ਅਦਾਕਾਰਾ ਸ਼ਰਧਾ ਆਰੀਆ ਦੀ ਹੌਟ ਲੁੱਕ ਦੇ ਦੀਵਾਨੇ ਹੋਏ ਪ੍ਰਸ਼ੰਸਕ (ਤਸਵੀਰਾਂ ਵਾਇਰਲ)

Thursday, Dec 24, 2020 - 01:37 PM (IST)

ਮੁੰਬਈ- ਛੋਟੇ ਪਰਦੇ ’ਤੇ ਆਪਣੀ ਖ਼ੂਬਸੂਰਤੀ ਅਤੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸੀਰੀਅਲ ‘ਕੁੰਡਲੀ ਭਾਗਿਆ’ ਦੀ ਪ੍ਰੀਤਾ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਰਹਿੰਦੀ ਹੈ। ਅਦਾਕਾਰਾ ਸ਼ਰਧਾ ਆਰੀਆ ਅਸਲ ਜ਼ਿੰਦਗੀ ’ਚ ਬਹੁਤ ਬੋਲਡ ਹੈ, ਇਸ ਦੀ ਇਕ ਝਲਕ ਉਸ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਦੇਖੀ ਜਾ ਸਕਦੀ ਹੈ। ਹਾਲ ਹੀ ’ਚ, ਸ਼ਰਧਾ ਨੇ ਕੁਝ ਅਜਿਹੀ ਹੀ ਬੋਲਡ ਤਸਵੀਰਾਂ ਦੇ ਕਾਰਨ ਇੰਟਰਨੈਟ ’ਤੇ ਜ਼ਬਰਦਸਤ ਸੁਰਖੀਆਂ ਬਟੋਰੀਆਂ ਹਨ।

PunjabKesari
ਦਰਅਸਲ ਅਦਾਕਾਰਾ ਸ਼ਰਧਾ ਆਰੀਆ ਨੇ ਆਪਣਾ ਬੋਲਡ ਅੰਦਾਜ਼ ਦਿਖਾਇਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਬੋਲਡ ਵੀਡੀਓ ਸ਼ੇਅਰ ਕੀਤੀ ਹੈ। ਇਸ ਬਲੈਕ ਐਂਡ ਵ੍ਹਾਈਟ ਤਸਵੀਰ ’ਚ ਸ਼ਰਧਾ ਇਕ ਸਵਿੱਮਸੂਟ ’ਚ ਫੋਟੋਸ਼ੂਟ ਕਰਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦੇ ਹੱਥ ’ਚ ਕੌਫੀ ਦਾ ਕੱਪ ਹੈ ਅਤੇ ਉਹ ਇਕ ਖ਼ੂਬਸੂਰਤ ਪੇਂਟਿੰਗ ਨੂੰ ਦੇਖ ਰਹੀ ਹੈ।

PunjabKesari
ਸ਼ਰਧਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਪ੍ਰਸ਼ੰਸਕਾਂ ਦੀ ਵੱਖ-ਵੱਖ ਪ੍ਰਤੀਕਿਰਿਆ ਮਿਲ ਰਹੀ ਹੈ। ਸ਼ਰਧਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਪ੍ਰਸ਼ੰਸਕਾਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਨਾਲ ਹੀ ਕਈ ਸੈਲੀਬਿ੍ਰਟੀਜ਼ ਨੇ ਉਨ੍ਹਾਂ ਦੀਆਂ ਤਸਵੀਰਾਂ ’ਤੇ ਟਿੱਪਣੀ ਵੀ ਕੀਤੀ ਹੈ। PunjabKesari
ਅਜਿਹੇ ਬੋਲਡ ਅਵਤਾਰ ’ਚ ਸ਼ਰਧਾ ਅਜੇ ਤੱਕ ਛੋਟੇ ਪਰਦੇ ’ਤੇ ਨਜ਼ਰ ਨਹÄ ਆਈ ਹੈ। ਇਸੇ ਲਈ ਪ੍ਰਸ਼ੰਸਕ ਉਸ ਦੀ ਇਸ ਵੀਡੀਓ ਨੂੰ ਵੇਖ ਕੇ ਹੈਰਾਨ ਹਨ।

PunjabKesari
ਸ਼ਰਧਾ ਆਰੀਆ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਇਹ ਅਭਿਨੇਤਰੀ ਆਪਣੀਆਂ ਖ਼ੂਬਸੂਰਤ ਤਸਵੀਰਾਂ ਨੂੰ ਲੈ ਕੇ ਪਹਿਲਾਂ ਵੀ ਸੁਰਖੀਆਂ ਬਟੋਰ ਚੁੱਕੀ ਹੈ। ਪਿਛਲੇ ਦਿਨÄ ਸ਼ਰਧਾ ਦੀਆਂ ਪੂਲ ’ਚ ਬੋਲਡ ਤਸਵੀਰਾਂ ਕਾਫ਼ੀ ਵਾਇਰਲ ਹੋਈਆਂ ਸਨ। 

PunjabKesari


Aarti dhillon

Content Editor

Related News