ਅਜੇ ਦੇਵਗਨ ਦੀ ਧੀ ਨਿਆਸਾ ਦੀ ਬੋਲਡ ਤਸਵੀਰ ਦੇਖ ਪ੍ਰਸ਼ੰਸਕ ਹੋਏ ਹੈਰਾਨ

Sunday, Apr 11, 2021 - 03:25 PM (IST)

ਅਜੇ ਦੇਵਗਨ ਦੀ ਧੀ ਨਿਆਸਾ ਦੀ ਬੋਲਡ ਤਸਵੀਰ ਦੇਖ ਪ੍ਰਸ਼ੰਸਕ ਹੋਏ ਹੈਰਾਨ

ਮੁੰਬਈ: ਨਿਆਸਾ ਦੇਵਗਨ ਬੀ-ਟਾਊਨ ਦੇ ਉਨ੍ਹਾਂ ਸਟਾਰ-ਕਿਡਸ ’ਚੋਂ ਇਕ ਹੈ ਜਿਨ੍ਹਾਂ ਨੇ ਹਮੇਸ਼ਾ ਆਪਣੀ ਲੁੱਕ ਅਤੇ ਕੱਪੜਿਆਂ ਦੀ ਵਜ੍ਹਾ ਨਾਲ ਗਲਤ ਗੱਲਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਦੇ ਬਾਵਜੂਦ ਵੀ ਨਿਆਸਾ ਦੇਵਗਨ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ’ਚ ਰਹਿੰਦੀ ਹੈ। ਉਨ੍ਹਾਂ ਦੀਆਂ ਬੋਲਡ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਵੀ ਕਾਫ਼ੀ ਹੈਰਾਨ ਹੁੰਦੇ ਹਨ। 

PunjabKesari
ਉਂਝ ਤਾਂ ਨਿਆਸਾ ਨੇ ਆਪਣਾ ਇੰਸਟਾ ਪੇਜ ਪ੍ਰਾਈਵੇਟ ਕੀਤਾ ਹੋਇਆ ਹੈ ਪਰ ਉਨ੍ਹਾਂ ਦੇ ਨਾਂ ਨਾਲ ਕਈ ਫੈਨ ਪੇਜ ਹਨ। ਹਾਲ ਹੀ ’ਚ ਉਨ੍ਹਾਂ ਦੀ ਪੋਸਟ ਕੀਤੀ ਗਈ ਤਸਵੀਰ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਇਸ ਤਸਵੀਰ ’ਚ ਨਿਆਸਾ ਵ੍ਹਾਈਟ ਕਰਾਪ ਟਾਪ ਅਤੇ ਟੈਨਿਸ ਜੀਨਸ ’ਚ ਸਟਾਈਲਿਸ਼ ਦਿਖਾਈ ਦੇ ਰਹੀ ਹੈ। ਰਾਤ ਦੇ ਹਨ੍ਹੇਰੇ ’ਚ ਕਲਿੱਕ ਕਰਵਾਈ ਗਈ ਇਹ ਤਸਵੀਰ ਇੰਟਰਨੈੱਟ ’ਤੇ ਕਾਫ਼ੀ ਅੱਗ ਲਗਾ ਰਹੀ ਹੈ। 


ਇਸ ਤਸਵੀਰ ’ਚ ਨਿਆਸਾ ਬੇਹੱਦ ਬੋਲਡ ਦਿਖਾਈ ਦੇ ਰਹੀ ਹੈ ਜਿਸ ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਇਸ ਨਾਲ ਇਸ ਗੱਲ ’ਤੇ ਮੋਹਰ ਲੱਗਦੀ ਹੈ ਕਿ ਨਿਆਸਾ ਸਰੀਰਿਕ ਪੱਖੋਂ ਤੰਦਰੁਸਤ ਹੈ। ਹਾਲਾਂਕਿ ਟਰੋਲਿੰਗ ਤੋਂ ਬਚਣ ਲਈ ਕੁਮੈਂਟ ਸੈਕਸ਼ਨ ਆਫ ਹੈ। ਇਸ ਤੋਂ ਪਹਿਲਾਂ ਵੀ ਨਿਆਸਾ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਸੀ।

PunjabKesari

  


author

Aarti dhillon

Content Editor

Related News