦੇਖਿਆ ਜਾ ਰਿਹਾ ਹੈ।


ਫਰਦੀਨ ਖਾਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਗਾਣੇ ਦੀ ਵੀਡੀਓ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ- 24 ਸਾਲ ਪਹਿਲਾਂ, ਪਿਆਰ ਤੂਨੇ ਕਯਾ ਕਿਆ ਦੇ ਗਾਣੇ ਕਮਬਖਤ ਇਸ਼ਕ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਇਹ ਕਿੰਨਾ ਸ਼ਾਨਦਾਰ ਸਫ਼ਰ ਰਿਹਾ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਹਾਂ ਜੋ ਇਸਦਾ ਹਿੱਸਾ ਸਨ, ਪਰ ਤੁਹਾਡੇ ਸਾਰਿਆਂ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸਨੂੰ ਸਫਲ ਬਣਾਇਆ। ਤੁਹਾਡਾ ਸਾਰਿਆਂ ਦਾ ਧੰਨਵਾਦ ਅਤੇ ਆਪਣਾ ਪਿਆਰ ਭੇਜ ਰਿਹਾ ਹਾਂ।
ਤੁਹਾਨੂੰ ਦੱਸ ਦੇਈਏ ਫਿਲਮ 'ਪਿਆਰ ਤੂਨੇ ਕਯਾ ਕੀਆ' ਦਾ ਗੀਤ 'ਕਮਬਖਤ ਇਸ਼ਕ' ਆਸ਼ਾ ਭੋਸਲੇ, ਸੁਖਵਿੰਦਰ ਸਿੰਘ ਅਤੇ ਸੋਨੂੰ ਨਿਗਮ ਨੇ ਗਾਇਆ ਸੀ। ਇਸ ਗੀਤ ਨੂੰ ਸੰਦੀਪ ਚੌਟਾ ਨੇ ਰਚਿਆ ਸੀ ਅਤੇ ਬੋਲ ਨਿਤਿਨ ਰਾਏਕਵਾਰ ਨੇ ਲਿਖੇ ਸਨ। ਇਹ ਗਾਣਾ ਫਰਦੀਨ ਖਾਨ ਅਤੇ ਉਰਮਿਲਾ ਮਾਤੋਂਡਕਰ 'ਤੇ ਫਿਲਮਾਇਆ ਗਿਆ ਸੀ, ਜਿਸ ਨੂੰ ਬਹੁਤ ਪਸੰਦ ਕੀਤਾ ਗਿਆ ਸੀ।


author

Aarti dhillon

Content Editor

Related News